ਲਗਾਤਾਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਇਲਾਕੇ ਵਿੱਚ ਸਹਿਮ
ਮਹਿਲ ਕਲਾਂ 03 ਦਸੰਬਰ (ਗੁਰਸੇਵਕ ਸੋਹੀ) ਇਲਾਕੇ ਅੰਦਰ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿੱਥੇ ਚੋਰਾਂ ਵੱਲੋਂ ਘਰਾਂ ਅੰਦਰ ਸੰਨ ਲਾਈ ਜਾ ਰਹੀ ਹੈ, ਉੱਥੇ ਖੇਤਾਂ ਵਿੱਚ ਵੀ ਮੋਟਰਾਂ ਨੂੰ ਨਿਸਾਨਾ ਬਣਾਇਆ ਜਾ ਰਿਹਾ ਹੈ। ਚੋਰਾਂ ਦੇ ਹੋਸਲੇ ਏਨੇ ਬੁਲੰਦ ਹਨ, ਕਿ ਚੋਰੀ ਦੀਆਂ ਘਟਨਾਵਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਨੇੜਲੇ ਪਿੰਡ ਕੁਤਬਾ,ਬਾਹਮਣੀਆ,ਹਰਦਾਸਪੁਰਾ ਅਤੇ ਸਹਿਬਾਜਪੁਰਾ ਨਾਲ ਸਬੰਧਿਤ 16 ਕਿਸਾਨਾਂ ਦੇ ਖੇਤਾਂ ਵਿੱਚ ਟਿਊਬਵੈੱਲ ਟਰਾਸਫਾਰਮਾਂ ਦੀ ਅਣਪਛਾਤੇ ਚੋਰ ਗਰੋਹ ਵੱਲੋਂ ਭੰਨਤੋੜ ਕਰਕੇ ਟਰਾਸਫਾਰਮਾਂ ਵਿਚਲਾ ਕੀਮਤੀ ਤਾਂਬਾ ਅਤੇ ਤੇਲ ਚੋਰੀ ਕਰਨ ਸਮੇਤ 10 ਦੇ ਕਰੀਬ ਕਿਸਾਨਾਂ ਦੀਆਂ ਮੋਟਰਾਂ ਦੀਆਂ ਕੇਬਲਾਂ ਵੱਢ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ। ਇਸ ਮੌਕੇ ਪੀੜਤ ਕਿਸਾਨ ਦਵਿੰਦਰ ਸਿੰਘ ਧਨੋਆ ਵਾਸੀ ਕੁਤਬਾ ਅਤੇ ਜਗਰੂਪ ਸਿੰਘ ਵਾਸੀ ਕੁਤਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਦਵਿੰਦਰ ਸਿੰਘ ਵਾਸੀ ਕੁਤਬਾ 15 ਹਾਰਸ ਪਾਵਰ, ਰਣਜੀਤ ਸਿੰਘ ਕੁਤਬਾ 16 ਹਾਰਸ ਪਾਵਰ,ਮਨਜੀਤ ਸਿੰਘ ਕੁਤਬਾ 16 ਹਾਰਸ ਪਾਵਰ,ਨਰਿੰਦਰ ਸਿੰਘ ਕੁਤਬਾ 25 ਹਾਰਸ ਪਾਵਰ,ਸੁਖਵਿੰਦਰ ਸਿੰਘ ਕੁਤਬਾ 16 ਹਾਰਸ ਪਾਵਰ,ਭਗਵੰਤ ਸਿੰਘ ਵਾਸੀ ਬਾਹਮਣੀਆ 10 ਹਾਰਸ ਪਾਵਰ,ਹਰਪ੍ਰੀਤ ਸਿੰਘ ਹੈਪੀ ਬਾਹਮਣੀਆ 16 ਹਾਰਸ ਪਾਵਰ,ਅਮਨਦੀਪ ਸਿੰਘ ਵਾਸੀ ਸਹਿਬਾਜਪੁਰਾ 16 ਹਾਰਸ ਪਾਵਰ,ਜਰਨੈਲ ਸਿੰਘ ਵਾਸੀ ਹਰਦਾਸਪੁਰਾ 16 ਹਾਰਸ ਪਾਵਰ, ਗੁਰਮੁੱਖ ਸਿੰਘ ਹਰਦਾਸਪੁਰਾ 16 ਹਾਰਸ ਪਾਵਰ,ਅਮਰੀਕ ਸਿੰਘ ਹਰਦਾਸਪੁਰਾ 10 ਹਾਰਸ ਪਾਵਰ,ਦਰਸਨ ਸਿੰਘ ਹਰਦਾਸਪੁਰਾ 16 ਹਾਰਸ ਪਾਵਰ, ਅਮਰੀਕ ਸਿੰਘ ਹਰਦਾਸਪੁਰਾ 10 ਹਾਰਸ ਪਾਵਰ ਟਰਾਸਫਾਰਮਾਂ ਵਿੱਚੋ ਤੇਲ ਅਤੇ ਤਾਬਾ ਚੋਰੀ ਕਰਨ ਤੋਂ ਇਲਾਵਾ 10 ਹੋਰ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲਾ ਚੋਰੀ ਕਰ ਲਈਆਂ ਗਈਆਂ ਅਤੇ ਟਰਾਸਫਾਰਮਾਂ ਦੀ ਭੰਨਤੋੜ ਕੀਤੀ ਗਈ। ਪੀੜਤ ਕਿਸਾਨਾਂ ਨੇ ਕਿਹਾ ਕਿ ਚੋਰੀ ਦੀ ਘਟਨਾਵਾਂ ਦਾ ਪਤਾ ਉਦੋ ਲੱਗਾ ਜਦੋਂ ਉਹ ਪਸੂਆਂ ਲਈ ਹਰਾ ਚਾਰਾ ਲੈਣ ਖੇਤ ਗਏ। ਖੇਤਾਂ ਦੇ ਟਰਾਸਫਾਰਮਾ ਦੀ ਭੰਨਤੋੜ ਕਰਕੇ ਤਾਂਬਾ ਤੇ ਤੇਲ ਚੋਰੀ ਕੀਤੀ ਹੋਇਆ ਸੀ। ਉਹਨਾਂ ਕਿਹਾ ਕਿ ਚੋਰੀ ਦੀਆਂ ਵਧਦੀਆ ਘਟਨਾਵਾਂ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ। ਉਹਨਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰ ਗਰੋਹ ਨੂੰ ਕਾਬੂ ਕਰਕੇ ਚੋਰੀ ਦੀਆਂ ਘਟਨਾਵਾਂ ਰੋਕੀਆ ਜਾਣ।