ਸ਼ਹੀਦ ਪਰਿਵਾਰ ਜਾਂ ਵੰਸ਼ ਦੇ ਨਹੀਂ, ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ - ਪੰਥਕ ਆਗੂ
ਸਰਾਭਾ, 03 ਦਸੰਬਰ (ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 285ਵਾਂ ਦਿਨ ਪੂਰਾ ਹੋਇਆ। ਰੋਜ਼ਾਨਾ ਪਹਿਰੇਦਾਰ ਦੇ ਮੁੱਖ ਸੰਪਾਦਕ ਸ.ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ 'ਚ ਅੱਜ ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਅੱਡਾ ਚੌਕੀਮਾਨ ਚੌਂਕੀਮਾਨ ਦੀ ਅਕਾਈ ਲਲਤੋਂ ਕਲਾਂ ਦੇ ਪ੍ਰਧਾਨ ਬਲਜਿੰਦਰ ਲਲਤੋਂ ਕਲਾਂ,ਜਗਤਾਰ ਸਿੰਘ ਲਲਤੋਂ ਕਲਾਂ,ਪਰਵਿੰਦਰ ਸਿੰਘ ਲਲਤੋਂ ਕਲਾਂ,ਜਸਵੰਤ ਸਿੰਘ ਲਲਤੋਂ ਕਲਾਂ, ਕਰਨੈਲ ਸਿੰਘ ਲਲਤੋਂ ਕਲਾਂ, ਹੰਸ ਰਾਜ ਲਲਤੋਂ ਕਲਾਂ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਬਲਜਿੰਦਰ ਸਿੰਘ ਲਲਤੋਂ ਕਲਾਂ, ਹਰਭਜਨ ਸਿੰਘ ਅੱਬੂਵਾਲ,ਮਾਸਟਰ ਦਰਸ਼ਨ ਸਿੰਘ ਰਕਬਾ,ਬਲਦੇਵ ਸਿੰਘ ਸਰਾਭਾ ਆਖਿਆ ਕਿ ਸਾਡੇ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਪਰਿਵਾਰ ਸਮੁੱਚੀ ਕੌਮ ਲਈ ਨਿਸਾਵਰ ਕਰਕੇ ਹਰ ਇੱਕ ਇਨਸਾਨ ਨੂੰ ਹੱਕ ਹਲਾਲ ਦੀ ਕਿਰਤ ਕਰਕੇ ਜ਼ਿੰਦਗੀ ਜਿਉਣ ਦਾ ਰਾਹ ਦਿਖਾਇਆ। ਪਰ ਕੋਝ ਗੰਦੀ ਸੋਚ ਰੱਖਣ ਵਾਲੇ ਲੋਕ ਗੁਰੂ ਦੀ ਦਿੱਤੀ ਸਿੱਖਿਆ ਨੂੰ ਭੁੱਲ ਕਿ ਅੱਜ ਕੌਮ ਦੇ ਵਿੱਚ ਜਾਤਾਂ-ਪਾਤਾਂ ਦੀਆਂ ਵੰਡੀਆਂ ਪਾ ਰਹੇ ਹਨ । ਜੋ ਸਾਰੇ ਗੁਰੂਆਂ ਦੀ ਦਿੱਤੀ ਸਿੱਖਿਆ ਤੋਂ ਕੋਹਾਂ ਦੂਰ ਹੈ ।ਜਦ ਕੇ ਗੁਰੂਆਂ ਦੇ ਦਰਸਾਏ ਰਾਹ ਤੇ ਚਲ ਕੇ ਸਾਡੇ ਊਧਮ,ਭਗਤ,ਸਰਾਭੇ ਗ਼ਦਰੀ ਬਾਬਿਆਂ ਨੇ ਕਿਤੇ ਵੀ ਜਾਤਾਂ-ਪਾਤਾਂ ਜਾਂ ਗੋਤਾਂ ਦਾ ਜ਼ਿਕਰ ਨਹੀਂ ਕੀਤਾ । ਇੱਕ ਪਾਸੇ ਅੱਜ ਸਮੁੱਚੀ ਸਿੱਖ ਕੌਮ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਦੂਜੇ ਪਾਸੇ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀ ਲੜਾਈ ਲੜਣ ਨੂੰ ਵੀ ਤਿਆਰ ਨਹੀਂ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਲਈ ਵੀ ਹਾਅ ਦਾ ਨਾਅਰਾ ਮਾਰ ਨੂੰ ਤਿਆਰ ਨਹੀਂ ਫੇਰ ਉਨ੍ਹਾਂ ਨੂੰ ਆਜ਼ਾਦੀ ਦਾ 75 ਸਾਲ ਬਾਅਦ ਗੁਰਦੁਆਰਾ ਮੈਹਦੀਆਣਾ ਸਾਹਿਬ ਵਿਖੇ ਲੱਗਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਬੁੱਤ ਥੱਲੇ ਇਹ ਲਿਖਣਾ ਕਿਉਂ ਪਿਆ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਗਰੇਵਾਲ ਪਰਿਵਾਰ ਜਨਮ ਹੋਇਆ। ਜੋ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਸੋਚ ਤੋ ਪਰੇ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੇ ਆਖਿਆ ਸੀ ਕਿ ਮੇਰਾ ਕੋਈ ਰੂਪ ਨਹੀਂ, ਮੇਰਾ ਕੋਈ ਰੰਗ, ਜੇਕਰ ਕਿਸੇ ਨੇ ਮੈਨੂੰ ਉਪਕਾਰ ਨਾ ਹੋਵੇ ਤਾਂ ਉਹ ਮੈਨੂੰ ਬਾਗੀ ਆਖ ਲਿਆ ਕਰੇ। ਗ਼ਦਰੀ ਬਾਬੇ ਸਿੱਖ ਇਤਿਹਾਸ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੇ ਗ਼ਦਰ ਪਾਰਟੀ ਦੇ ਵਿਚ ਹਰ ਇੱਕ ਪਾਰਟੀ ਮੈਬਰ ਨੂੰ ਆਪਣੇ ਨਾਮ ਮਗਰ ਗੋਤ ਨਾ ਲਿਖਣ ਦੀ ਹਦਾਇਤ ਕੀਤੀ ਸੀ ਅਤੇ ਸਾਰੇ ਗ਼ਦਰੀ ਬਾਬਿਆਂ ਨੇ ਆਪਣੇ ਨਾਮ ਦੇ ਮਗਰ ਪਿੰਡ ਦਾ ਹੀ ਨਾਮ ਲਿਖਿਆ। ਫੇਰ ਅੱਜ ਜਿਨ੍ਹਾਂ ਨੇ ਗਦਰੀ ਬਾਬਿਆਂ ਦਾ ਇਤਿਹਾਸ ਤੱਕ ਨਹੀਂ ਪੜ੍ਹਿਆ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਜਾਤ ਗੋਤ ਨਾਲ ਕਿਉਂ ਜੋੜ ਰਹੇ ਹਨ । ਸ਼ਹੀਦ ਪਰਵਾਰ ਜਾਂ ਵੰਸ਼ ਦੇ ਨਹੀਂ, ਦੇਸ਼ ਕੌਮ ਦਾ ਸਰਮਾਇਆ ਹੁੰਦੇ ਹਨ । ਇਨ੍ਹਾਂ ਨੂੰ ਜਾਤ, ਗੋਤ ਨਾਲ ਜੋੜਨਾ ਮੰਦਭਾਗਾ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ ਤੇ ਵੱਸਦੇ ਹਨ। ਇਸ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਜਾਤਾਂ-ਗੋਤਾਂ ਨਾਲ ਜੋੜ ਕੇ ਵੰਡੀਆਂ ਨਾਂ ਪਾਉ। ਉਹਨਾਂ ਨੇ ਆਖਰ ਵਿਚ ਆਖਿਆ ਕਿ ਸਾਡੇ ਗੁਰੂਆਂ ਨੇ ਵੱਖ ਵੱਖ ਮਹਾਪੁਰਸ਼ਾਂ ਦੀ ਬਾਣੀ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀ ਤੇ ਹਰ ਇੱਕ ਸਿੱਖ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੱਤਾ । ਬਾਣੀ ਨੇ ਜਾਤਾਂ-ਪਾਤਾਂ ਦਾ ਮੁੱਢ ਤੋਂ ਖੰਡਨ ਕੀਤਾ। ਸਾਡੇ ਗੁਰੂਆ ਨੇ ਆਖਿਆ ਸੀ "ਮਾਨਸ ਕੀ ਜਾਤ ਸਭੈ ਏਕੋ ਪਹਿਚਾਨਬੋ"।ਸਰਕਾਰਾਂ ਸਿੱਖਾਂ ਨੂੰ ਉਨ੍ਹਾਂ ਦੀਆਂ ਹੱਕ ਨਹੀਂ ਦਿੰਦੀਆਂ,ਪਰ ਸਿਖ ਸੰਘਰਸ਼ 'ਚ ਆਉਣ ਵਿੱਚ ਦੇਰੀ ਕਿਉਂ ਕਰ ਰਹੇ ਹਨ । ਸੋ ਸਾਡੀ ਸਮੁੱਚੀ ਕੌਮ ਨੂੰ ਅਪੀਲ ਹੈ ਕਿ ਸਰਕਾਰਾਂ ਨੂੰ ਦਿੱਤੇ ਇੱਕ ਮਹੀਨੇ ਦੇ ਸਮੇਂ ਤੋਂ ਬਾਅਦ ਆਪਣੀ ਤਿਆਰੀ ਪੂਰੀ ਤਰ੍ਹਾਂ ਕਰ ਲਓ ਤਾਂ ਜੋ ਚੰਡੀਗੜ੍ਹ ਵਿਖੇ ਧਰਮ ਯੁੱਧ ਮੋਰਚਾ ਲਗਾਇਆ ਜਾ ਸਕੇ। ਇਸ ਮੌਕੇ ਨੰਬਰਦਾਰ ਜਸਮੇਲ ਸਿੰਘ ਜੰਡ, ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ,ਕੁਲਦੀਪ ਸਿੰਘ ਕਿਲਾ ਰਾਏਪੁਰ,ਬਲਦੇਵ ਸਿੰਘ ਈਸ਼ਨਪੁਰ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ