You are here

ਪਿੰਡ ਮੱਧੇਪੁਰ ਵਿਖੇ 65 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ 

ਜਗਰਾਓਂ :(ਅਮਿਤ ਖੰਨਾ)  ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡ ਮੱਧੇਪੁਰ ਦੇ ਲੋਕਾਂ ਨੂੰ ਆਖਿਰਕਾਰ ਸਵੱਛ ਪੀਣ ਵਾਲੇ ਪਾਣੀ ਮਿਲਣ ਦੀ ਆਸ ਬੱਝੀ ਹੈ। ਇਸ ਤੋਂ ਪਹਿਲਾਂ ਪਿੰਡ ਦੀ ਸਾਰੀ ਆਬਾਦੀ ਹੈਂਡ ਪੰਪ ਦੇ ਪਾਣੀ ਤੇ ਨਿਰਭਰ ਸੀ। ਜੋ ਸਤਲੁਜ ਦਰਿਆ ਨੇੜੇ ਹੋਣ ਕਾਰਨ ਇਸ ਦਾ ਪੀਣ ਵਾਲਾ ਪਾਣੀ ਨਾ ਪੀਣਯੋਗ ਸੀ ਪਰ ਮਜਬੂਰਨ ਪਾਣੀ ਪੀਣ ਕਾਰਨ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ। ਪਿੰਡ ਵਾਸੀਆਂ ਦੀ ਇਸ ਸਮੱਸਿਆ ਦੇ ਚੱਲਦਿਆਂ ਸਰਕਾਰ ਵੱਲੋਂ ਮੱਧੇਪੁਰ ਵਿਖੇ 65 ਲੱਖ ਦੀ ਲਾਗਤ ਨਾਲ ਵਾਟਰ ਵਰਕਸ ਲਾਇਆ ਜਾ ਰਿਹਾ ਹੈ, ਜਿਸ ਦਾ ਅੱਜ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਨੀਂਹ ਪੱਥਰ ਰੱਖਿਆ। ਉਨਾਂ• ਕਿਹਾ ਕਿ ਹਮੇਸ਼ਾ ਕਾਂਗਰਸ ਸਰਕਾਰ ਨੇ ਹੀ ਬੇਟ ਇਲਾਕੇ ਚ ਵਸਦੇ ਸੂਬੇ ਦੇ ਲੋਕਾਂ ਦੀ ਬਾਂਹ ਫੜ•ੀ ਹੈ। ਉਨਾਂ• ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੜਕਾਂ, ਨਾਲੀਆਂ, ਸੀਵਰੇਜ, ਸਟਰੀਟ ਲਾਈਟਾਂ ਤੋਂ ਇਲਾਵਾ ਪੀਣ ਲਈ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਅਰਬਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਅਤੇ ਖਰਚ ਕੀਤੇ ਜਾ ਰਹੇ ਹਨ। ਇਸ ਮੌਕੇ ਯੂਥ ਕਾਂਗਰਸ ਦੇ ਜ਼ਿਲ•ਾ ਸੀਨੀਅਰ ਮੀਤ ਪ੍ਰਧਾਨ ਮਨੀ ਗਰਗ ਨੇ ਕਿਹਾ ਕਿ ਵਾਟਰ ਵਰਕਸ ਦੇ ਨਿਰਮਾਣ ਦੇ ਨਾਲ ਪਾਣੀ ਵਾਲੀ ਟੈਂਕੀ ਵੀ ਬਣੇਗੀ ਤਾਂ ਕਿ ਲੋਕਾਂ ਦੇ ਘਰ-ਘਰ ਪਾਣੀ ਪਹੁੰਚੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ ਕਾਉਂਕੇ, ਐਕਸੀਅਨ ਵਰਿੰਦਰ ਸਿੰਘ, ਐਸਡੀਓ ਗੁਰਦਰਸ਼ਨ ਸਿੰਘ, ਬਲਾਕ ਸੰਮਤੀ ਮੈਂਬਰ ਜੀਵਨ ਸਿੰਘ, ਸਰਪੰਚ ਮਨਜੀਤ ਕੌਰ, ਮਹਿੰਦਰ ਸਿੰਘ, ਸਰਪੰਚ ਜਤਿੰਦਰ ਸਿੰਘ ਸ਼ਫੀਪੁਰਾ, ਨੰਬਰਦਾਰ ਸਤਵੀਰ ਸਿੰਘ, ਨੰਬਰਦਾਰ ਮੇਜਰ ਸਿੰਘ, ਹੈਪੀ ਸ਼ੇਰਪੁਰ, ਮਨੀ ਜੌਹਲ, ਬਲਦੇਵ ਸਿੰਘ, ਕਿਸ਼ਨ ਸਿੰਘ, ਭਜਨ ਸਿੰਘ, ਕੁਲਦੀਪ ਕੌਰ, ਿਛੰਦਰ ਸਿੰਘ ਤੇ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।