You are here

ਅਧਿਆਪਕ ਦਿਵਸ ਉੱਪਰ ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਦੇ ਮੁੱਖ ਅਧਿਆਪਕ ਹੋਇਆ ਮਾਣ ਸਨਮਾਨ

ਅਧਿਆਪਕ ਹਰਨਰਾਇਣ ਸਿੰਘ ਦਾ ਪੜ੍ਹਾਈ ਦੇ ਨਾਲ ਨਾਲ ਸਵੱਦੀ ਖੁਰਦ ਦੇ ਵਾਸੀਆਂ ਵਿਚ ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਵਾਤਾਵਰਣ ਪਤੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ ਜੋ ਸ਼ਲਾਘਾਯੋਗ ਹੈ - ਸਾਬਕਾ ਸਰਪੰਚ ਜੋਰਾ ਸਿੰਘ

ਪਿੰਡ ਸਵੱਦੀ ਖੁਰਦ ਦੇ ਬੱਚਿਆ ਤੋਂ ਲੱਗ ਕੇ ਬਜ਼ੁਰਗਾਂ ਤੱਕ ਹਰੇਕ ਨੇ ਬੜਾ ਸਤਿਕਾਰ ਦਿੱਤਾ ਹੈ ਇਸ ਲਈ ਮੈਂ ਪਿੰਡ ਵਾਸੀਆਂ ਦਾ ਧੰਨਵਾਦ -ਅਧਿਆਪਕ ਹਰਨਰਾਇਣ ਸਿੰਘ

ਜਗਰਾਉਂ, 05 ਸਤੰਬਰ ( ਮਨਜਿੰਦਰ ਗਿੱਲ/ ਗੁਰਕੀਰਤ ਜਗਰਾਉ )ਅੱਜ ਮਿਤੀ ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਰਕਾਰੀ ਮਿਡਲ ਸਕੂਲ ਸਵੱਦੀ ਖੁਰਦ ਵਿਖੇ ਸਕੂਲ ਮੁਖੀ  ਦੀਆਂ ਸੇਵਾਵਾਂ ਨਿਭਾਅ ਰਹੇ ਅਧਿਆਪਕ ਸ ਹਰਨਰਾਇਣ ਸਿੰਘ  ਨੂੰ  ਨਗਰ ਪੰਚਾਇਤ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ ਉਨ੍ਹਾਂ ਵੱਲੋਂ ਸਕੂਲ ਦੀ ਬਿਹਤਰੀ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ  ਵਾਤਾਵਰਨ ਦੇ ਬਚਾਅ ਲਈ ਕੀਤੇ ਕਾਰਜ ਸਲਾਹੁਣਯੋਗ ਹਨ  ਨਗਰ ਪੰਚਾਇਤ ਵੱਲੋਂ ਸਕੂਲ ਦੀ ਬੇਹਤਰੀ ਲਈ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ  ਇਸ ਮੌਕੇ ਸ ਸਰਬਜੀਤ ਸਿੰਘ ਵੱਲੋਂ ਆਪਣੇ ਪੁੱਤਰ ਦੇ ਕੈਨੇਡਾ ਜਾਨਤੇ ਅਤੇ ਜਨਮ ਦਿਨ ਦੀ ਖੁਸ਼ੀ ਵਿਚ ਬੱਚਿਆਂ ਨੂੰ ਫ਼ਲ ਵੀ ਵੰਡੇ ਗਏ ਇਸ ਮੌਕੇ ਸਾਬਕਾ ਸਰਪੰਚ ਸ ਜ਼ੋਰਾ ਸਿੰਘ, ਸਰਪੰਚ ਜਸਵਿੰਦਰ ਸਿੰਘ, ਸ ਬਲਕੌਰ ਸਿੰਘ, ਸ ਚਮਕੌਰ ਸਿੰਘ, ਸ ਕਰਤਾਰ ਸਿੰਘ ,   ਸ ਠਾਕੁਰ ਸਿੰਘ ਅਧਿਆਪਕਾ ਮਨਪ੍ਰੀਤ ਕੌਰ ਤੇ ਸੰਦੀਪ ਕੌਰ ਹਾਜ਼ਰ ਸਨ  ਸਕੂਲ ਮੁਖੀ ਸ ਹਰਨਰਾਇਣ ਸਿੰਘ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ।