You are here

ਆਰਟ ਆਫ ਲਿਵਿੰਗ ਦੀ ਟੀਮ ਐਡਵਾਂਸ ਮੈਡੀਟੇਸ਼ਨ ਲਈ ਰਿਸ਼ੀਕੇਸ਼ ਆਸ਼ਰਮ ਪਹੁੰਚੀ 

ਜਗਰਾਉਂ ਦੇ ਸਾਧਕਾਂ ਲਈ ਗੰਗਾ ਕਿਨਾਰੇ ਬਣੇ ਆਸ਼ਰਮ ਵਿੱਚ  ਰਹਿਣ  ਲਈ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ-ਮੋਹਿਤ ਅੱਗਰਵਾਲ

ਜਗਰਾਉਂ (ਅਮਿਤ ਖੰਨਾ ) ਆਰਟ ਆਫ ਲਿਵਿੰਗ ਰਹੁ ਦੇ ਸਾਧਕਾਂ ਦੀ 10 ਮੈਂਬਰੀ ਟੀਮ ਮੋਹਿਤ ਅਗਰਵਾਲ ਦੀ ਅਗਵਾਈ ਵਿੱਚ ਵੇਦ ਨਿਕੇਤਨ ਆਸ਼ਰਮ ਰਿਸ਼ੀਕੇਸ਼ ਪਹੁੰਚੀ।ਜਗਰਾਉਂ ਵਿਖੇ ਆਰਟ ਆਫ ਲਿਵਿੰਗ ਦੇ ਹੈਪੀਨੈਸ ਪ੍ਰੋਗਰਾਮ ਕਰਨ ਤੋਂ ਬਾਦ ਦੂਸਰੇ ਪੜਾਅ ਐਡਵਾਂਸ ਮੈਡੀਟੇਸ਼ਨ ਕੋਰਸ ਲਈ ਮੈਂਬਰਾਂ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਵੱਲੋਂ ਗੰਗਾ ਕਿਨਾਰੇ ਬਣੇ ਆਸ਼ਰਮ ਵਿੱਚ ਰਿਹਾਇਸ਼ ਅਤੇ ਸਾਤਵਿਕ ਭੋਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।ਮੈਡੀਟੇਸ਼ਨ ਕੋਰਸ ਕਰਵਾਉਣ ਲਈ ਲੁਧਿਆਣੇ ਤੋਂ ਸ੍ਰੀਮਤੀ ਸੁਨੈਣਾ ਚੌਧਰੀ  ਵੱਲੋਂ ਸਬ ਨੂੰ ਜੀ ਆਇਆ ਆਖਿਆ ਗਿਆ ਤੇ ਸਬ ਨੂੰ ਧਿਆਨ ਦੀ ਡੂੰਘਾਈ ਵਿੱਚ ਉਤਰਨ ਦੇ ਤਰੀਕੇ ਸੁਝਾਏਲੁਧਿਆਣਾ ,ਚੰਡੀਗੜ੍ਹ,ਜਗਰਾਓ,ਜ਼ੀਰਾ,ਮੇਰਠ,ਗੁਰੂਗ੍ਰਾਮ, ਸੂਰਤ,ਕਾਨਪੁਰ ਅਤੇ ਕਈ ਥਾਂਵਾਂ ਤੋਂ ਆਰਟ ਆਫ ਲਿਵਿੰਗ ਦੇ ਮੈਂਬਰਾਂ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ।ਇਸ ਮੌਕੇ  ਮੈਂਬਰਾਂ ਵਿੱਚ ਮਧੂ ਗਾਂਧੀ ,  ਸ਼ਤੀਸ਼ ਗਾਂਧੀ , ਕਿਰਨਦੀਪ ਲੂੰਬਾ, ਕੇ ਕੇ ਗੁਪਤਾ, ਮਧੂ ਗੁਪਤਾ,ਪ੍ਰਦੀਪ ਚੌਧਰੀ , ਮੋਹਿਤ ਅਗਰਵਾਲ,ਹਰਸ਼ਿਤਾ ਗਰਗ ਤੇ ਵਿਨੀਤ ਦੂਆ,ਜੋਗਿੰਦਰ ਸਿੰਘ,ਪ੍ਰਦੀਪ ਬਾਂਸਲ, ਸੁਰਿੰਦਰ ਪੁਰੀ,  ਮੋਨਿਕਾ ਮਲਹੋਤਰਾ, ਮੁਕੇਸ਼ ਮੁਕੇਸ਼ ਮਲਹੋਤਰਾ  ਵਿਸ਼ੇਸ਼ ਤੋਰ ਤੇ ਸ਼ਾਮਿਲ ਸਨ।