You are here

ਜਮਹੂਰੀ ਕਿਸਾਨ ਸਭਾ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਸੱਤਲੁਜ ਦਰਿਆ ਵਿੱਚ ਪੈਂਦੇ ਗੰਦੇ ਨਾਲ਼ੇ ਤੇ ਲਾਇਆ ਬੰਨ 

ਪੁਲਿਸ ਵੱਲੋਂ ਸਮਾਗਮ ਵਿੱਚ ਖੱਲਰ ਪਾਉਣ ਦੀ ਕੋਸ਼ਿਸ਼, ਸਕੂਲ ਵਿੱਚ ਲੱਗਿਆ ਟੈਂਟ ਪੁਟਵਾਇਆ ਗਿਆ 

ਵਲੀਪੁਰ (ਲੁਧਿਆਣਾ)-15 ਅਗਸਤ (ਗੁਰਸੇਵਕ ਸੋਹੀ )ਜਮਹੂਰੀ ਕਿਸਾਨ ਸਭਾ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਪਿੰਡ ਵਲੀਪੁਰ ਕਲਾਂ ਦੇ ਕੋਲ਼ੋਂ ਸੱਤਲੁਜ ਦਰਿਆ ਵਿੱਚ ਪੈਂਦੇ ਬੁੱਢੇ ਦਰਿਆ ਦੇ ਗੰਦੇ ਪਾਣੀ ਨੂੰ ਦਰਿਆ ਵਿੱਚ ਪੈਣ ਤੋਂ ਰੋਕਣ ਲਈ ਪਾਣੀ ਨੂੰ ਹਜ਼ਾਰਾਂ ਬੋਰੀਆਂ ਨੂੰ ਮਿੱਟੀ ਨਾਲ ਭਰ ਕੇ ਬੁੱਢੇ ਦਰਿਆ ਦੇ ਪਾਣੀ ਨੂੰ ਬੰਨ ਮਾਰ ਦਿੱਤਾ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਜਿਨਾ ਚਿਰ ਸਰਕਾਰ ਬੁੱਢੇ ਨਾਲ਼ੇ ਦੇ ਗੰਦੇ ਪਾਣੀ ਦਾ ਸਾਫ਼ ਕਰਨ ਤੇ ਫ਼ੈਕਟਰੀਆਂ ਦਾ ਕੈਮੀਕਲ ਮਿਲਿਆ ਲੋਕਾ ਦੀ ਜਾਨ ਦਾ ਵੈਰੀ ਬਣਿਆ ਪਾਣੀ ਦਰਿਆ ਵਿੱਚ ਪੈਣਾ ਬੰਦ ਨਹੀਂ ਕਰਦੀ ਉਨਾ ਚਿਰ ਸੰਘਰਸ਼ ਜਾਰੀ ਰਹੇਗਾ। ਪ੍ਰਧਾਨ ਜੀ ਨੇ ਕਿਹਾ ਕਿ ਇਸ ਵਾਰ ਬੰਨ ਸਿਰਫ਼ ਚਿਤਾਵਨੀ ਸੀ। ਜੇ ਸਰਕਾਰ ਨੇ ਪਾਣੀ ਦੇ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਜਲਦੀ ਮੀਟਿੰਗ ਕਰਕੇ ਪੱਕਾ ਪ੍ਰੋਗਰਾਮ ਦਿਤਾ ਜਾਵੇਗਾ। ਸਰਕਾਰ ਨੂੰ ਮਸਲੇ ਦਾ ਹੱਲ ਕਰੇ ਬਿਨਾ ਚੈਨ ਦੀ ਨੀਂਦ ਨਹੀਂ ਸਾਉਣ ਦਿਤਾ ਜਾਵੇਗਾ।  ਜਿਸ ਦੀ ਸਾਰੀ ਜ਼ੁੰਮੇਵਾਰੀ ਸੂਬਾ ਸਰਕਾਰ ਦੀ ਹੋਵੇਗੀ। ਉਹਨਾਂ ਸਰਕਾਰ ਤੇ ਪੰਜਾਬ ਪੁਲਿਸ ਦੇ ਵਿਹਾਰ ਦੀ ਨਖੇਧੀ ਵੀ ਕੀਤੀ। 
        ਪੁਲਿਸ ਵੱਲੋਂ ਸਕੂਲ ਵਿੱਚ ਲੱਗਿਆ ਟੈਂਟ ਪੁਟਵਾ ਦਿੱਤਾ। ਜਿਸ ਕਾਰਨ ਪ੍ਰਬੰਧਕਾਂ ਵੱਲੋਂ ਨਵੀਂ ਜਗਾ ਪ੍ਰਬੰਧ ਕਰਨਾ ਪਿਆ। ਗੰਦੇ ਪਾਣੀ ਨੂੰ ਬੰਨ ਲਗਾਉਣ ਤੋਂ ਪਹਿਲਾ ਵਲੀਪੁਰ ਵਿੱਚ ਕੀਤੀ ਗਈ ਵਿਸ਼ਾਲ ਰੋਸ ਰੈਲੀ ਦੀ ਪ੍ਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ, ਜਿਲ੍ਹਾ ਜਲੰਧਰ ਦੇ ਪ੍ਰਧਾਨ ਸੰਤੋਖ ਸਿੰਘ ਬਿਲਗਾ ਤੇ ਸਾਬਕਾ ਸਰਪੰਚ ਪ੍ਰਗਟ ਸਿੰਘ ਆਲੀਵਾਲ ਨੇ ਕੀਤੀ॥ ਇਸ ਮੌਕੇ ਤੇ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਸੂਬਾਈ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਪ੍ਰਗਟ ਸਿੰਘ ਜਾਮਾਰਾਏ, ਰਘਵੀਰ ਸਿੰਘ ਬੈਨੀਪਾਲ, ਜਸਵਿੰਦਰ ਸਿੰਘ ਢੇਸੀ, ਮੋਹਣ ਸਿੰਘ ਧਮਾਣਾਂ, ਨੇ ਆਖਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸੂਬੇ ਦੀ ਧਰਤੀ ਤੇ ਦਰਿਆਵਾਂ ਦਾ ਪਾਣੀ ਦੂਸ਼ਤ ਹੋ ਰਿਹਾ ਹੈ। ਪਾਣੀ ਨੂੰ ਦੂਸ਼ਤ ਕਰਨ ਵਾਲੀਆਂ ਫ਼ੈਕਟਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸਰਕਾਰ ਪਾਣੀ ਨੂੰ ਪਹਿਲਾ ਪ੍ਰਦੂਸ਼ਤ ਕਰਨ ਦੇ ਰਹੀ ਹੈ ਅਤੇ ਫਿਰ ਪਾਣੀ ਨੂੰ ਸਾਫ਼ ਕਰਨ ਦੇ ਨਾਮ ਤੇ ਅਰਬਾਂ ਰੁਪਏ ਕਾਰਪੋਰੇਟ ਕੰਪਨੀਆਂ ਦੇ ਝੋਲੀ ਪਾਏ ਜਾ ਰਹੇ ਹਨ। ਉਹਨਾਂ ਮੰਗ ਕੀਤੀ ਕਿ ਸੱਤਲੁਜ ਦਰਿਆ ਵਿੱਚ ਪੈਂਦੇ ਗੰਦੇ ਪਾਣੀ ਨੂੰ ਬੰਦ ਕਰਨ ਦਾ ਪੱਕਾ ਪ੍ਰਬੰਧ ਕੀਤਾ ਜਾਵੇ। ਇਸ ਇਕਠ ਵੱਲੋਂ  ਮਤਾ ਪਾਸ ਕਰਕੇ ਗੰਨੇ ਦੀ ਅਦਾਇਗੀ ਲਈ ਚੱਲ ਰਹੇ ਘੋਲ ਦੀ ਹਮਾਇਤ ਕੀਤੀ। ਦੂਜੇ ਮਤੇ ਰਾਹੀ ਪੁਸ਼ੂਆ ਵਿੱਚ ਫੈਲੀ ਬਿਮਾਰੀ ਕਾਰਨ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਮੰਗਿਆ।      ਇਸ ਮੌਕੇ ਤੇ ਹੋਰਨਾ ਤੋਂ ਦਿਹਾਤੀ ਮਜ਼ਦੂਰ ਸਭਾ ਸੂਬਾਈ ਪ੍ਰਧਾਨ ਦਰਸਣ ਨਾਹਰ, ਜਨਵਾਦੀ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ, ਸੀ ਟੀ ਯੂ ਪੰਜਾਬ ਦੇ ਪਰਮਜੀਤ ਸਿੰਘ, ਜਗਦੀਸ਼ ਚੰਦ, ਪ੍ਰੌਫਸਰ ਜੈਪਾਲ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਆਗੂ ਹਰਨੇਕ ਸਿੰਘ ਗੁੱਜਰਵਾਲ, ਰਤਨ ਸਿੰਘ ਰੰਧਾਵਾ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਕੁਲਵੰਤ ਸਿੰਘ ਮੱਲੂਨੰਗਲ, ਗੁਰਮੇਲ ਸਿੰਘ ਰੂਮੀ, ਅਮਰਜੀਤ ਸਿੰਘ ਸਹਿਜਾਦ, ਨਿਰਮਲ ਸਿੰਘ ਆਧੀ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਡਾਕਟਰ ਅਜੀਤ ਰਾਮ ਸ਼ਰਮਾ, ਡਾ.ਜਗਮੇਲ ਸਿੰਘ ਗਿੱਲ, ਸਰਪੰਚ ਜਸਵਿੰਦਰ ਸਿੰਘ ਗੋਰਸੀਆ, ਸਰਪੰਚ ਗੁਰਚਰਨ ਸਿੰਘ, ਸਰਪੰਚ ਭੁਪਿੰਦਰ ਸਿੰਘ ਚਾਵਲਾ, ਰਾਜਵੀਰ ਸਿੰਘ ਕਿਲ੍ਹਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਕਰਮ ਸਿੰਘ ਗਰੇਵਾਲ਼, ਮਲਕੀਤ ਸਿੰਘ ਸੇਖੋਵਾਲ, ਪਰਮਜੀਤ ਸਿੰਘ ਰੰਧਾਵਾ, ਬੀ ਕੇ ਯੂ ਡਕੌਤਾ ਦੇ ਪ੍ਰੀਤਮ ਸਿੰਘ ਭੱਟੀਆ, ਮੇਜਰ ਸਿੰਘ ਖੁਰਲਾਪੁੱਰ, ਰਣਜੀਤ ਸਿੰਘ ਗੋਰਸੀਆ, ਆਦਿ ਹਾਜ਼ਰ ਸਨ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਕਾਬਲ ਸਿੰਘ ਮਸਲੇ ਦੇ ਹੱਲ ਲਈ ਸਰਕਾਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।