You are here

ਕੁਲਵੰਤ ਕੌਰ ਦੇ ਕਾਤਲ ਪੁਲਿਸ ਡੀ ਐਸ ਪੀ ਗੁਰਿੰਦਰ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਉਣ ਲਈ ਹੋਇਆ ਰੋਹ ਭਰਪੂਰ ਮੁਜਾਹਰਾ 

ਐਸ ਐਸ ਪੀ ਦਾ ਘਿਰਾਉ ਕਰਕੇ ਕੀਤਾ ਚੱਕਾ ਜਾਮ 

7 ਜਨਵਰੀ ਨੂੰ ਹੋਵੇਗਾ ਅਗਲ਼ੇ ਸੰਘਰਸ਼ ਦਾ ਅੈਲ਼ਾਨ ਸਾਂਝੀ ਮੀਟਿੰਗ ਸੱਦੀ

ਜਗਰਾਉਂ 3 ਜਨਵਰੀ ( ਜਸਮੇਲ ਗ਼ਾਲਿਬ / ਅਮਿਤ ਖੰਨਾ ) ਅੱਜ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ, ਪੇਂਡੂ ਮਜਦੂਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਕੁਲਵੰਤ ਕੌਰ ਦੇ ਕਾਤਲ ਗੁਰਿੰਦਰ ਬੱਲ ਨੂੰ ਬਰਖਾਸਤ ਕਰਕੇ, ਦੋਸ਼ੀ ਏ ਐਸ ਆਈ ਰਾਜਬੀਰ ਸਿੰਘ, ਸਰਪੰਚ ਰਣਜੀਤ ਸਿੰਘ, ਪੰਚ ਧਿਆਨ ਨੂੰ ਗ੍ਰਿਫਤਾਰ ਕਰਾਉਣ, 16 ਸਾਲ ਐਫ ਆਈ ਆਰ ਦਰਜ ਕਰਨ 'ਚ ਲੰਘਾਉਣ ਵਾਲੇ ਮੌਕੇ ਦੇ ਉਚ ਪੁਲਿਸ ਅਫਸਰਾਂ ਖਿਲਾਫ ਧਾਰਾ 166, 166ਏ ਦੇ ਤਹਿਤ ਪਰਚਾ ਦਰਜ ਕਰਨ, ਗੁਰਿੰਦਰ ਬੱਲ ਸਮੇਤ ਦੋਸ਼ੀਆਂ ਨੂੰ ਬਚਾ ਰਹੇ ਸਿਆਸਤਦਾਨਾਂ ਦੇ ਚਿਹਰੇ ਬੇਪਰਦ ਕਰਨ ਦੀ ਮੰਗ ਨੂੰ ਲੈ ਕੇ ਜਗਰਾਉਂ ਸ਼ਹਿਰ ਵਿੱਚ ਰੋਸ ਭਰਪੂਰ ਮੁਜਾਹਰਾ ਕਰਕੇ ਐਸ ਐਸ ਪੀ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ। ਪਰ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਬੇਹੱਦ ਘਟੀਆ ਰਿਹਾ। ਇਸ ਕਰਕੇ 7 ਜਨਵਰੀ ਨੂੰ ਜਥੇਬੰਦੀਆਂ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਕਰਨਗੀਆਂ। ਸਟੇਜ ਸਕੱਤਰ ਦੀ ਭੂਮਿਕਾ ਮਨੋਹਰ ਸਿੰਘ ਝੋਰੜਾਂ ਨੇ ਨਿਭਾਈ। ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਤਰਲੋਚਨ ਝੋਰੜਾਂ, ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਕਰਮਜੀਤ ਮਾਣੂੰਕੇ, ਇਨਕਲਾਬੀ ਕੇਂਦਰ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੁਲਿਸ ਇਹ ਕਹਿਣਾ ਨਿਰਾਆਧਾਰ ਹੈ ਇੰਨਕੁਆਰੀ ਚੱਲ ਰਹੀ ਹੈ। ਕਿਉਂਕਿ ਗੈਰ ਜਮਾਨਤੀ ਧਾਰਾ ਅਧੀਨ ਦਰਜ  ਐਫ ਆਈ ਆਰ ਤੋਂ ਤੁਰੰਤ ਬਾਅਦ ਗ੍ਰਿਫਤਾਰੀ ਬਣਦੀ ਹੈ। ਪੇਂਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਤਾਰੀ, ਸੁਖਦੇਵ ਸਿੰਘ ਭੂੰਦੜੀ, ਬਲਦੇਵ ਸਿੰਘ ਜੀ ਲਤਾਲਾ ਨੇ ਕਿਹਾ ਕਿ ਆਈ ਪੀ ਸੀ ਦੀ ਧਾਰਾ 304 ਗੈਰ ਜਮਾਨਤੀ ਹੈ। ਐਸ ਸੀ ਐਸ ਟੀ ਐਕਟ ਵੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦਾ ਹੈ। ਪਰ ਪੁਲਿਸ ਡੀਐਸਪੀ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਾ ਕਰਕੇ ਖੁਦ ਦੇ ਬਣਾਏ ਕਾਨੂੰਨ ਦੀ ਹੀ ਉਲੰਘਣਾ ਕਰ ਰਹੀ ਹੈ। ਸੀਟੂ ਦੇ ਆਗੂ ਪ੍ਰਕਾਸ਼ ਸਿੰਘ ਬਰਮੀਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਿੰਦਰ ਬੱਲ ਨੂੰ ਗ੍ਰਿਫਤਾਰ ਨਾ ਕਰਨ ਦਾ ਇੱਕੋ ਇੱਕ ਕਾਰਨ ਸਿਆਸੀ ਦਬਾਅ ਹੈ। ਪੁਲਿਸ ਅਤੇ ਸਰਕਾਰ ਰਲ ਕੇ ਗੁਰਿੰਦਰ ਬੱਲ ਨੂੰ ਜਮਾਨਤ ਕਰਵਾ ਲੈਣ ਜਾਂ ਹੋਰ ਕਿਸੇ ਕਾਨੂੰਨੀ ਚੋਰ ਮੋਰੀ ਦੇ ਰਾਹੀਂ ਬਚ ਨਿਕਲਣ ਦਾ ਮੌਕਾ ਦੇ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਜਗਰਾਉਂ ਪੁਲਿਸ ਨੇ ਮੰਗਾਂ ਨਾ ਮੰਨੀਆਂ ਤਾਂ ਮੀਟਿੰਗ ਕਰਕੇ ਅੱਗੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਉਕਤ ਤੋਂ ਇਲਾਵਾ ਕਮਲਜੀਤ ਖੰਨਾ, ਸੁਖਮਿੰਦਰ ਸਿੰਘ ਗੱਜਣਵਾਲਾ, ਬਲਰਾਜ ਸਿੰਘ ਕੋਟਉਮਰਾ, ਗੁਰਮੇਲ ਰੂੰਮੀ, ਨਿਰਮਲ ਧਾਲੀਵਾਲ, ਬਾਬਾ ਬਲਵੀਰ ਸਿੰਘ ਚੀਮਾ, ਬਾਬਾ ਦਰਸ਼ਨ ਸਿੰਘ ਲੋਪੋ ਨਿਹੰਗ ਸਿੰਘ,ਅੰਗਰੇਜ਼ ਮੋਗਾ ਰਾਜ ਟੋਡਰਪੁਰ ਦਰਸ਼ਨ ਨਾਹਰ ਬਲਰਾਜ ਰਾਜੂ ਮੋਹਣ ਅੌਲਖ ਪ੍ਰਕਾਸ਼ ਹਿਸੋਵਾਲ ਕੁੱਲ ਹਿੰਦ  ਕਿਸਾਨ ਸਭਾ ਬਲਜੀਤ ਸਿੰਘ ਗਰੇਵਾਲ ਜਿਲ੍ਹਾ ਸਕੱਤਰ ਸਤਨਾਮ ਵੜੈਚ ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਕੋਟਉਮਰਾ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਜੁਆਇੰਟ ਸਕੱਤਰ ਬੂਟਾ ਸਿੰਘ ਹਾਂਸ ਭਰਭੂਰ ਸਿੰਘ ਛੱਜਾਵਾਲ ਮੁਖਤਿਆਰ ਸਿੰਘ ਸੀਟੂ ਆਗੂ ਬਲਦੇਵ ਸਿੰਘ ਰੂਮੀ ਪਾਲ ਸਿੰਘ ਭੰਮੀਪੁਰਾ ਸਕੱਤਰ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਹਾਕਮ ਸਿੰਘ ਡੱਲਾ ਪ੍ਰਧਾਨ ਕੁੱਲ ਖੇਤ ਮਜ਼ਦੂਰ ਯੂਨੀਅਨ ਅੰਗਰੇਜ਼ ਸਿੰਘ ਮੋਗਾ ਗੁਰਮੀਤ ਸਿੰਘ ਮਹਿਣਾ ਦਵਿੰਦਰ ਸਿੰਘ ਅੰਮਿ੍ਤਸਰ , ਜਗਤਾਰ ਡੱਲਾ ਹਰਬੰਸ ਸਿੰਘ ਲੋਹਟਬੱਦੀ ਸਕੱਤਰ ਦਿਹਾਤੀ ਮਜ਼ਦੂਰ ਸਭਾ ਦਵਿੰਦਰ ਸਿੰਘ ਸੰਤ ਸ਼ਿਪਾਹੀ ਦਲ ਲੁਧਿਆਣਾ ਬਲਦੇਵ ਲਤਾਲਾ ਸ਼ਿਕੰਦਰ ਸਿੰਘ ਜ਼ੜਤੌਲੀ ਸਾਬਕਾ ਅਧਿਆਪਕ ਆਗੂ ਜੋਗਿੰਦਰ ਅਜ਼ਾਦ ਜਸਦੇਵ ਲ਼ਲਤੋਂ ਕੁਲਦੀਪ ਸਿੰਘ ਡੱਲਾ ਜਿਲ੍ਹਾ ਪ੍ਰਧਾਨ ਸਾਧੂ ਸਿੰਘ ਤੱਪੜ ਆਦਿ ਹਾਜ਼ਰ ਸਨ।