ਜਗਰਾਓ 9 ਅਗਸਤ ( ਅਮਿਤਖੰਨਾ,ਅਮਨਜੋਤ)- ਨਾਨਕਸਰ ਜਗਰਾਓ ਦੇ ਨਜਦੀਕੀ ਪੈਂਦੇ ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਵੱਲੋ ਪੰਜਾਬ ਭਰ ਵਿੱਚ ਬੀਤੇ ਕਈ ਦਿਨਾਂ ਤੋ ਗਊਆਂ ਵਿੱਚ ਫੈਲ ਰਹੀ ਚਮੜੀ ਦੇ ਰੋਗ ਨਾਲ ਸਬੰਧਿਤ ਲੰਪੀ ਨਾਮ ਦੀ ਬਿਮਾਰੀ ਤੋ ਪੀੜਤ ਬੇਸਹਾਰਾ ਗਉਆਂ ਦੀ ਹਰ ਸਹਿਰ ਤੇ ਪਿੰਡਾਂ ਵਿੱਚ ਜਾ ਕੇ ਇਲਾਜ ਕਰਨ ਦੀ ਸੇਵਾ ਸੁਰੂ ਕੀਤੀ ਗਈ ਹੈ । ਹੀਰਾ ਐਨੀਮਲਜ ਹਸਪਤਾਲ ਸੁਸਾਇਟੀ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹੀਰਾ ਐਨੀਮਲਜ ਹਸਪਤਾਲ ਵੱਲੋ ਹਰ ਪਿੰਡਾਂ ਤੇ ਸਹਿਰਾਂ ਵਿੱਚ ਪੀੜਤ ਗਉਆਂ ਦਾ ਇਲਾਜ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆਂ ਹੈ ਤੇ ਜੋ ਗਊਆਂ ਜਿਆਦਾ ਇਸ ਬਿਮਾਰੀ ਤੋ ਪੀੜਤ ਹੁੰਦੀਆ ਹਨ ਉਨਾ ਦਾ ਇਲਾਜ ਹੀਰਾ ਐਨੀਮਲਜ ਹਸਪਤਾਲ ਲਿਆ ਕੇ ਕੀਤਾ ਜਾਂਦਾ ਹੈ । ਉਨਾ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਬਿਮਾਰੀ ਦਾ ਠੋਸ ਇਲਾਜ ਨਾ ਹੋਣ ਕਾਰਨ ਮਜਬੂਰਨ ਪਸੂਪਾਲਕ ਮਹਿੰਗੀਆਂ ਦਵਾਈਆਂ ਨਾਲ ਆਪਣੇ ਪਸੂਆਂ ਦਾ ਇਲਾਜ ਕਰਵਾ ਕੇ ਪ੍ਰਾਈਵੇਟ ਡਾਕਟਰਾਂ ਦੀ ਲੱੁਟ ਦਾ ਸਿਕਾਰ ਹੋ ਰਹੇ ਹਨ । ਉਨਾ ਅੱਗੇ ਕਿਹਾ ਕਿ ਸਰਕਾਰੀ ਡੰਗਰ ਹਸਪਤਾਲਾਂ ਵਿੱਚ ਮਾਹਿਰ ਡਾਕਟਰਾਂ ਦੀ ਘਾਟ ਤੇ ਯੋਗ ਦਵਾਈਆਂ ਨਾ ਕਾਰਨ ਪਸੂ ਪਾਲਕਾਂ ਨੂੂੰ ਮਹਿੰਗੇ ਭਾਅ ਤੇ ਦਵਾਈਆਂ ਲੈਣੀਆਂ ਪੈ ਰਹੀਆਂ ਤੇ ਇਹ ਬਿਮਾਰੀ ਦਿਨੋ ਦਿਨ ਭਿਆਨਕ ਰੂਪ ਧਾਰਨ ਕਰ ਰਹੀ ਹੈ ।ਇਸ ਬਿਮਾਰੀ ਦੇ ਵਧਦੇ ਪ੍ਰਕੋਪ ਦੇ ਡਰੋ ਬਹੁਤੇ ਪਸੂ ਪਾਲਕ ਆਪਣੇ ਪਸੂ ਅਵਾਰਾ ਛੱਡ ਰਹੇ ਹਨ ਜਿਸ ਕਾਰਨ ਇਸ ਬਿਮਾਰੀ ਦੇ ਲੱਛਣਾਂ ਦੀ ਲਪੇਟ ਵਿੱਚ ਇਨਸਾਨ ਵੀ ਆ ਸਕਦੇ ਹਨ । ਉਨਾ ਕਿਹਾ ਕਿ ਇਸ ਤੋ ਪਹਿਲਾ ਵੀ ਲੋਕ ਕਰੋਨਾ ਵਰਗੀ ਮਹਾਂਮਾਰੀ ਦਾ ਸੰਤਾਪ ਹੰਢਾ ਚੱੁਕੇ ਹਨ ਤੇ ਹੁਣ ਸਰਕਾਰ ਇਸ ਬਿਮਾਰੀ ਨੂੰ ਹਲਕੇ ਵਿੱਚ ਨਾ ਲਵੇ ਤੇ ਇਸ ਬਿਮਾਰੀ ਦੀ ਰੋਕਥਾਮ ਕਰਕੇ ਪਸੂ-ਪਾਲਕਾਂ ਨੂੰ ਬਣਦੀ ਰਾਹਤ ਦੇਵੇ । ਉਨਾ ਮੰਗ ਵੀ ਕੀਤੀ ਕਿ ਸਰਕਾਰ ਇਸ ਬਿਮਾਰੀ ਤੋ ਬਚਾਅ ਲਈ ਆਪਣੀ ਐਪ ਬਣਾ ਕੇ ਮਾਹਿਰ ਡਾਕਟਰਾਂ ਦੇ ਸੰਪਰਕ ਨੰਬਰ ਦੇਵੇ ਤੇ ਹਰ ਕਸਬੇ ਵਿੱਚ ਜਾਣ ਲਈ ਰਾਹਤ ਟੀਮਾਂ ਦੀ ਵੀ ਨਿਯੁਕਤੀ ਕਰੇ ਇਸ ਨਾਲ ਪਸੂ-ਪਾਲਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ ।ਉਨਾ ਸਰਕਾਰ ਤੋ ਇਹ ਵੀ ਮੰਗ ਕੀਤੀ ਕਿ ਜਿੰਨਾਂ ਪਸੂਪਾਲਕਾਂ ਦੀ ਇਸ ਬਿਮਾਰੀ ਤੋ ਪੀੜਤ ਪਸੂਆਂ ਦੀ ਮੌਤ ਹੋ ਚੱੁਕੀ ਹੈ ਉਨਾ ਨੂੰ ਢੱੁਕਵਾਂ ਮੁਅਵਜਾ ਵੀ ਦਿੱਤਾ ਜਾਵੇ । ਇਸ ਮੌਕੇ ਉਨਾ ਨਾਲ ਕਾਕਾ ਪੰਡਿਤ ਸੇਵਾਦਾਰ,ਡਾਕਟਰ ਦਿਲਬਾਗ ਸਿੰਘ,ਦਵਿੰਦਰ ਸਿੰਘ ਢਿੱਲੋ, ਗੁਰਭੇਜ ਸਿੰਘ, ਗੁਰਮੇਲ ਸਿੰਘ ਢੋਲਣ ਆਦਿ ਵੀ ਹਾਜਿਰ ਸਨ ।