ਸਿੱਧਵਾਂ ਬੇਟ(ਜਸਮੇਲ ਗਾਲਿਬ)ਪੁਲਵਾਮਾ 'ਚ ਦੇਸ਼ ਦੇ ਰਾਖੇ ਸੀ.ਆਰ.ਪੀ .ਫੌਜ ਦੇ ਕਾਫਲੇ ਤੇ ਹੋਏ ਅੱਤਵਾਦੀ ਹਮਲੇ ਨੇ ਸਾਨੂੰ ਝੰਜੋੜ ਕੇ ਰੱਖ ਦਿੱਤਾ ਹੈ।ਇਹ ਹਮਲਾ ਇੱਕ ਨਿੰਦਣਯੋਗ ਕਾਰਵਾਈ ਸੀ ਜਿਸ ਵਿੱਚ ਸਾਡੇ ਸੈਨਿਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਜੋ ਕਿ ਦਹਿਸ਼ਤਗਰਦਾਂ ਦਾ ਘਨਣਾਉਣੀ ਕਰਵਾਈ ਹੈ ਜਿਸ ਤੋਂ ਸਾਡੇ ਫੌਜੀ ਜਵਾਨ ਡਰਨ ਵਾਲੇ ਨਹੀਂ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਗਾਲਿਬ ਕਲਾਂ ਦੇ ਸਰਪੰਚ ਸਿੰਕਦਰ ਸਿੰਘ ਪੈਚ ਨੇ ਸ਼ਹਿਦ ਹੋਏ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਮੌਕੇ ਕੀਤਾ।ਉਨ੍ਹਾਂ ਹੋਰ ਕਿਹਾ ਕਿ ਅਸੀਂ ਬੇ ਹੱਦ ਦੁਖੀ ਹੋਏ ਹਾਂ ਕਿ ਸਾਡੇ ਦੇਸ਼ ਦੀ ਰੱਖਿਆ ਕਰਨ ਵਾਲੇ ਸੈਨਿਕਾਂ ਨੂੰ ਅੱਤਵਾਦੀਆਂ ਨੇ ਨਿਸ਼ਾਨਾਂ ਬਣਾਇਆ ਹੈ ਜੋ ਕਿ ਅਤੀ ਨਿਦਣਯੋਗ ਕਾਰਵਾਈ ਹੈ ਉਨ੍ਹਾਂ ਅੱਗੇ ਹੋਰ ਕਿਹਾ ਕਿ ਇਸ ਹਾਦਸੇ 'ਚ ਮਾਂਵਾਂ ਦੇ ਪੁੱਤਰ ,ਕਈ ਭੈਣਾਂ ਦੇ ਭਰਾ ਤੇ ਪਤਨੀਆਂ ਦੇ ਸੁਹਾਗ ਅਤੇ ਮਸੂਮ ਬੱਚਿਆਂ ਦੇ ਪਿਤਾ ਆਪਣੀਆਂ ਕੀਮਤੀ ਜਾਨਾਂ ਦੇਸ਼ ਲਈ ਕੁਰਵਾਨ ਕਰ ਗਏ ।ਉਨ੍ਹਾਂ ਸਰਕਰ ਤੋਂ ਮੰਗ ਕੀਤੀ ਕਿ ਸਾਡੇ ਦੇਸ਼ ਦੀ ਰੱਖਿਆਂ ਕਰਨ ਵਾਲੇ ਫੋਜੀ ਵੀਰਾਂ ਨੂੰ ਅਜਿਹੇ ਹਮਲਿਆ ਦਾ ਮੂੰਹ ਤੋੜ ਜੁਆਬ ਦੇਣ ਦੀ ਖੁੱਲ ਦਿੱਤੀ ਜਾਵੇ ਤਾਂ ਜੇ ਸਾਡੇ ਦੁਸ਼ਮਣਾ ਦੇ ਦੰਦ ਖੱਟੇ ਕੀਤੇ ਜਾ ਸਕਣ ।ਉਨ੍ਹਾਂ ਇਸ ਅੱਤਵਾਦੀ ਹਮਲੇ 'ਚ ਘੰਭੀਰ ਰੂਪ ਵਿੱਚ ਜ਼ਖਮੀ ਹੋਏ ਸੈਨਿਕਾਂ ਦੀ ਤੰਦਰੁਸ਼ਤੀ ਅਤੇ ਜਲਦੀ ਠੀਕ ਹੋਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।