You are here

ਗਾਲਿਬ ਰਣ ਸਿੰਘ ਦੇ ਸਰਕਾਰੀ ਮਿਡਲ ਸਕੂਲ ਨੂੰ ਸਵ:ਮਾਤਾ ਕਮਲਜੀਤ ਕੌਰ ਦੇ ਜਨਮ ਦਿਨ ਦੀ ਯਾਦ ਵਿੱਚ 20000 ਰੁਪਏ ਦਿੱਤੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਨਜਦੀਕ ਪਿੰਡ ਗਾਲਿਬ ਰਣ ਸਿੰਘ ਦੇ ਸਰਕਾਰੀ ਮਿਡਲ ਸਕੂਲ ਵਿਖੇ ਟੀਚਰ ਸਵ:ਮਾਤਾ ਕਮਲਜੀਤ ਕੌਰ ਦੀ ਯਾਦ 'ਚ ਸਮਾਗਮ ਕਰਵਾਇਆ ਗਿਆ।ਇਸ ਸਮੇ ਸਵ: ਕਮਲਜੀਤ ਕੌਰ ਦੇ ਜਨਮ ਦਿਨ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਸ.ਜਸਮਿੰਦਰ ਸਿੰਘ ਗਿੱਲ ਤੇ ਪਰਿਵਾਰ ਵਲੋ ਸਰਕਾਰੀ ਮਿਡਲ ਸਕੂਲ ਦੇ ਟੀਚਰਾਂ ਨੂੰ 20000 ਰੁਪਏ ਦਾ ਚੈਕ ਦਿੱਤਾ ਗਿਆ।ਇਸ ਸਮੇ ਮਾਸਟਰ ਪਰਮਿੰਦਰ ਸਿੰਘ(ਨੈਸ਼ਨਲ ਐਵਰਾਡ) ਨੇ ਕਿਹਾ ਕਿ ਅਸੀ ਜਿੰਨੇ ਵੀ ਪਿੰਡ ਦੇ ਐਨ.ਆਰ.ਆਈ ਹਨ ਅਸੀ ਸਾਰੇ ਦਾ ਧੰਨਵਾਦ ਕਰਦੇ ਹਾਂ।ਉਨ੍ਹਾਂ ਕਿਹਾ ਸਾਨੂੰ ਸਰਕਾਰ ਦਾ ਸਹਿਯੋਗ ਘੱਟ ਮਿਿਲਆ ਹੈ ਪਰ ਸਾਨੂੰ ਪਿੰਡ ਦੇ ਐਨ.ਆਰ,ਆਈ ਤੇ ਹੋਰ ਸੱਜਣਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਹੈ।ਮਾਸਟਰ ਜੀ ਨੇ ਕਿਹਾ ਕਿ ਸ.ਜਸਮਿੰਦਰ ਸਿੰਘ ਬੰਬੇ ਵਾਲਿਆਂ ਨੇ ਪਹਿਲਾਂ ਵੀ ਸਾਡੇ ਸਕੂਲ ਨੂੰ ਬਹੁਤ ਮੱਦਦ ਕੀਤੀ ਹੈ।ਇਸ ਸਮੇ ਜਸਮਿੰਦਰ ਸਿੰਘ ਨੇ ਆਪਣੇ ਭਾਸ਼ਣ ਦੌਰਾਨ ਬੱਚਿਆਂ ਨੂੰ ਮਨ ਲਾ ਕੇ ਪੜ੍ਹਨ ਲਈ ਪੇ੍ਰਰਿਤ ਕੀਤਾ।ਉਹਨਾਂ ਆਖਿਆ ਕਿ ਬੱਚੇ ਦੇਸ਼ ਦਾ ਸਰਮਾਇਆ ਹਨ ਅਤੇ ਪੜ ਲਿਖ ਕੇ ਬੱਚੇ ਹੀ ਦੇਸ਼ ਦੀ ਵਾਗਡੋਰ ਸਾਂਭਣ ਦੇ ਹੱਕਦਾਰ ਹਨ।ਉਨ੍ਹਾਂ ਕਿਹਾ ਕਿ ਅੱਜ ਸਰਕਾਰੀ ਸਕੂਲ ਵੀ ਮਹਿੰਗੇ ਪ੍ਰਾਈਵੇਟ ਸਕੂਲਾਂ ਦਾ ਮੁਕਾਬਲਾ ਕਰਦੇ ਹਨ,ਇਨ੍ਹਾਂ ਸਕੂਲਾਂ ਵਿੱਚ ਸਰਕਾਰ ਵੱਲੋ ਹਰ ਸਹੂਕਤ ਮੁਫਤ ਦਿੱਤੀ ਜਾਂਦੀ ਹੈ ਸਾਨੂੰ ਇਨ੍ਹਾਂ ਸਕੂਲਾਂ ਵਿਚ ਬੱਚੇ ਦਾਖਲ ਕਰਕੇ ਸਰਕਾਰੀ ਸਹੂਲਤਾਂ ਦਾ ਲਾਹਾ ਲੈਣਾ ਚਾਹੀਦਾ ਹੈ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਹੈਡ ਟੀਚਰ ਪਿਰਤਪਾਲ ਸਿੰਘ ਨੇ ਆਏ ਹੋਏ ਮੁੱਖ ਮਹਿਮਾਨ ਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਆਉਣਾ ਵਾਲੇ ਸਮੇ ਵਿੱਚ ਹੋਰ ਸਹਿਯੋਗ ਦੇਣ ਲਈ ਪੇ੍ਰਰਿਤ ਕੀਤਾ।ਇਸ ਸਮੇ ਮਾਸਟਰ ਜੁਗਰਾਜ ਸਿੰਘ,ਮਾਸਟਰ ਮੋਹਣ ਸਿੰਘ,ਬਲਵਿੰਦਰ ਸਿੰਘ(ਸਕੂਲ ਕੇਮਟੀ ਚੇਅਰਮੈਨ) ਸੁਰਿੰਦਰਪਾਲ ਸਿੰਘ ਫੌਜੀ(ਸਕੂਲ ਕੇਮਟੀ ਮੈਂਬਰ) ਅਤੇ ਸਕੂਲ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ