You are here

ਸ਼੍ਰੋਮਣੀ ਅਕਾਲੀ ਦਲ (ਅ) ਵਲੋਂ 10 ਦੇ ਦਿੱਲੀ ਧਰਨੇ ਲਈ ਜਥਾ ਰਵਾਨਾ

ਬਰਨਾਲਾ /ਮਹਿਲ ਕਲਾਂ 09 ਅਗਸਤ (ਗੁਰਸੇਵਕ ਸੋਹੀ) -ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 10 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ | ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾ ਤੋ ਸ਼੍ਰੋਮਣੀ ਅਕਾਲੀ ਦਲ (ਅ) ਦੇ ਹਲਕਾ ਇੰਚਾਰਜ਼ ਗੁਰਜੰਟ ਸਿੰਘ ਕੱਟੂ, ਕਿਸਾਨ ਵਿੰਗ ਦੇ ਆਗੂ ਜੱਸਾ ਸਿੰਘ ਮਾਣਕੀ,ਪਾਰਟੀ ਦੇ ਸਰਕਲ ਪਧਾਨ ਮਹਿੰਦਰ ਸਿੰਘ ਸਹਿਜੜਾ,ਬਲਦੇਵ ਸਿੰਘ ਗੰਗੋਹਰ ਨੇ ਕਿਹਾ ਕਿ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਾਰਟੀ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 10 ਅਗਸਤ ਦਿਨ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ । ਉਨ੍ਹਾਂ ਨੇ ਸਿੱਖ ਚਿੰਤਕਾਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ, ਵਰਕਰਾਂ ਤੇ ਸਮਾਜ ਸੇਵੀ ਲੋਕਾਂ ਨੂੰ ਇਸ ਧਰਨੇ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ।ਪ੍ਰੋ. ਮਹਿੰਦਰਪਾਲ ਸਿੰਘ ਨੇ ਕਿਹਾ ਕਿ 15 ਅਗਸਤ ਨੂੰ ਜਦੋਂ ਦੇਸ਼ ਆਜ਼ਾਦੀ ਦਿਹਾੜਾ ਮਨਾਏਗਾ ਤਾਂ ਉਨ੍ਹਾਂ ਦੀ ਪਾਰਟੀ ਈਸੜੂ ਵਿਖੇ ਵੱਡਾ ਇਕੱਠ ਕਰਕੇ ਸ਼ੋਕ ਦਿਵਸ ਮਨਾਏਗੀ ਕਿਉਂਕਿ ਸਾਲ 1947 ਨੂੰ ਦੇਸ਼ ਦੀ ਵੰਡ ਸਮੇਂ ਪੰਜਾਬ ਦੇ 2 ਟੁਕੜੇ ਹੋ ਗਏ ਹਨ ਤੇ ਇਸ ਉਜਾੜੇ ਦੌਰਾਨ ਲੱਖਾਂ ਸਿੱਖ ਮਾਰੇ ਗਏ ਸੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਿੱਖਾਂ ਉੱਪਰ ਹੁੰਦੇ ਜ਼ੁਲਮਾਂ ਦੇ ਖ਼ਿਲਾਫ਼ ਹਰ ਘਰ ਉੱਪਰ ਕੇਸਰੀ ਝੰਡਾ ਲਹਿਰਾਇਆ ਜਾਵੇ ।