You are here

ਪਿੰਡ ਮਿੱਠੇਵਾਲ ਵਿਖੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਚਮਕੌਰ ਸਿੰਘ ਚਹਿਲ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ  

ਗਿੱਧਾ, ਲੋਕ ਬੋਲੀਆਂ, ਗੀਤ ਅਤੇ ਸੰਗੀਤ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ                                                  

ਬਰਨਾਲਾ /ਮਹਿਲ ਕਲਾਂ 09 ਅਗਸਤ (ਗੁਰਸੇਵਕ ਸੋਹੀ ) ਪਿੰਡ ਮਿੱਠੇਵਾਲ ਵਿਖੇ ਸਰਪੰਚ ਹਰਪਾਲ ਸਿੰਘ ਦੀ ਅਗਵਾਈ ਹੇਠ ਸਮੂਹ ਗਰਾਮ ਪੰਚਾਇਤ ਤੇ ਚਮਕੌਰ ਸਿੰਘ ਚਹਿਲ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਸਤਵੀਰ ਕੌਰ ਦੀ ਪ੍ਰੇਰਨਾ ਸਦਕਾ ਲੜਕੀਆਂ ਦੀ ਏਕਤਾ ਦੇ ਉਪਰਾਲੇ ਸਦਕਾ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹਰਪਾਲ ਸਿੰਘ , ਪੰਚ ਸੁਖਦੇਵ ਸਿੰਘ ਧਾਲੀਵਾਲ , ਅਮਨਦੀਪ ਕੌਰ  ਨੇ ਤੀਆਂ ਦੇ ਤਿਉਹਾਰ ਦੀ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅਤੇ ਔਰਤਾਂ ਲਈ ਇਹ ਤਿਉਹਾਰ ਖੁਸ਼ੀਆਂ ਭਰਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਔਰਤ ਦਾ ਸਤਿਕਾਰ ਕਰਨ ਬਾਰੇ ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਦਰਜ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਪੰਜਾਬ ’ਚ ਧੀਆਂ ਦੀ ਖ਼ਤਮ ਹੋ ਰਹੀ ਹੋਂਦ ਨੂੰ ਬਚਾਉਣਾ ਹੈ, ਤਾਂ ਕਿ ਪੰਜਾਬ ਦੀਆਂ ਧੀਆਂ ਪੜ੍ਹ-ਲਿਖ ਕੇ ਅੱਗੇ ਵਧ ਸਕਣ ਅਤੇ ਬਰਾਬਰ ਦਾ ਰੁਤਬਾ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਸਾਨੂੰ ਤੀਆਂ ਦੇ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਧੀਆਂ ਤੇ ਕੁੜੀਆਂ ਦਾ ਮਾਣ ਸਤਿਕਾਰ ਬਰਕਰਾਰ ਰੱਖਣ ਲਈ ਸਾਡਾ ਸਾਰਿਆਂ ਦਾ ਮੁੱਢਲਾ ਫ਼ਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਧੀਆਂ ਤੋਂ ਬਗੈਰ ਕਦੇ ਸਮਾਜ ਤਰੱਕੀ ਨਹੀਂ ਕਰ ਸਕਦਾ ਇਸ ਲਈ ਸਾਨੂੰ ਧੀਆਂ ਦਾ ਸਤਿਕਾਰ ਕਰਕੇ ਉਨ੍ਹਾਂ ਦੇ ਅੱਗੇ ਵਧਣ ’ਚ ਲਈ ਸਾਥ ਸਾਥ ਦੇਣਾ ਸਮੇਂ ਦੀ ਮੁੱਖ ਲੋਡ਼ ਹੈ।ਇਸ ਮੌਕੇ ਲੜਕੀ ਅਮਨਦੀਪ ਕੌਰ, ਹਰਪਿੰਦਰ ਕੋਰ, ਹਰਜੋਤ ਕੋਰ, ਨੇ ਗੀਤ ਸੰਗੀਤ ਬੋਲੀਆਂ, ਗਿੱਧਾ ਸਭਿਆਚਾਰ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ। ਇਸ ਮੌਕੇ ਸਤਵਿੰਦਰ ਕੌਰ  ਨੇ ਖੁਦ ਪੀਂਘ ਝੂਟ ਕੇ ਤੀਆਂ ਦੇ ਤਿਉਹਾਰ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪੁਰਾਣੇ ਸਮੇਂ ਵਿੱਚ ਘਰਾਂ ਵਿੱਚ ਵਰਤੇ ਜਾਂਦੇ ਚਰਖਾ, ਦਰੀਆਂ, ਸਿਲਾਈ ਕਢਾਈ ਦਾ ਸਾਮਾਨ, ਪਿੱਤਲ ਦੀ ਟੋਕਨੀ, ਪਿੱਤਲ ਦੇ ਗਲਾਸ ਅਤੇ ਕੁੜੀਆਂ ਵੱਲੋਂ ਵਰਤਿਆ ਜਾਂਦਾ ਹਾਰ ਸ਼ਿੰਗਾਰ ਲੋਕਾਂ ਨੂੰ ਵਿਖਾਉਣ ਲਈ ਰੱਖਿਆ ਗਿਆ। ਇਸ ਮੌਕੇ ਸਰਪੰਚ ਹਰਪਾਲ ਸਿੰਘ,ਪੰਚ ਸੁਖਦੇਵ ਸਿੰਘ ਧਾਲੀਵਾਲ,ਬੁੱਧ ਸਿੰਘ ਧਾਲੀਵਾਲ, ਗੁਰਮੀਤ ਸਿੰਘ, ਜਸਮੇਲ ਸਿੰਘ,ਪੰਡਤ ਉਮ ਪ੍ਰਕਾਸ਼, ਰਾਮਕ੍ਰਿਸ਼ਨ, ਨਰਿੰਦਰ ਕੌਰ, ਤੋਂ ਇਲਾਵਾ ਹੋਰ ਪਿੰਡ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।