ਹਠੂਰ,1,ਜੂਨ-(ਕੌਸ਼ਲ ਮੱਲ੍ਹਾ)-ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਐਵਾਰਡ ਪ੍ਰਾਪਤ ਮੈਬਰ ਰਾਜ ਸਭਾ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵਾਲਿਆ ਦੇ ਪੂਜਨੀਕ ਬ੍ਰਹਮਲੀਨ ਗੁਰੂ ਸੰਤ ਬਾਬਾ ਅਵਤਾਰ ਸਿੰਘ ਜੀ ਦੀ 34 ਵੀਂ ਸਲਾਨਾ ਬਰਸੀ ਸੰਤ ਬਾਬਾ ਗੁਰਲਾਲ ਸਿੰਘ ਦੀ ਅਗਵਾਈ ਹੇਠ ਸ਼ਹੀਦਾ ਦੇ ਸਥਾਨ ਨਿਰਮਲ ਕੁਟੀਆ ਸ੍ਰੀ ਸੰਤੋਖਸਰ ਸਾਹਿਬ ਪਿੰਡ ਮੱਲ੍ਹਾ ਵਿਖੇ ਇਲਾਕੇ ਦੀਆ ਸਮੂਹ ਗੁਰ ਸੰਗਤਾ ਦੇ ਸਹਿਯੋਗ ਨਾਲ ਮਨਾਈ ਗਈ।ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਦੀ ਯਾਦ ਵਿਚ ਅਤੇ ਸਰਬਤ ਦੇ ਭਲੇ ਲਈ ਸ੍ਰੀ ਆਖੰਡ ਪਾਠਾ ਦੇ ਭੋਗ ਪਾਏ ਗਏ,ਭੋਗ ਪੈਣ ਉਪਰੰਤ ਬਾਬਾ ਅਵਤਾਰ ਸਿੰਘ ਕਲਿਆਣ ਵਾਲਿਆ ਦੇ ਰਾਗੀ ਜੱਥੇ ਨੇ ਰਸ ਭਿੰਨਾ ਕੀਰਤਨ ਕੀਤਾ ਅਤੇ ਵੱਖ-ਵੱਖ ਕਵੀਸਰੀ ਜੱਥਿਆ ਨੇ ਗੁਰੂ ਸਾਹਿਬਾ ਦਾ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।ਇਸ ਮੌਕੇ ਇਲਾਕੇ ਵਿਚੋ ਪੁੱਜੀਆ ਗੁਰ ਸੰਗਤਾ ਨਾਲ ਪ੍ਰਵਚਨ ਕਰਦਿਆ ਬਾਬਾ ਗੁਰਲਾਲ ਸਿੰਘ ਨੇ ਕਿਹਾ ਕਿ ਸਾਨੂੰ ਦਸਾ ਨਹੁੰਆ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਅਤੇ ਗੁਰੂ ਸਾਹਿਬਾ ਦੇ ਦਰਸਾਏ ਮਾਰਗ ਤੇ ਚੱਲਣਾ ਸਮੇ ਦੀ ਮੁੱਖ ਲੋੜ ਹੈ।ਇਸ ਮੌਕੇ ਪਾਠੀ ਸਿੰਘਾ,ਰਾਗੀ ਸਿੰਘਾ,ਕਵੀਸਰੀ ਜੱਥਿਆ,ਗ੍ਰਾਮ ਪੰਚਾਇਤਾ,ਸੇਵਾਦਾਰਾ ਅਤੇ ਵੱਖ-ਵੱਖ ਆਗੂਆ ਨੂੰ ਬਾਬਾ ਗੁਰਲਾਲ ਸਿੰਘ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਸਮੂਹ ਗੁਰਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੋਨੀ ਚਕਰ ਨੇ ਨਿਭਾਈ।ਇਸ ਮੌਕੇ ਮੈਗੋ ਸੇਕ,ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।ਇਸ ਮੌਕੇ ਉਨ੍ਹਾ ਨਾਲ ਬਾਬਾ ਗੁਰਦੇਵ ਸਿੰਘ ਸੀਚੇਵਾਲ ਵਾਲੇ,ਸਰਪੰਚ ਹਰਬੰਸ ਸਿੰਘ ਢਿੱਲੋ,ਸਾਬਕਾ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਮਾਸਟਰ ਸੰਦੀਪ ਸਿੰਘ,ਕਰਨਦੀਪ ਸਿੰਘ,ਦਵਿੰਦਰਪਾਲ ਸਰਮਾਂ,ਸਤਨਾਮ ਸਿੰਘ ਬਰਸਾਲ,ਸਤਨਾਮ ਸਿੰਘ ਮੱਲ੍ਹਾ,ਡਾਕਟਰ ਗੌਰਵ ਮੱਲ੍ਹਾ,ਕੁਲਦੀਪ ਸਿੰਘ,ਹਰਬੰਸ ਸਿੰਘ ਬਰਸਾਲ,ਭਗਵੰਤ ਸਿੰਘ,ਹੈਪੀ ਸੀਚੇਵਾਲ,ਲਾਡੀ ਸੀਚੇਵਾਲ,ਸਰਬਜੀਤ ਸਿੰਘ,ਕੁੱਕੂ ਸਿੰਘ,ਸੇਵਕ ਸਿੰਘ,ਬਾਵਾ ਸਿੰਘ,ਸਿੰਦਰ ਕੌਰ,ਸੀਤਾ ਕੌਰ ਆਦਿ ਸੰਗਤਾ ਹਾਜ਼ਰ ਸਨ।
ਫੋਟੋ ਕੈਪਸਨ:- ਬਾਬਾ ਗੁਰਲਾਲ ਸਿੰਘ ਰਾਗੀ ਸਿੰਘਾ ਅਤੇ ਸੇਵਾਦਾਰਾ ਨੂੰ ਸਨਮਾਨਿਤ ਕਰਦੇ ਹੋਏ।