You are here

ਵਿਿਦਆਰਥਣ ਸਵਰੀਤ ਕੌਰ ਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ ਵਿੱਚ ਮਾਰੀ ਬਾਜੀ

ਜਗਰਾਓ,ਹਠੂਰ,1,ਜੂਨ-(ਕੌਸ਼ਲ ਮੱਲ੍ਹਾ)-ਬੀ.ਬੀ.ਐਸ.ਬੀ ਕੌਨਵੈਂਟ ਸਕੂਲ ਚਕਰ ਦੀ ਵਿਿਦਆਰਥਣ ਸਵਰੀਤ ਕੌਰ ਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜਿਸ ਵਿੱਚ ਉਸਨੇ ਪ੍ਰੀ-ਕੁਆਟਰ ਵਿੱਚ ਤਾਮਿਲਨਾਡੂ ਦੀ ਟੀਮ ਨੂੰ ਹਰਾਉਦੇ ਹੋਏ ਕੁਆਟਰ ਫਾਈਨਲ ਵਿੱਚ ਪੈਰ ਰੱਖਿਆ।ਇਸ ਦਿਲ ਖਿੱਚਵੇ ਮੁਕਾਬਲੇ ਵਿੱਚ ਉਸ ਨੇ ਤੇਲਿਗਾਨਾ ਦੀ ਟੀਮ ਨੂੰ ਹਾਰ ਦਾ ਮੂੰਹ ਦਿਖਾਉਂਦੇ ਹੋਏ ਸੈਮੀ  ਫਾਈਨਲ ਵਿੱਚ ਆਪਣਾ ਸ਼ਥਾਨ ਬਣਾ ਲਿਆ।ਸੈਮੀਫਾਈਨਲ ਵਿੱਚ ਉਸਦਾ ਮੁਕਾਬਲਾ ਅਰੁਣਾਚਲ ਪ੍ਰਦੇਸ਼ ਦੀ ਟੀਮ ਨਾਲ ਹੋਇਆ ਇਸ ਮੁਕਾਬਲੇ ਵਿੱਚ ਸਵਰੀਤ ਕੌਰ ਨੇ ਆਪਣਾ ਜੋਰਦਾਰ ਪ੍ਰਦਰਸ਼ਣ ਦਿਖਾਉਦੇ ਹੋਏ ਅਰੁਣਾਚਲ ਪ੍ਰਦੇਸ਼ ਦੀ ਟੀਮ ਨੂੰ ਪਿਛਾਹ ਕਰਦੇ ਹੋਏ ਫਾਈਨਲ ਮੁਕਾਬਲੇ ਵਿੱਚ ਆਪਣਾ ਕਦਮ ਵਧਾਇਆ ਫਾਈਨਲ ਵਿੱਚ ਉਸਦਾ ਮੁਕਾਬਲਾ ਦਿੱਲੀ ਦੀ ਟੀਮ ਨਾਲ ਹੋਇਆ।ਇਸ ਮੁਕਾਬਲੇ ਵਿੱਚ ਉਸਨੇ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ,ਜਿਸ ਦੇ ਸਦਕਾ ਉਸਨੇ ਸਬ ਯੂਨੀਅਰ ਨੈਸ਼ਨਲ ਬਾਕਸਿੰਗ ਚੈਪੀਅਨਸ਼ਿਪ 2022 ੱਿਵੱਚ ਆਪਣਾ ਦੂਸਰਾ ਸਥਾਨ ਹਾਸਿਲ ਕਰਦੇ ਹੋਏ ਸਿਲਵਰ ਮੈਡਲ ਪ੍ਰਾਪਤ ਕੀਤਾ ।ਅੱਜ ਸਵਰੀਤ ਕੌਰ ਦੇ ਸਕੂਲ ਪਹੁੰਚਣ ਤੇ ਸਕੂਲ ਦੀ ਮਨੈਜਮੈਂਟ ਕਮੇਟੀ ਸਮੂਹ ਸਟਾਫ ਅਤੇੇਵਿਿਦਆਰਥੀਆਂ ਵੱਲੋਂ ਹਾਰ ਪਹਿਨਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਸਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ  ਸਤੀਸ਼ ਕਾਲੜਾ ਅਤੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਸਵਰੀਤ ਕੌਰ ਅਤੇ ਵਿਿਦਆਰਥੀਆਂ ਨੂੰ ਵਧਾਈਆਂ ਦਿੱਤੀਆਂ।ਇਸ ਮੌਕੇ ਉਨ੍ਹਾ ਕਿਹਾ ਕਿ ਅਜਿਹੇ ਹੋਣਹਾਰ ਵਿਿਦਆਰਥੀਆਂ ਦਾ ਹੋਣਾ ਸਕੂਲ ਲਈ ਮਾਣ ਦੀ ਗੱਲ ਹੈ ਉਹਨਾਂ ਕਿਹਾ ਕਿ ਅਜਿਹੇ ਵਿਿਦਆਰਥੀ ਆਪਣੇ ਮਾਂ-ਬਾਪ ਦੇ ਨਾਲ ਨਾਲ ਸਕੂਲ ਤੇ ਦੇਸ਼ ਦਾ ਨਾਂ ਰੋਸ਼ਨ ਕਰਦੇ ਹਨ ਉਹਨਾਂ ਨੇ ਵਿਿਦਆਰਥੀਆਂ ਨੂੰ ਸਵਰੀਤ ਕੌਰ ਵੱਲੋਂ ਪਾਈਆਂ ਪੈੜਾ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾ ਨਾਲ ਸਤੀਸ਼ ਕਾਲੜਾ,ਹਰਕ੍ਰਿਸ਼ਨ ਭਗਵਾਨ ਦਾਸ ਬਾਵਾ,ਸਨੀ ਅਰੋੜਾ,ਰਜਿੰਦਰ ਬਾਵਾ,ਰਾਜੀਵ ਸੱਘੜ,ਸ਼ਾਮ ਸੁੰਦਰ ਭਾਰਦਵਾਜ ਆਦਿ ਹਾਜ਼ਰ ਸਨ।