ਬਰਨਾਲਾ/ ਮਹਿਲ ਕਲਾਂ - 29 ਮਈ -(ਗੁਰਸੇਵਕ ਸੋਹੀ ਸੁਖਵਿੰਦਰ ਬਾਪਲਾ)- ਅੱਜ ਸਿਵਲ ਸਰਜਨ ਬਰਨਾਲਾ ਦੇ ਹੁਕਮਾਂ ਅਤੇ S.M.O ਮਹਿਲ ਕਲਾਂ ਡਾ. ਜੈਦੀਪ ਚਹਿਲ ਜੀ ਦੀ ਅਗਵਾਈ ਹੇਠ ਪੀ. ਐਚ. ਸੀ ਗਹਿਲ ਵਿਖੇ ਚਿੱਟੇ ਮੋਤੀਏ ਦੀ ਪਹਿਚਾਣ ਲਈ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ ਕੈਂਪ ਵਿਚ ਸਿਵਲ ਹਸਪਤਾਲ ਬਰਨਾਲਾ ਤੋਂ ਅੱਖਾਂ ਦੇ ਸਰਜਨ ਡਾ. ਇੰਦੂ ਬਾਂਸਲ ਨੇ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅੱਪ ਕੀਤਾ ਤੇ ਫ੍ਰੀ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਸਹਾਰਾ ਜਨਹਿਤ ਕਲੱਬ ਗਹਿਲ ਵੱਲੋਂ ਮਰੀਜ਼ਾਂ ਅਤੇ ਸਟਾਫ਼ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਅਤੇ ਕੈਂਪ ਦੇ ਸਾਰੇ ਪ੍ਰਬੰਧਾਂ ਨੂੰ ਚਲਾਉਣ ਵਿੱਚ ਕਲੱਬ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕੁੱਲ 226 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਜਿਸ ਵਿੱਚ 21 ਮਰੀਜ਼ਾਂ ਦੀ ਪਹਿਚਾਣ ਚਿੱਟੇ ਮੋਤੀਏ ਵਜੋਂ ਹੋਈ ਜਿਨ੍ਹਾਂ ਨੂੰ ਅਗਲੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਭੇਜਿਆ ਜਾਵੇਗਾ। ਇਸ ਮੌਕੇ ਪੀ. ਐਚ. ਸੀ ਗਹਿਲ ਦੇ ਇੰਚਾਰਜ ਡਾ. ਸੀਮਾ ਬਾਂਸਲ A.M.O ,ਸ੍ਰੀ ਕਰਮ ਸਿੰਘ ਹੈਲਥ ਸੁਪਰਵਾਈਜ਼ਰ, ਸ਼੍ਰੀਮਤੀ ਪਰਮਜੀਤ ਕੌਰ ਹੈਲਥ ਸੁਪਰਵਾਈਜ਼ਰ (F), ਸ੍ਰੀ ਸੁਖਵਿੰਦਰ ਸਿੰਘ ਉਪ ਵੈਦ, ਸ੍ਰੀ ਰਾਜ ਸਿੰਘ ਸਿਹਤ ਕਰਮਚਾਰੀ, ਸ੍ਰੀਮਤੀ ਸਰਬਜੀਤ ਕੌਰ A.N.M, ਸ੍ਰੀਮਤੀ ਪਰਮਜੀਤ ਕੌਰ ਆਸ਼ਾ ਫੇੈਸੀਲੇਟਰ ਆਦਿ ਤੋਂ ਇਲਾਵਾ ਸੈਕਟਰ ਗਹਿਲ ਦੀਆਂ ਸਮੂਹ ਆਸ਼ਾ ਵਰਕਜ਼ ਹਾਜ਼ਰ ਸਨ ।