You are here

ਸੁਪਨੇ ਮਨੁੱਖੀ ਜ਼ਿੰਦਗੀ ਦਾ ਖ਼ੂਬਸੂਰਤ ਅਨੁਭਵ ਹੁੰਦੇ ਹਨ ✍️ ਗਗਨਦੀਪ ਧਾਲੀਵਾਲ ਝਲੂਰ (ਬਰਨਾਲਾ)

ਦੋਸਤੋਂ ਸੁਪਨੇ ਸਾਰਿਆਂ ਨੂੰ ਆਉਂਦੇ ਹਨ ।ਅਮੀਰ-ਗਰੀਬ ਅੱਖਾਂ ਵਿੱਚ ਸੁਪਨੇ ਬੁਣਦੇ ਹਨ।ਕਈ ਲੋਕ ਸੁਪਨੇ ਦਿਨ ਵੇਲੇ ਖੁੱਲ੍ਹੀਆਂ ਅੱਖਾਂ ਨਾਲ ਦੇਖਦੇ ਹਨ।ਦੋਸਤੋੰਸੁਪਨੇ ਬੜੇ ਅਜੀਬ ਜਿਹੇ ਹੁੰਦੇ ਹਨ ਕਈ ਵਾਰ ਬਹੁਤ ਖੁਸ਼ੀ ਦਿੰਦੇ ਹਨ ਕਈ ਵਾਰ ਬਹੁਤ ਡਰ ਪੈਦਾ ਕਰਦੇ ਹਨ।ਸੁਪਨੇ ਉਹ ਬਿਰਤਾਂਤ ਹਨ ਜੋ ਅਸੀਂ ਗੂੜੀ ਨੀਂਦ ਵਿੱਚ ਦੇਖਦੇ ਹਾਂ,ਅਨੁਭਵ ਕਰਦੇ ਹਾਂ ਅਤੇ ਮਹਿਸੂਸ ਕਰਦੇ ਹਾਂ।ਸੁਪਨੇ ਕਲਪਨਾ ਵਰਗੇ ਹੁੰਦੇ ਹਨ। ਸੁਪਨੇ ਮਨੁੱਖੀ ਜ਼ਿੰਦਗੀ ਦਾ ਖ਼ੂਬਸੂਰਤ ਅਨੁਭਵ ਹੁੰਦੇ ਹਨ।ਜੇਕਰ ਇਹਨਾਂ ਅਨੁਭਵਾਂ ਨੂੰ ਬੂਰ ਨਹੀਂ ਪੈਂਦਾ ਤਾਂ ਸਾਡੇ ਸੁਪਨੇ ਮਰ ਜਾਂਦੇ ਹਨ। ਕਈ ਵਾਰ ਹਾਲਾਤ ਸਾਨੂੰ ਇਹਨਾਂ ਤੋੜ ਦਿੰਦੇ ਹਨ ਕਿ ਸਾਡੇ ਦੇਖੇ ਹੋਏ ਸੁਪਨੇ ਟੁੱਟ ਕੇ ਚਕਨਾਚੂਰ ਹੋਜਾਂਦੇ ਹਨ ।ਕਈ ਵਾਰ ਸੁਪਨੇ ਏਨੇ ਅਨੰਦ ਦਾਇਕ ਹੁੰਦੇ ਹਨ ਕਿ ਰੋਜ਼ ਹੀ ਦਿਲ ਕਰਦਾ ਹੈ ਕਿ ਜਲਦੀ ਸੌ ਜਾਈਏ ਤੇ ਫਿਰ ਸੁਪਨੇ ਲਈਏ।ਪਰ ਸਵੇਰ ਹੋਣ ਤੇ ਫਿਰ ਟੁੱਟ ਜਾਂਦੇ ਹਨ।ਸੁਪਨੇ ਸਿਰਜਣਾਤਮਕ, ਅਜੀਬ, ਸੰਭਾਵਨਾਵਾਂ ਨਾਲ ਭਰੇ ਸਾਡੀ ਪਦਾਰਥਕ ਸੰਸਾਰ ਦੀਆਂ ਸਰੀਰਕ ਸੀਮਾਵਾਂ ਤੋਂ ਪਰੇ ਜਾਂਦੇ ਹਨ।ਸੁਪਨੇ ਇੱਕਪ੍ਰਤੀਬਿੰਬ, ਕਈ ਵਾਰ ਬੇਤਰਤੀਬੇ ਵੀ ਹੁੰਦੇ ਹਨ।ਕਈ ਵਾਰ ਇਨਸਾਨ ਸੁਪਨੇ ਨੀਂਦ ਵਿੱਚ ਦੇਖਦਾ ਹੈ ਤੇ ਉਹਨਾਂ ਨੂੰ ਪੂਰਾ ਕਰਨ ਦੀ ਹੋੜ ਵਿੱਚ ਲੱਗਾ ਰਹਿੰਦਾ ਹੈ ਜੋ ਕਿ ਉਹ ਕਦੇ ਵੀ ਪੂਰੇ ਨਹੀਂ ਹੁੰਦੇ ।ਅਸਲ ਵਿੱਚ ਜੋ ਇਨਸਾਨ ਸੁਪਨੇ ਹੋਸ਼ ਹਵਾਸ ਜਾਂ ਖੁੱਲੀਆਂ ਅੱਖਾਂ ਨਾਲ ਦੇਖਦੇ ਹਨ ਜਿਆਦਾਤਰ ਓਹੀ ਹੀ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੁੰਦੇ ਹਨ।ਅਕਸਰ ਇਹੋ ਸੁਣਿਆ ਗਿਆ ਹੈ ਲੋਕਾਂ ਤੋਂ ਕਿ ਸਾਡੇ ਸੁਪਨੇ ਮਰ ਗਏ ਹਨ ਉਹ ਗੂੜੀ ਨੀਂਦ ਵਿੱਚ ਆਏ ਖਿਆਲਾਂ ਨੂੰ ਹੀ ਆਪਣੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣਾ ਲੈਂਦੇ ਹਨ ਤੇ ਜਦੋਂ ਜਾਗ ਆਉੁਦੀ ਹੈ ਫਿਰ ਅਸਲੀਅਤ ਜਾਣ ਕੇ ਉਦਾਸ ਹੋ ਜਾਂਦੇ ਹਨ ।ਪਰ ਉਹ ਦੇਖੇ ਸੁਪਨੇ ਬੜੇ ਹੀ ਰੋਮਾਂਚਿਤ ਹੁੰਦੇ ਹਨ। ਜੋ ਅਲੱਗ ਜਿਹੀ ਖ਼ੁਸ਼ੀ ਦਿੰਦੇ ਹਨ।ਕਈ ਵਾਰ ਸਾਡੇ ਸੁਪਨੇ ਸਾਕਾਰ ਨਹੀਂ ਹੁੰਦੇ ਅਤੇ ਟੀਚੇ ਦੀ ਪ੍ਰਾਪਤ ਨਹੀਂ ਹੁੰਦੀ ਤਾਂ ਅਸੀਂ ਉਦਾਸ ਹੋ ਜਾਂਦੇ ਹਨ।ਹਾਰ ਮੰਨ ਲੈਂਦੇ ਹਾਂ ਕਹਿੰਦੇ ਹਾਂ ਕਿ ਮੇਰੇ ਸੁਪਨੇ ਚਾਅ ਮਰ ਗਏ ਹਨ ਆਪਣੀ ਇੱਛਾ ਨਾ ਪੂਰੀ ਹੋਣ ਤੇ ਜਾਂ ਕਿਸੇ ਚੀਜ ਦੇ ਨਾ ਮਿਲਣ ਤੇ ਅਕਸਰ ਅਸੀਂ ਕਿਸੇ ਨੂੰ ਜਾਂ ਕਿਸੇ ਚੀਜ਼ ਨੂੰ ਦੋਸ਼ੀ ਠਹਿਰਾਉਂਦੇ ਹਾਂ।ਕਈ ਵਾਰ ਅਸੀਂ ਆਪਣੇ ਆਪ ਨੂੰ ਸਵੀਕਾਰ ਨਹੀਂ ਕਰ ਪਾਉਂਦੇ ਕਿ ਇਸ ਸੰਸਾਰ ਵਿੱਚ ਕੁਝ ਅਜਿਹਾ ਹੋ ਸਕਦਾ ਹੈ ਜੋ ਅਸੀ ਆਪਣੇ ਲਈ ਸੋਚਿਆ ਸੀ ਉਹ ਤੁਹਾਨੂੰ ਕੁਝ ਪਤਾ ਨਹੀਂ ਹੋ ਸਕਦਾ; ਕਿ ਇੱਥੇ ਕੁਝ ਅਜਿਹਾ ਹੈ ਜੋ ਸਾਡੇ ਨਿਯੰਤਰਣ ਤੋਂ ਬਗੈਰ ਵਾਪਰਦਾ ਹੈ।ਕਈ ਵਾਰ ਆਪਾ ਕਈ ਚੀਜ਼ਾਂ ਜਿੰਨਾਂ ਨੂੰ ਆਪਣੇ ਕੰਟਰੋਲ ਹੇਠ ਕਰਨ ਲਈ ਸੁਪਨੇ ਦੇਖ ਲੈਂਦੇ ਹਾਂ ਜੋ ਕਿ ਪੂਰੇ ਹੋਣੇ ਅਸੰਭਵ ਹਨ ।ਸੁਪਨੇ ਅਸਪਸ਼ਟ ਤੇ ਗੁੰਝਲਦਾਰ ਹੁੰਦੇ ਹਨ। ਮਨੋ ਵਿਗਿਆਨੀਆਂ ਨੇ ਕਿਹਾ ਹੈ ਕਿ ਸੁਪਨੇ ਮਨ ਅੰਦਰ ਦੱਬੀਆਂ ਖੁਆਹਿਸਾਂ ਦੀ ਪੂਰਤੀ ਹੁੰਦੇ ਹਨ । ਮਨੋਚਿਕਿਤਸਕ ਸਿਗਮੰਡ ਫਰਾਇਡ ਅਤੇ ਜੁੰਗ ਦਾ ਵਿਚਾਰ ਸੀ ਕਿ ਸੁਪਨਿਆਂ ਦੁਆਰਾ ਅਸੀਂ ਗੁਪਤ ਖਾਹਿਸ਼ਾਂ ਨੂੰ ਸੁਖਦਾਇਕ ਪ੍ਰਤੀਕਾਂ ਦਾ ਬਦਲ ਦੇ ਦਿੰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਸਤਾ ਰਹੀਆਂ ਬਿਰਤੀਆਂ ਨੂੰ ਛੁਪਾ ਲੈਂਦੇ ਹਾਂ।ਉਸ ਨੇ ਸੁਪਨਿਆਂ ਨੂੰ ਦੱਬੀਆਂ ਖਾਹਿਸ਼ਾਂ ਦੀ ਪੂਰਤੀ ਦੱਸਿਆ ਹੈ।ਸੁਪਨੇ ਲੈਂਦੇ ਸਮੇਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਸਭ ਹੁਬਹੂ ਵਾਪਰ ਰਿਹਾ ਹੋਵੇ ਅਸੀਂ ਅਸਲੀ ਜ਼ਿੰਦਗੀ ਜੀ ਰਹੇ ਹੋਈਏ ਪਰ ਜਦੋਂ ਜਾਗ ਆਉਂਦੀ ਹੈ ਤਾਂ ਇਹ ਕਲਪਨਾ ਜਿਹੀ ਪ੍ਰਤੀਤ ਹੁੰਦੀ ਹੈ।ਤੇ ਜਦੋਂ ਅਸੀਂ ਨੀਂਦ ‘ਚੋ ਬਾਹਰ ਹੋਕੇ ਦੇਖਦੇ ਹਾਂ ਤਾਂ ਸਭ ਕੁੱਝ ਦਿਸਦੇ ਉਲਟ ਹੁੰਦਾ ਹੈ।ਸੋ ਦੋਸਤੋਂ ਸੁਪਨੇ ਕਦੇ ਵੀ ਪੂਰੇ ਨਹੀਂ ਹੁੰਦੇ ਜੋ ਅਸੀਂ ਕਲਪਨਾ ਵਿੱਚ ਦੇਖਦੇ ਹਾਂ ਸੋਚਦੇ ਹਾਂ।ਕਦੇ ਵੀ ਨਰਾਜ਼ ਨਾ ਹੋਵੋ ਸੁਪਨੇ ਹਮੇਸ਼ਾ ਜਾਗਦੇ ਹੋਏ ਦੇਖੋ ਤਾ ਜੋ ਉਹਨਾਂ ਨੂੰ ਪੂਰਾ ਕੀਤਾ ਜਾ ਸਕੇ।

ਗਗਨਦੀਪ ਕੌਰ ਧਾਲੀਵਾਲ ਝਲੂਰ , ਬਰਨਾਲਾ ।