ਹਠੂਰ,12 ਅਪ੍ਰੈਲ- (ਕੌਸ਼ਲ ਮੱਲ੍ਹਾ) - ਪਿੰਡ ਡੱਲਾ ਦੇ ਸਰਕਾਰੀ ਸਕੂਲਾ ਵਿਚ ਅਧਿਆਪਕਾ ਦੀਆ ਖਾਲੀ ਪਈਆਂ ਅਸਾਮੀਆ ਨੂੰ ਭਰਨ ਲਈ ਅੱਜ ਗ੍ਰਾਮ ਪੰਚਾਇਤ ਡੱਲਾ ਦੀ ਮੀਟਿੰਗ ਸਰਪੰਚ ਜਸਵਿੰਦਰ ਕੌਰ ਸਿੱਧੂ ਦੀ ਅਗਵਾਈ ਹੇਠ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਵਿਚ ਕੁੱਲ ਅਸਾਮੀਆ 18 ਹਨ।ਜਿਨ੍ਹਾ ਵਿਚੋ ਛੇ ਅਸਾਮੀਆ ਭਰੀਆਂ ਹੋਈਆ ਹਨ ਅਤੇ 12 ਅਸਾਮੀਆ ਪਿੱਛਲੇ ਇੱਕ ਸਾਲ ਤੋ ਖਾਲੀ ਪਈਆ ਹਨ,ਇਸੇ ਤਰ੍ਹਾ ਸਰਕਾਰੀ ਪ੍ਰਾਇਮਰੀ ਸਕੂਲ ਡੱਲਾ ਵਿਚ ਵੀ ਅਧਿਆਪਕਾ ਦੀਆ ਅਸਾਮੀਆ ਖਾਲੀ ਪਈਆ ਹਨ।ਇਨ੍ਹਾ ਅਧਿਆਪਕਾ ਦੀ ਘਾਟ ਨਾਲ ਵਿਿਦਆਰਥੀਆ ਦੀ ਪੜ੍ਹਾਈ ਦਾ ਭਾਰੀ ਨੁਕਸਾਨ ਹੋ ਰਿਹਾ ਹੈ।ਉਨ੍ਹਾ ਹੋਰ ਹੈਰਾਨੀਜਨਕ ਤੱਥ ਪੇਸ ਕਰਦਿਆ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਦੇ ਪ੍ਰਿੰਸੀਪਲ ਕੋਲ ਦੋ ਸਕੂਲਾ ਦਾ ਚਾਰਜ ਹੈ।ਉਹ ਹਫਤੇ ਵਿਚ ਤਿੰਨ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਲਾ ਅਤੇ ਤਿੰਨ ਦਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰਮ (ਡੇਹਲੋ) ਵਿਖੇ ਜਾਦੇ ਹਨ।ਉਨ੍ਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਕਿ ਸਰਕਾਰੀ ਸਕੂਲਾ ਵਿਚ ਖਾਲੀ ਪਈਆ ਅਸਾਮੀਆਂ ਨੂੰ ਜਲਦੀ ਭਰਿਆ ਜਾਵੇ ਤਾਂ ਜੋ ਸਰਕਾਰੀ ਸਕੂਲਾ ਦਾ ਮਿਆਰ ਉੱਚਾ ਚੁੱਕਿਆ ਜਾਵੇ।ਉਨ੍ਹਾ ਕਿਹਾ ਕਿ ਗ੍ਰਾਮ ਪੰਚਾਇਤ ਡੱਲਾ ਵੱਲੋ ਪਿਛਲੀ ਪੰਜਾਬ ਸਰਕਾਰ,ਐਨ ਆਰ ਆਈ ਵੀਰਾ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਸਰਕਾਰੀ ਸਕੂਲਾ ਦੀਆ ਆਲੀਸਾਨ ਇਮਾਰਤਾ ਬਣਾਈਆ ਗਈਆ ਹਨ।ਇਸ ਮੌਕੇ ਉਨ੍ਹਾ ਨਾਲ ਪ੍ਰਧਾਨ ਧੀਰਾ ਸਿੰਘ ਡੱਲਾ,ਪ੍ਰਧਾਨ ਤੇਲੂ ਸਿੰਘ, ਕਰਮਜੀਤ ਸਿੰਘ ਕੰਮੀ ਡੱਲਾ,ਪ੍ਰਧਾਨ ਜੋਰਾ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ ਸਰਾਂ,ਗੁਰਨਾਮ ਸਿੰਘ,ਪ੍ਰੀਤ ਸਿੰਘ,ਜਗਦੇਵ ਸਿੰਘ,ਗੁਰਮੇਲ ਸਿੰਘ,ਪਰਿਵਾਰ ਸਿੰਘ ਚਾਹਿਲ,ਪਰਿਵਾਰ ਸਿੰਘ ਸਰਾਂ,ਅਮਨਦੀਪ ਸਿੰਘ,ਚਰਨ ਕੌਰ,ਪਰਮਜੀਤ ਕੌਰ,ਇਕਬਾਲ ਸਿੰਘ, ਗੁਰਚਰਨ ਸਿੰਘ,ਦਲਜੀਤ ਸਿੰਘ ਬਲਵੀਰ ਸਿੰਘ,ਅਮਰਜੀਤ ਸਿੰਘ,ਰਾਜਵਿੰਦਰ ਸਿੰਘ ਬਿੰਦੀ, ਹਰਜਿੰਦਰ ਕੌਰ ਆਦਿ ਹਾਜਰ ਸਨ।