ਜਗਰਾਉਂ, 12 ਅਪ੍ਰੈਲ ( ਮਨਜਿੰਦਰ ਗਿੱਲ / ਗੁਰਕੀਰਤ ਜਗਰਾਉਂ ) ਗਰੀਬ ਮਾਂ-ਧੀ ਨੂੰ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕਰੰਟ ਲਗਾਉਣ ਅਤੇ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਦੋਸ਼ੀਆਂ ਨੂੰ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਗ੍ਰਿਫਤਾਰ ਨਾਂ ਕੇਨ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿੱਚ 23 ਮਾਰਚ ਤੋਂ ਥਾਣਾ ਸਿਟੀ ਜਗਰਾਉਂ ਮੂਹਰੇ ਚੱਲ ਰਹੇ ਅਣਮਿਥੇ ਸਮੇਂ ਦੇ ਧਰਨੇ ਦੁਰਾਨ ਮੰਚ ਤੋਂ ਧਰਨਾਕਾਰੀਆਂ ਨੂੰ ਸ. ਸੰਬੋਧਨ ਕਰਦਿਆਂ ਗੁਰਦੇਵ ਸਿੰਘ ਸਾਬਕਾ ਬਲਾਕ ਸਿੱਖਿਆ ਅਫਸਰ ਵਾਸੀ (ਜਗਰਾਉਂ) ਅੱਜ ਦੇ ਧਰਨੇ 'ਚ ਬੀਬਾ ਕੁਲਵੰਤ ਕੌਰ ਦੇ ਕਾਤਲ ਪੁਲਸੀਆਂ ਨੂੰ ਸਜਾਵਾਂ ਦਿਵਾਉਣ ਦੀ ਮੰਗ ਕਰਦਿਆਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਗੁਰਦੇਵ ਸਿੰਘ ਪਲਾਂ 'ਚ ਹੀ ਸਾਡੇ ਸੰਘਰਸ਼ੀ ਕਾਫਲੇ ਵਿੱਚੋਂ ਵਿਛੜ ਗਏ ਹਨ। ਮੰਚ ਤੋਂ ਉਨ੍ਹਾਂ ਦੇ ਆਖਰੀ ਬੋਲ ਇਹ ਸਨ "ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੁਲਿਸ ਤਸ਼ੱਦਦ ਨਾਲ ਮ੍ਰਿਤਕ ਧੀ ਲਈ ਇਨਸਾਫ਼ ਮੰਗਦੀ 75 ਸਾਲਾ ਮਾਤਾ ਨੂੰ ਸਲਾਮ ਕਰਦਾ ਹਾਂ ਉਥੇ ਮੈਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਡਟੀਆਂ ਜੱਥੇਬੰਦੀਆਂ ਨੂੰ ਵੀ ਸਲਿਉਟ ਕਰਦਾ ਹਾਂ"। ਜਿਓ ਹੀ ਉਹ ਬੋਲ ਕੇ ਹਟੇ ਅਤੇ ਹੇਠਾਂ ਬੈਠਣ ਸਾਰ ਹੀ ਉਹ ਡਿੱਗ ਪਏ ਅਤੇ ਸਾਥੀਆਂ ਵਲੋਂ ਹੱਸਪਤਾਲ ਲਿਜਾਣ ਸਮੇਂ ਮ੍ਰਿਤਕ ਅੈਲਾਨ ਦਿੱਤਾ ਗਿਆ। ਕਿਰਤੀ ਕਿਸਾਨ ਯੂਨੀਅਨ ਵਲੋਂ ਗੁਰਦੇਵ ਸਿੰਘ ਨੂੰ ਇਸ ਮੋਰਚੇ ਦਾ ਪਹਿਲਾਂ ਸ਼ਹੀਦ ਕਰਾਰ ਦਿੱਤਾ। ਮਨੋਹਰ ਸਿੰਘ ਝੋਰੜਾਂ, ਜ਼ਿਲਾ ਕਨਵੀਨਰ ਯੂਥ ਵਿੰਗ ਕਿਰਤੀ ਕਿਸਾਨ ਯੂਨੀਅਨ