You are here

ਏਡਿਡ ਸਕੂਲਾਂ ਦੀ ਅਧਿਆਪਕ ਜਥੇਬੰਦੀ ਨੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ 

ਜਗਰਾਉ 29 ਮਾਰਚ(ਅਮਿਤਖੰਨਾ)ਏਡਿਡ ਸਕੂਲਾਂ ਦੀ ਅਧਿਆਪਕ ਜਥੇਬੰਦੀ ਨੇ ਸੋਮਵਾਰ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਸਟੇਟ ਐਕਸ਼ਨ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਦੀ ਅਗਵਾਈ 'ਚ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗਾਂ ਸਬੰਧੀ ਅਧਿਆਪਕ ਮੀਟਿੰਗ ਤੈਅ ਕਰ ਕੇ ਸਮਾਂ ਦੇਣ ਦੀ ਮੰਗ ਕੀਤੀ ਹੈ।ਸਿੱਖਿਆ ਮੰਤਰੀ ਦੇ ਨਾਂ ਲਿਖੇ ਪੱਤਰ 'ਚ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਨੇ ਕਿਹਾ ਏਡਿਡ ਸਕੂਲ ਐਕਟ 1967 ਅਨੁਸਾਰ ਅਧਿਆਪਕ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਵਾਂਗ ਪਹਿਲੇ ਪੰਜਵੇਂ ਤਨਖ਼ਾਹ ਕਮਿਸ਼ਨ ਦੇ ਲਾਭ ਮਿਲ ਰਹੇ ਹਨ। ਉਨ੍ਹਾਂ ਸਿੱਖਿਆ ਮੰਤਰੀ ਪਾਸੋਂ ਮੀਟਿੰਗ ਦਾ ਸਮਾਂ ਦਿੱਤੇ ਜਾਣ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ਵਾਂਗ ਦਿੱਲੀ ਪੈਟਰਨ ਤੇ 95 ਫ਼ੀਸਦੀ ਗ੍ਾਂਟ ਇਨ ਏਡ ਪੋਸਟਾਂ ਉਪਰ ਸੇਵਾ ਕਰ ਰਹੇ ਤੇ ਪੈਨਸ਼ਨ ਲੈ ਰਹੇ ਏਡਿਡ ਸਕੂਲ ਸਟਾਫ਼ ਨੂੰ ਪੇ ਪੋ੍ਟੈਕਟ ਕਰ ਕੇ ਪਹਿਲਾਂ ਹੀ ਹਾਸਲ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਰੱਖਣ ਸਮੇਂ ਸਰਕਾਰੀ ਸਕੂਲਾਂ ਚ ਮਰਜ਼ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਅਧਿਆਪਕ ਜਥੇਬੰਦੀ ਨੂੰ ਯਕੀਨ ਦਿਵਾਇਆ ਕਿ ਉਹ ਵੀ ਆਪਣਾ ਫ਼ਰਜ਼ ਨਿਭਾਉਣਗੇ। ਇਸ ਮੌਕੇ ਕਰਮ ਸਿੰਘ ਰਾਣੇ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ, ਪਿੰ੍ਸੀਪਲ ਕੈਪਟਨ ਨਰੇਸ਼ ਵਰਮਾ, ਸੰਦੀਪ ਸਿੰਘ ਸੂਜਾਪੁਰ, ਰਾਕੇਸ਼ ਕੁਮਾਰ ਗੋਇਲ, ਅੰਜੂ ਗੋਇਲ ਬਲਾਕ ਪ੍ਰਧਾਨ ਜਗਰਾਓਂ ਤੇ ਪਿੰ੍ਸੀਪਲ ਸੁਨੀਤਾ ਸੈਕਟਰੀ ਆਦਿ ਹਾਜ਼ਰ ਸਨ।