ਕੋਰੋਨਾ ਦੀ ਆੜ ਚ ਸਰਕਾਰ ਕੋਚਿੰਗ ਸੈਂਟਰਾਂ ਨਾਲ ਕਰ ਰਹੀ ਹੈ ਵਿਤਕਰਾ
ਜਗਰਾਓਂ, ਮਈ (ਅਮਿਤ ਖੰਨਾ ) ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਆੜ ਵਿਚ ਸਿੱਖਿਆ ਨੂੰ ਦਰਕਨਾਰ ਕਰਦੇ ਹੋਏ ਸਰਕਾਰੀ ਅਦਾਰੇ ਅਤੇ ਸ਼ਰਾਬ ਦੇ ਠੇਕਿਆਂ ਨੂੰ ਖੋਲ•ਣ ਦੀ ਪਹਿਲ ਦਿੱਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਰਾਸਰ ਖਿਲਵਾੜ ਕੀਤਾ ਜਾ ਰਿਹਾ ਹ ੈਇਸ ਸੰਬੰਧੀ ਫੌਰਚਿਊਨ ਆਇਲਟਸ ਐਂਡ ਇਮੀਗ੍ਰੇਸ਼ਨ ਸਰਵਿਸਜ ਦੇ ਡਾਇਰੈਕਟਰ ਬਲਵੰਤ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਹਦਾਇਤਾ ਕੋਰੋਨਾ ਮਹਾਂਮਾਰੀ ਦੇ ਬਚਾਓ ਲਈ ਕੀਤੀਆਂ ਸਨ ਦੀ ਕੋਚਿੰਗ ਸੈਂਟਰ ਵਿੱਚ ਜਿਵੇਂ ਕਿ ਮਾਸਕ ਪਾਉਣਾ ਸਮਾਜਿਕ ਦੂਰੀ ਰੱਖੋ ਹੱਥਾਂ ਨੂੰ ਵਾਰ ਵਾਰ ਸੈਨੀਟਾਈਜ਼ਰ ਕਰਨਾ ਆਦਿ ਦੀ ਪੂਰੀ ਤਰ•ਾਂ ਪਾਲਣਾ ਕੀਤੀ ਜਾਂਦੀ ਸੀ ਅਤੇ ਹੁਣ ਵੀ ਸਰਕਾਰ ਨੂੰ ਕਿਸੇ ਤਰ•ਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਇਨ•ਾਂ ਹਦਾਇਤਾਂ ਦੀ ਪਾਲਣਾ ਉਸ ਤਰ•ਾਂ ਹੀ ਕੀਤੀ ਜਾਵੇਗੀ ਉਨ•ਾਂ ਦੱਸਿਆ ਕਿ ਸਰਕਾਰੀ ਅਦਾਰੇ ਅਤੇ ਸ਼ਰਾਬ ਦੇ ਠੇਕੇ ਜੇਕਰ ਸਰਕਾਰ ਨੂੰ ਜ਼ਿਆਦਾ ਆਮਦਨ ਜਿੱਥੋਂ ਹੁੰਦੀ ਹੈ ਤਾਂ ਕੋਚਿੰਗ ਸੈਂਟਰ ਵੀ ਸਰਕਾਰ ਨੂੰ ਟੈਕਸ ਵੱਡੀ ਗਿਣਤੀ ਚ ਜਮ•ਾ ਕਰਵਾਉਂਦੇ ਹਨ ਪਰ ਫਿਰ ਵੀ ਸਰਕਾਰ ਵੱਲੋ ਨੂੰ ਸੈਂਟਰਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਉਨ•ਾਂ ਕਿਹਾ ਕਿ ਸੂਬੇ ਚ ਸਰਕਾਰ ਦੇ ਇਸ ਫ਼ੈਸਲੇ ਦਾ ਵੱਖ ਵੱਖ ਥਾਵਾਂ ਤੇ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹ ਵਿਰੋਧ ਆਉਣ ਵਾਲੇ ਦਿਨਾਂ ਚ ਵੱਧਣ ਦੀ ਹੋਰ ਵੀ ਸੰਭਾਵਨਾ ਹੈ ਉਨ•ਾਂ ਕਿਹਾ ਕਿ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਕਈ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਰਾਹ ਵੀ ਅਪਣਾਇਆ ਜਾ ਰਿਹਾ ਹੈ ਪ੍ਰੰਤੂ ਕੋਚਿੰਗ ਸੈਂਟਰਾਂ ਵੱਲੋਂ ਇਸ ਤਰ•ਾਂ ਦੀ ਕੋਈ ਅਖਤਿਆਰ ਅਪਨਾਉਣ ਦਾ ਐਲਾਨ ਨਹੀਂ ਕੀਤਾ ਗਿਆ ਉਨ•ਾਂ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਸੈਂਟਰਾਂ ਨੂੰ ਸਭ ਤੋਂ ਪਹਿਲਾਂ ਬੰਦ ਕਰਵਾਉਣ ਦੀ ਆਗਿਆ ਦਿੱਤੀ ਸੀ ਅਤੇ ਇਸ ਵਾਰ ਵੀ ਸਰਕਾਰ ਨੇ ਆਪਣਾ ਰਵੱਈਆ ਉਸ ਤਰ•ਾਂ ਹੀ ਬਰਕਰਾਰ ਰੱਖਿਆ ਉਨ•ਾਂ ਕਿਹਾ ਕਿ ਜਿਸ ਸੈਂਟਰ ਚ ਕੋਚਿੰਗ ਸੈਂਟਰ ਹੁੰਦੇ ਹਨ ਉਨ•ਾਂ ਦਾ ਵੀ ਕਰਾਇਆ ਹੁੰਦਾ ਹੈ ਅਤੇ ਸੈਂਟਰ ਚ ਸਟਾਫ ਵੀ ਕੰਮ ਵੀ ਕਰਦਾ ਹੈ ਜਿਨ•ਾਂ ਦੀ ਤਨਖਾਹ ਕਈ ਵਾਰ ਉਨ•ਾਂ ਨੂੰ ਆਪਣੀ ਜੇਬ ਚੋਂ ਦੇਣੀ ਪੈਂਦੀ ਹੈ ਉਨ•ਾਂ ਸਰਕਾਰ ਪਾਸੋਂ ਅਪੀਲ ਕੀਤੀ ਕਿ ਕੋਚਿੰਗ ਸੈਂਟਰਾਂ ਨੂੰ ਮਿਆਂਮ ਦੁਕਾਨਾਂ ਵਾਂਗ ਖੋਲ•ਣ ਦੀ ਆਗਿਆ ਦਿੱਤੀ ਜਾਵੇ