ਹਠੂਰ,28,ਫਰਵਰੀ-(ਕੌਸ਼ਲ ਮੱਲ੍ਹਾ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮੀਰੀ ਪੀਰੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁੱਸਾ ਦੀ ਪ੍ਰਬੰਧਕੀ ਕਮੇਟੀ ਅਤੇ ਐਕਟੀਵਿਟੀ ਇੰਚਾਰਜ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਨੈਸਨਲ ਵਿਿਗਆਨ ਦਿਵਸ ਮਨਾਇਆ ਗਿਆ।ਇਸ ਪ੍ਰੋਗਰਾਮ ਦਾ ਉਦਘਾਟਨ ਸਕੂਲ ਦੇ ਸਟਾਫ ਵੱਲੋ ਰੀਬਨ ਕੱਟ ਕੇ ਸਾਝੇ ਤੌਰ ਤੇ ਕੀਤਾ ਗਿਆ।ਇਸ ਮੌਕੇ ਬਾਰਵੀ ਕਲਾਸ ਦੀਆ ਵਿਿਦਆਰਥਣਾ ਅਰਸਪ੍ਰੀਤ ਕੌਰ,ਅਨਮੋਲਦੀਪ ਕੌਰ,ਮਨਜੋਤ ਕੌਰ ਵੱਲੋ ਸਾਇੰਸ ਵਿਸੇ ਨਾਲ ਸਬੰਧਿਤ ਵੱਖ-ਵੱਖ ਤਰ੍ਹਾ ਦੇ ਪਰਚੇ ਪੜ੍ਹੇ ਗਏ।ਇਸ ਮੌਕੇ ਸਾਇੰਸ ਅਧਿਆਪਕ ਸਰਬਜੋਤ ਕੌਰ ਨੇ ਵਿਿਗਆਨ ਬਾਰੇ ਵੱਖ-ਵੱਖ ਤਰ੍ਹਾ ਦੇ ਤੱਥਾ ਬਾਰੇ ਚਾਨਣਾ ਪਾਇਆ।ਇਸ ਮੌਕੇ ਐਕਟੀਵਿਟੀ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਵਿਿਦਆਰਥੀਆ ਨੂੰ ਆਪਣੇ ਜੀਵਨ ਵਿਚ ਵਿਿਗਆਨ ਦੀ ਲੋੜ ਅਤੇ ਪ੍ਰਭਾਵਾ ਨੂੰ ਸਮਝਣ ਲਈ ਪ੍ਰੇਰਿਤ ਕੀਤਾ।ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਪਰਮਜੀਤ ਕੌਰ ਮੱਲ੍ਹਾ ਨੇ ਕਿਹਾ ਕਿ ਧਰਮ ਅਤੇ ਵਿਿਗਆਨ ਦੋਵੇ ਇੱਕ-ਦੂਜੇ ਦੇ ਪੂਰਕ ਹਨ,ਇਸ ਕਰਕੇ ਸਾਨੂੰ ਧਰਮ ਅਤੇ ਵਿਿਗਆਨ ਨੂੰ ਆਪਣੀ ਜਿੰਦਗੀ ਜਿਉਣ ਲਈ ਅਪਣਾਉਣਾ ਅੱਜ ਸਮੇਂ ਦੀ ਲੋੜ ਹੈ।ਇਸ ਮੌਕੇ ਉਨ੍ਹਾ ਨਾਲ ਵਾਇਸ ਪਿੰ੍ਰਸੀਪਲ ਕਸ਼ਮੀਰ ਸਿੰਘ,ਚੇਅਰਮੈਨ ਡਾ:ਚਮਕੌਰ ਸਿੰਘ, ਭਾਈ ਨਿਰਮਲ ਸਿੰਘ ਖਾਲਸਾ ਮੀਨੀਆ,ਹਰਪਾਲ ਸਿੰਘ ਮੱਲ੍ਹਾ,ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ,ਹਰਦੀਪ ਸਿੰਘ ਸਿੱਧੂ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
ਫੋਟੋ ਕੈਪਸਨ-ਆਪਣੇ ਵਿਚਾਰ ਪੇਸ ਕਰਦੇ ਹੋਏ ਅਧਿਆਪਕ ਅਤੇ ਵਿਿਦਆਰਥੀ