ਯੂ ਕੇ ਦੀ ਲੇਖਿਕਾ ਜਸਵੰਤ ਕੌਰ ਬੈਂਸ, ਕਮਲਜੀਤ ਕੌਰ ਨੱਤ, ਗੁਰਬਖਸ਼ ਕੌਰ, ਰਾਜਵੀਰ ਕੌਰ, ਕੁਲਦੀਪ ਕੌਰ , ਰਾਜਵੀਰ ਕੌਰ, ਬਿੰਦਰ ਧਾਲੀਵਾਲ, ਬਲਜੀਤ ਕੌਰ , ਰਣਜੀਤ ਕੌਰ , ਸ਼ਿੰਦਰ ਰਾਏ, ਕਾਤਾਂ, ਜਗੀਰ ਕੌਰ, ਵੱਲੋਂ ਪ੍ਰੋਗ੍ਰਾਮ ਦੀ ਰੂਪ ਰੇਖਾ ਉਲੀਕੀ ਗਈ ਅਤੇ ਬੜੀ ਧੂੰਮਧਾਮ ਨਾਲ ਮਾਂ ਬੋਲੀ ਦਿਵਸ ਮਨਾਇਆ ਗਿਆ।ਸਾਰੀਆਂ ਮਹਿਲਾਵਾਂ ਵੱਲੋਂ ਮਾਂ ਬੋਲੀ ਦੀ ਪਰਫੁੱਲਤਾ ਅਤੇ ਮਹੱਤਤਾ ਵਾਰੇ ਗੱਲ ਬਾਤ ਕੀਤੀ ਗਈ ਅਤੇ ਮਾਂ ਬੋਲੀ ਤੇ ਗੀਤ, ਸ਼ਾਇਰੀ ਅਤੇ ਕਵਿਤਾਵਾਂ ਸੁਣਾਈਆਂ ਗਈਆਂ। ਇਹ ਵੀ ਸੁਨੇਹਾ ਦਿੱਤਾ ਗਿਆ ਕਿ ਆਪਣੀ ਮਾਂ ਬੋਲੀ ਨੂੰ ਸੰਭਾਲਣਾ, ਆਉਣ ਵਾਲੀਆਂ ਪੀੜੀਆਂ ਨੂੰ ਪੜ੍ਹਨ, ਲਿੱਖਣ ਅਤੇ ਬੋਲਣ ਦੀ ਪ੍ਰੇਰਨਾ ਦੇਣਾ ਅਤੇ ਅੱਗੇ ਵਧਾਉਣਾ ਹਰ ਪੰਜਾਬੀ ਦਾ ਪਹਿਲਾ ਫਰਜ਼ ਹੈ। ਹਰੇਕ ਨੂੰ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਮਾਂ ਬੋਲੀ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਮਾਂ ਬੋਲੀ ਮਨੁੱਖ ਨੂੰ ਹਮੇਸ਼ਾਂ ਅੱਗੇ ਲੈ ਕੇ ਜਾਂਦੀ ਹੈ। ਇਸ ਦਾ ਜਨਮ ਤਾਂ ਮਨੁੱਖ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਮਾਂ ਜਾਂਦੀ ਕੁੱਖ ਵਿੱਚ ਹੋ ਜਾਂਦਾ ਹੈ। ਮਾਂ ਬੋਲੀ ਮਨੁੱਖ ਦੇ ਆਖ਼ਰੀ ਸਾਹਾਂ ਤੀਕ ਨਾਲ ਰਹਿਣੀ ਚਾਹੀਦੀ ਹੈ। ਇਸ ਨੂੰ ਭੁੱਲ ਜਾਣਾ ਅਗਿਆਨਤਾ ਹੋਵੇਗਾ। ਮਾਂ ਬੋਲੀ ਦਾ ਗਿਆਨ ਆਉਣ ਵਾਲੀਆਂ ਨਸਲਾਂ ਨੂੰ ਵੰਡਣਾ ਬਹੁਤ ਜ਼ਰੂਰੀ ਹੈ।…
ਸੰਭਾਲਣਾ ਸੰਭਾਲਣਾ ਸੰਭਾਲਣਾ
ਮਾਂ ਬੋਲੀ ਵਿਰਸਾ ਸੰਭਾਲਣਾ।
ਘਾਲਣਾ ਘਾਲਣਾ ਘਾਲਣਾ,
ਘਾਲ ਤੁਸੀਂ ਕੋਈ ਰਲ ਘਾਲਣਾ।
ਬਾਲਣਾ ਬਾਲਣਾ ਬਾਲਣਾ,
ਦੀਵੇ ਗਿਆਨ ਦੇ ਅੰਦਰ ਬਾਲਣਾ।
ਜਸਵੰਤ ਕੌਰ ਬੈਂਸ
ਲੈਸਟਰ ਯੂ ਕੇ