You are here

ਆਪਣੀ ਸੋਚ ਮੁਤਾਬਕ ਕੌਮ ਨੂੰ ਅਧੂਰੀ ਜਾਣਕਾਰੀ ਦਾ ਪ੍ਰਚਾਰ ਕੌਮ ਲਈ ਘਾਤਕ ਹੋ ਸਕਦਾ ਹੈ ✍️ ਪਰਮਿੰਦਰ ਸਿੰਘ ਬੱਲ

ਕੌਮੀ ਤੌਰ ਤੇ ਕੌਮਾਂ ਦੇ ਚੰਗੇ ਗੁਣਾਂ ਤੋਂ ਪ੍ਰਭਾਵਾਂ ਨਾਲ ਹੀ ਉਹਨਾਂ ਦੇ ਵਿਰਸੇ ਦੀ ਚੰਗੀ ਜਾਂ ਅਨੁਭਵ ਪਛਾਣ ਦੇਖੀ ਜਾਂਦੀ ਹੈ । ਪਰ ਜੇ ਕੋਈ ਕੌਮ ਜਾਂ ਕਬੀਲਾ ਖੁਦ ਗੁਮਰਾਹ ਹੋਕੇ ਫਿਰ ਉਸੇ ਨੂੰ ਸਹੀ ਸਮਝ ਕੇ ਉਹੀ ਉਲਟਾ ਰਸਤਾ ਸਿੱਧਾ ਸਮਝ ਕੇ ਪ੍ਰਵਾਨ ਕਰਕੇ ਤੁਰੀ ਜਾਵੇ , ਤਾਂ “ਆਪ ਤਾਂ ਡੁੱਬੇ ਬਾਹਮਣਾਂ , ਜਜਮਾਨ ਵੀ ਨਾਲ਼ੇ “ ਵਾਲੀ ਗੱਲ  ਪੱਕੀ ਲੀਹ ਹੋ ਤੁਰਦੀ ਹੈ । ਯੂ ਕੇ ਵਿੱਚ ਸਿੱਖ ਸੰਸਥਾ ਫੈਡਰੇਸ਼ਨ ਨਾਲ਼ੋਂ ਟੁੱਟ ਕੇ ਦੋ ਆਗੂ ਇਸੇ ਤਰਾਂ ਦੀ ਪੱਟੀ ਤੇ ਤੁਰਦੇ ਕਈ ਉਲਾਂਗਾ ਪੁੱਟ ਚੁੱਕੇ ਹਨ , ਪਿੱਛੇ ਮੁੜ ਕੇ ਸੋਚਣ “ਚ ਅਸਮਰਥ ਹਨ , ਕਿਉਂ ਕਿ ਪੱਕੀ ਆਦਤ ਅਨੁਸਾਰ ਢਲਾਣ ਦਾ ਕਬੂਲਿਆ ਰਸਤਾ ਉਹਨਾਂ ਨੂੰ ਅਸਲੀਅਤ ਤੋਂ ਦੂਰ ਰੱਖ ਰਿਹਾ ਹੈ । ਅੱਜ ਕੱਲ ਚੇਅਰਮੈਨ ਸਾਹਿਬ ਤੇ ਹੋਮ ਆਫਿਸ ਕਲਰਕ ਸਾਹਿਬ ਵਲੋ , ਬਰਿਟਿਸ਼ ਹੋਮ ਸੈਕਟਰੀ, ਬੀਬੀ ਪ੍ਰੀਤੀ ਪਟੇਲ ਵਿਰੁੱਧ ,ਬੇਹੂਦਾ ਪ੍ਰਾਪੇਗੰਡਾ ਚਲਾ ਰੱਖਿਆ ਹੈ ਕਿ ਉਸ ਨੇ ਸਿੱਖਾਂ ਨੂੰ ਅੱਤਵਾਦੀ ਸਬੰਧਤ ਕਹਿਕੇ ਸੰਬੋਧਿਤ ਕੀਤਾ ਹੈ । ਇਹਨਾਂ ਨੇ ਕੁਝ ਮਹੀਨੇ ਪਹਿਲਾਂ , ਬਰਿਟਿਸ਼ ਪਰਾਈਮ ਮਨਿਸਟਰ ਵਿਰੁੱਧ ਇਸ ਕਰਕੇ ਉਲਾਂਭਾ ਦਿੱਤਾ ਸੀ ਕਿ ਜੌਨਸਨ ਨੇ ਸਿੱਖਾਂ ਨੂੰ ਗੁਰਪੁਰਬ ਦੀ ਵਧਾਈ ਨਹੀਂ ਦਿੱਤੀ । ਅਖੇ ਕੈਨਾਡਾ ਤੇ ਯੂ ਅੇਸ ਏ ਦੇ ਲੀਡਰਾਂ ਨੇ ਵਧਾਈ ਦਿੱਤੀ ਸੀ । ਕੀ ਇਹ ਭਿਖਾਰੀਪਨ ਹੈ ਜਾਂ ਲਾਗੀਆਂ ਦਾ ਲਾਗੀਪੁਣਾਂ ਕਿ ਵਧਾਈਆਂ ਲਈ ਇਸ ਤਰਾਂ ਲਾਗ ਮੰਗਦੇ ਫਿਰੋ ? ਕੀ ਇਹਨਾਂ ਨੇ ਕਿੰਨਿਆਂ ਕੁ ਨੇ ਕਦੇ ਬਰਿਟਿਸ਼ ਸਰਕਾਰ ਜਾਂ ਕਰਿਚੀਅਨ ਆਗੂਆਂ ਨੂੰ ਕ੍ਰਿਸਮਸ ,ਈਸਟਰ ਇਤਿਆਦਿਕ ਦਿਵਸਾਂ ਤੇ ਕਿਤਨੀਆਂ ਕੁ ਵਧਾਈਆਂ ਦਿੱਤੀਆਂ ਹਨ? ਐਵੇ ਖਾਸ ਮਖਾਹ ਫੋਕੀ ਪਬਲਿਸਿਟੀ ਖਾਤਰ ਕੌਮ ਦੇ ਲਾਗੀ ਬਣ ਰਹੇ ਹਨ ।ਇਸ ਨਾਲ ਹੀ ਸਿੱਖ ਕੌਸਲ ਦੇ ਆਗੂ ਨੇ ਵੀ ਅਜਿਹੀ ਹੀ ਕੰਪੇਨ ਤੇ ਗੁਮਰਾਹ ਕਰਨਾ ਸ਼ੁਰੂ ਕੀਤਾ ਤਾਂ ਇਹਨਾਂ ਤੱਤ-ਹੀਣਿਆਂ  ਨੂੰ ਲਿਖਣ ਦਾ ਮੇਰਾ ਇਰਾਦਾ ਬਣਿਆ ,ਕਿ ਇਹ ਲੋਕ ਕਿਤਨੇ ਅਣਜਾਣ ਹਨ? ਜੋ ਗੱਲ ਪ੍ਰੀਤੀ ਪਟੇਲ ਨੇ ਕਹੀ ਹੈ , ਉਸ ਨੇ ਅੱਤਵਾਦੀ ਜਥੇਬੰਦੀ “ਹਾਮਾਜ” ਤੇ ਬੰਦਸ਼ ਲਾਉਣ ਮਸਲੇ ਤੇ ਸ਼ਾਇਦ ਸਿੱਖਾਂ ਨੂੰ ਇਕ ਸਲਾਹ ਦਿੱਤੀ ਜਾਪਦੀ ਤਾਂ ਜੋ ਸਿੱਖ ਅਜਿਹੇ ਅੱਤਵਾਦੀ ਢਾਂਚੇ ਤੋਂ ਬਚ ਕੇ ਰਹਿਣ , ਗੁਮਰਾਹ ਨਾ ਹੋਣ ਤੇ ਨਾ ਕਿਸੇ ਨੂੰ ਅਜਿਹਾ ਅਸਰ ਹੀ ਦੇਣ । ਅਸੀਂ ਸਮਝਦੇ ਹਾਂ ਕਿ ਬਰਿਟਿਸ਼ ਹੋਮ ਮਨਿਸਟਰ ਦੀ ਸਿੱਖਾਂ ਨੂੰ ਦਿੱਤੀ ਸਲਾਹ ਕੋਈ ਗਲਤ ਰਾਏ ਨਹੀਂ ਹੈ । ਪਰ ਜੋ ਗਲਤ ਅਸਰ ਦੀ ਕੰਪੇਨ ਕੌਂਸਲ ਆਗੂ ,ਚੇਅਰਮੈਨ ਅਤੇ ਕਲਰਕ ਨੇ ਸਿਰਫ਼ ਪੱਖਪਾਤੀ ਤੌਰ ਵੱਜੋ ਸਿਰਫ਼ ਕੰਜਰਵੇਟਿਵ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਹੈ । ਇਹ ਬਿਲਕੁਲ ਪੱਖਪਾਤੀ ਅਤੇ ਮੂਰਖਤਾ ਹੈ । ਇਸ ਦਾ ਸਬੂਤ ਇਸ ਤੋਂ ਮਿਲਦਾ ਹੈ ਕਿ ਇਹ ਲੋਕ ਆਪਣੀ ਬਣੀ ਬਣਾਈ ਕਾਰਵਾਈ ਦੀ ਹਰ ਰਿਪੋਰਟ ਜ਼ਿਆਦਾ ਕਰਕੇ , ਸਿਰਫ਼ ਲੇਬਰ ਪਾਰਟੀ ਦੀ ਲੀਡਰਸ਼ਿਪ ਅਤੇ ਲੇਬਰ ਐਮ ਪੀਜ ਨੂੰ ਹੀ ਭੇਜਦੇ ਹਨ । ਇਨ੍ਹਾਂ ਦਾ ਲੇਬਰ ਪਾਰਟੀ ਨਾਲ ਇਤਨੀ ਹੇਜ ਕਿਉਂ , ਜਾਂ ਪਾਰਟੀ ਦੀ ਕੋਈ ਏਜੰਟੀ ਦਾ ਕਾਰਨ ਹੈ ? ਜਾਂ ਸਰਕਾਰੀ ਕਲਰਕ ਰਾਹੀ ,ਸਿੱਖਾਂ ਦੀ ਜੱਥੇਬੰਦਕ ਸੱਤਾ ਨੂੰ ਸਾਜ਼ਸ਼ੀ ਲਪੇਟ ਅਧੀਨ ਲਿਆਉਣ ਦੀ ਸਾਜ਼ਿਸ਼ ਹੈ। ਜਾਂ ਹਾਊਸ ਆਫ ਲਾਰਡ ਵਿਚਲੇ ਲਾਲਚ ਦੁਆਲੇ ਚੌਧਰ ਦੀ ਲਾਲਸਾ ਹੈ। ਜਾਂ ਫਿਰ ਜੇ ਲੇਬਰ ਪਾਰਟੀ ਦੀ ਲੀਡਰਸ਼ਿਪ ਨੇ ਹੀ ਇਨ੍ਹਾਂ ਨੂੰ ਇਸ ਆਸਰੇ ਲਾਇਆ ਹੋਇਆ ਹੈ । ਕੀ ਲੇਬਰ ਪਾਰਟੀ ਲਈ ਬਾਕੀ ਸਿੱਖ ਵੱਸੋਂ ਨੂੰ ਭੁਲਾ ਕੇ ਸਿਰਫ਼ ਇਹੀ ਜ਼ੋੜੀ ਕਾਰਗਰ ਲੱਭੀ ਹੈ , ਜਿਸਦੇ ਆਸਰੇ ਲੇਬਰ ਪਾਰਟੀ ਦਾ ਪੱਕਾ ਗੁਜ਼ਾਰਾ ਹੋ ਸਕੇਗਾ । ਸਾਡੀ ਖੋਜ ਵਿੱਚ ਤਾਂ ਇਹ ਵੀ ਨਜ਼ਰ ਪਿਆ ਕਿ ਕਮਾਈ ਦੇ ਲਾਲਚ ਵਿੱਚ ਆਪਣੇ ਕਿਰਾਏਦਾਰਾਂ ਨਾਲ ਮਨੁੱਖਤਾ ਵਾਲਾ ਸਲੂਕ ਨਾ ਕਰਨਾ , ਹਜ਼ਾਰਾਂ ਪੌਂਡਾਂ ਦੇ ਜੁਰਮਾਨੇ ਦੇਣੇ , ਕੀ ਲੇਬਰ ਪਾਰਟੀ ਨੂੰ ਅਜਿਹੇ ਸਮਰਥਕਾਂ ਦੀ ਵੀ ਲੋੜ ਹੋ ਸਕਦੀ ਹੈ? ਮੈਂ 35 ਸਾਲ ਲੇਬਰ ਸਮਰਥਕ ਤੇ ਮੈਂਬਰ ਰਿਹਾ ਹਾਂ, ਐਸਾ ਤਾਂ ਕਦੀ ਨਹੀਂ ਸੀ ਸੁਣਿਆ । ਵੈਸੇ ਜੋ ਗਿੱਲਾ ਪ੍ਰੀਤੀ ਪਟੇਲ ਤੇ ਖਾਹ ਮੁੱਖਾਹ ਦਾ ਹੈ ਉਹ ਤਾਂ ਮੇਰੀ ਖੋਜ ਮੁਤਾਬਕ ਲੇਬਰ ਦੇ ਸਮੇਂ ਤੋਂ ਹੈ । 2001 ਫ਼ਰਵਰੀ ਵਿਚ ਇੰਟਰਨੇਸ਼ਨਲ ਸਿੱਖ ਫੈਡਰੇਸ਼ਨ ਤੇ ਪਾਬੰਦੀ ਉਸ ਸਮੇਂ ਦੀ ਲੇਬਰ ਸਰਕਾਰ ਦੇ ਹੋਮ ਮਨਿਸਟਰ ਮਿ. ਜ਼ੈਕ ਸਟਰਾਅ ਨੇ ਲਗਾਈ ਸੀ । ਸਿੱਖਾਂ ਦੀ ਇਸ ਜਥੇਬੰਦੀ ਨੂੰ ਸਟਰਾਅ ਨੇ ਅੱਤਵਾਦੀ ਕਰਾਰ ਦਿੱਤਾ ਸੀ । ਕੈਨਾਡਾ ਨੇ ਇਸ ਜਥੇਬੰਦੀ ਤੇ 2003 ਵਿਚ ਬੈਨ ਲੱਗਾ ਦਿੱਤਾ ਅਤੇ ਅੱਜ ਤੱਕ ਬੈਨ ਜਾਰੀ ਹੈ । ਯੂ ਕੇ ਵਿਚ ਲੇਬਰ ਨੇ ਬੈਨ ਜਾਰੀ ਰੱਖਿਆ , ਜਦ ਕਿ ਕੰਜਰਵੇਟਿਵ ਸਰਕਾਰ ਸਮੇ , ਹੋਮ ਮਨਿਸਟਰ , ਬੀਬੀ ਥਰੀਸਾ ਮੇਅ ਨੇ ਮਾਰਚ 2016 ਵਿਚ ਜਥੇਬੰਦੀ ਤੋਂ ਬੈਨ ਹਟਾ ਦਿੱਤਾ ।ਲੇਬਰ ਦੀ ਇਸ ਪਾਬੰਦੀ ਅਤੇ ਜਥੇਬੰਦੀ ਤੇ ਕੈਨੇਡਾ ਵਿੱਚ ਪਾਬੰਦੀ ਹੁਣ ਤਕ ਵੀ ਚਲੀ ਆ ਰਹੀ ਹੈ । ਇਸ ਪਾਬੰਦੀ ਨਾਲ ਯੂ ਕੇ ਅਤੇ ਯੋਰਪ ਵਿੱਚ ਰਹਿ ਰਹੇ ਸਿਖ ਸਮਰਥਕਾਂ ਤੇ ਆਗੂਆਂ ਨੂੰ ਅੱਤਵਾਦੀ ਦੱਸ ਕੇ , ਕੈਨੇਡਾ ਜਾਣ ਤੇ 2012 ਤੋਂ ਟਰੂਡੋ ਸਰਕਾਰ ਨੇ ਪੱਕੀ ਪਾਬੰਦੀ ਲਾਈ ਹੋਈ ਹੈ । 2013 ਤੋਂ ਹੁਣ ਤੱਕ ਕੋਈ ਅੰਦਾਜ਼ਨ ਇਕ ਦਰਜਨ ਬਰਿਟਿਸ਼ ਤੇ ਯੂਰਪੀਨ ਸ਼ਹਿਹਰੀਅਤ ਵਾਲੇ ਸਿੱਖ  ਕੈਨੇਡਾ ਤੇ ਅਮਰੀਕਾ ਤੋਂ ਡੀਪੋਰਟ ਕੀਤੇ ਜਾ ਚੁਕੇ ਹਨ ।ਫੇਡਰੇਸ਼ਨ ਦਾ ਚੇਅਰਮੈਨ ਖੁਦ ਵੀ ਇਸ ਧੱਕੇ ਦਾ ਸ਼ਿਕਾਰ ਹੋ ਕੇ ਵੀ ਚੁੱਪ ਹੈ । ਦੁਨੀਆ ਦੇ ਕਿਸੇ ਦੇਸ਼ ਵਿਚੋ ਅਜਿਹੀ ਗਿਣਤੀ ਦੀ ਤਰਾਂ ਕਿਸੇ ਕੌਮ ਨੂੰ ਇਸ ਤਰਾਂ ਡਿਪੋਰਟ ਨਹੀਂ ਕੀਤਾ ਗਿਆ ।  ਕਈਆਂ ਨੂੰ ਤਾਂ ਪਹਿਲਾਂ ਜੇਹਲ ਭੇਜ ਕੇ ਬਾਅਦ ਵਿੱਚ ਡਿਪੋਰਟ ਕੀਤਾ ਜਾਂਦਾ ਰਿਹਾ ਹੈ।ਚੇਅਰਮੈਨ ਅਤੇ ਕਲਰਕ ਸਗੋਂ ਖੁਦ ਅਜਿਹੀ ਹੀ ਅੱਤਵਾਦੀ ਲਿਸਟ ਵਿੱਚ ਹੋਣ ਦੇ ਬਾਵਜੂਦ ਵੀ , ਇਹ ਕਹਿਣੋਂ ਚੁਪ ਹਨ ਕਿ ਇਹ ਸਭ ਕਾਸੇ ਦੀ ਦੇਣ  2001 ਦੀ ਯੂ ਕੇ ਦੀ ਲੇਬਰ ਸਰਕਾਰ ਅਤੇ ਜਸਟਿਨ ਟਰੂਡੋ ਦੀ ਕੈਨੇਡੀਅਨ ਸਰਕਾਰ ਹੈ । ਅੱਜ ਦੇ ਹਾਲਾਤ ਅਨੁਸਾਰ ਟਰੂਡੋ ਸਰਕਾਰ ਨੇ ਸਾਡੇ ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ ਵਿਚਾਲੇ ਜੋ ਕੰਧ ਖੜੀ ਕੀਤੀ ਹੈ , ਸੈਂਕੜੇ ਪਰਵਾਰਾਂ ਤੇ ਅਸਰ ਪੈ ਰਿਹਾ ਹੈ । ਸਿੱਖਾਂ ਨੂੰ ਕੈਨੇਡਾ ਜਾਣੋ ਰੋਕ  ਕੇ ਆਵਾਜਾਈ ਦੇ ਅਸਰ ਨੇ ਅਜਿਹਾ ਹੀ ਮਹਿਸੂਸ ਕਰਾਇਆਹੈ , ਜਿਵੇਂ ਰਾਜੀਵ ਗਾਂਧੀ ਦੀ ਸਰਕਾਰ ਨੇ ਹਜ਼ਾਰਾਂ ਸਿੱਖਾਂ ਦੇ ਭਾਰਤ ਜਾਣ ਤੇ ਕਾਲੀ ਸੂਚੀ ਰਾਹੀ ਪਾਬੰਦੀ ਲਾਈ ਹੋਈ ਸੀ । ਕੈਨੇਡਾ ਅਤੇ ਯੂ ਕੇ ਦੀਆਂ ਕੁਝ ਸੰਸਥਾਵਾਂ ਅਤੇ ਇਹ ਕਲਰਕ ਆਗੂ ਕਿਉਂ ਸੱਚ ਨਹੀਂ ਬੋਲਦੇ ਅਤੇ ਲੋਕਾਂ ਨੂੰ  ਆਪਣੇ ਹੀ ਛੁਪੇ ਮੁਫ਼ਾਦਾਂ  ਲਈ ਗੁਮਰਾਹ ਕਰ ਰਹੇ ਹਨ । ਇਹਨਾਂ ਭਾਈਆਂ ਨੂੰ ਬੇਨਤੀ ਹੈ ਆਪਣੀ ਪੀੜੀ ਥੱਲੇ ਸੋਟਾ ਫੇਰੋ ।ਨਿਰਸੰਦੇਹ ਬੀਬੀ ਪਟੇਲ ਵਲੋ ਦਸੇ ਗਏ ਸਿਖ ਅੱਤਵਾਦੀਆਂ ਦੇ ਨਾਮ ਤੁਹਾਨੂੰ , ਲੇਬਰ ਦੇ ਸਾਬਕਾ ਹੋਮ ਮਨਿਸਟਰ ਜੈਕ ਸਟਰਾਅ ਅਤੇ ਮੌਜੂਦਾ ਕੈਨੇਡੀਅਨ ਪਰਾਈਮ ਮਨਿਸਟਰ ਟਰੂਡੋ ਵੱਲੋਂ ਸਿੱਖਾਂ ਵਿਰੁੱਧ ਪੈਦਾ ਕੀਤੇ ਹਾਲਾਤਾਂ ਵਿੱਚੋਂ ਹੀ ਮਿਲ ਜਾਣਗੇ। ਅੱਜ ਬੜੇ ਅਫ਼ਸੋਸ ਨਾਲ ਇਹਨਾਂ ਆਗੂਆਂ ਦੀ ਗੈਰਜੁਮੇਵਾਰੀ ਅਤੇ ਗੁਮਰਾਹਕੁੰਨ ਪ੍ਰਾਪੇਗੰਡੇ ਨੂੰ ਦੇਖ ਕੇ ਅਜਿਹਾ ਕਹਿਣਾ ਪੈ ਰਿਹਾ ਹੈ । ਯੁ ਕੇ ਵਿੱਚ 2016 ਵਿੱਚ ਕੰਜਰਵੇਟਿਵ ਸਰਕਾਰ ਨੇ ਇੰਟਰਨੇਸ਼ਨਲ ਸਿੱਖ ਯੂਥ ਫੈਡਰੇਸ਼ਨ ਤੋਂ ਪਾਬੰਦੀ ਹਟਾ ਕੇ ਸਿੱਖ ਹੱਕਾਂ ਦੀ ਭਲਾਈ ਲਈ ਸਹੀ ਕੰਮ ਕੀਤਾ ਸੀ , ਇੱਥੇ ਉਪਰੋਕਤ ਸਬੰਧਤ ਆਗੂਆਂ ਨੇ ਇਸ ਲਈ ਜੱਦੋ-ਜਹਿਦ ਵੀ ਕੀਤੀ ਹੈ , ਜਿਸ ਪੱਖੋਂ ਅਸੀਂ ਧੰਨਵਾਦ ਵੀ ਕਰਦੇ ਹਾਂ । ਪਰੰਤੂ ਕੈਨੇਡਾ ਵਿੱਚ ਸਬੰਧਤ ਆਗੂਆਂ ਨੇ ਇਸ ਪਾਬੰਦੀ ਵਿਰੁੱਧ ਕੋਈ ਕਾਨੂੰਨੀ ਚਾਰਾਜੋਈ ਨਾ ਕਰਕੇ ਬਹੁਤ ਗੈਰਜੁਮੇਵਾਰੀ ਦਾ ਅਹਿਸਾਸ ਦੁਆਇਆ ਹੈ । ਕੀ ਇਹ ਆਗੂ ਆਉਂਦੇ ਸਮੇਂ ਵਿੱਚ ਜਥੇਬੰਦੀ ਤੋਂ ਪਾਬੰਦੀ ਹਟਾਉਣ ਹਿਤ ਕੋਈ ਉਪਰਾਲਾ ਕਰਨਗੇ ।

 ਕੈਨੇਡਾ ਵਿੱਚ ਹਰ ਪਾਰਲੀਮੈਂਟ ਵਿੱਚ ਫਿਰ ਤੋਂ ਸਿੱਖ ਚੇਹਰੇ ਸਿਖਾਂ ਅਤੇ ਭਾਈਚਾਰੇ ਦੀ ਨੁਮਾਇਦਿਗੀ ਦਾ ਦਾਅਵਾ ਕਰਕੇ ਅਗੇ ਆਉਂਦੇ ਹਨ ,ਉਹ ਵੀ ਕਦੇ ਸੋਚ ਕੇ ਚੰਗਾ ਕਦਮ ਉਠਾ ਸਕਦੇ , ਅਜੇ ਵੀ ਦੇਖਣਾ ਬਾਕੀ ਹੈ । ਇਸ ਪੱਖੋਂ ਵੀ ਕੋਈ ਸ਼ਕ ਨਹੀਂ ਕਿ ਵਾਸ਼ਿੰਗਟਨ ,ਬੀ ਸੀ ਅਤੇ ਟ੍ਰਰੰਟੋ ਦੇ ਕਲੇਮ ਕਰਦੇ ਕੁਝ ਖਾਲਿਸਤਾਨੀ ਆਗੂ , ਸਿੱਖ ਸਮਾਜ ਵਿੱਚ ਸਮਰੱਥਾ ਬਣਾਉਣ ਨਾਲ਼ੋਂ ਆਪਣੀ ਸਾਖ ਗੁਆ ਚੁੱਕੇ ਹਨ। ਜੋ ਲੋਕ ਆਪਣੇ ਹੀ ਆਲੇ ਦੁਆਲੇ ਦੇ  ਚੁਗਿਰਦੇ  ਦੀ ਮੁਸ਼ਕਲ ਦਾ ਹੱਲ ਨਹੀਂ ਬਣ ਸਕਦੇ , ਉਹ ਕਿਹੜੀ ਕੌਮੀ ਸੇਵਾ ਦੇ ਕਾਬਲ ਹੋ ਸਕਦੇ ਹਨ । ਕੌਮੀ ਤੌਰ ਤੇ ਕੌਮਾਂ ਵਿੱਚ ਚੰਗੇ ਗੁਣਾਂ ਦਾ ਪ੍ਰਭਾਵ ਪੈਦਾ ਨਾ ਕਰਨਾ , ਕੌਮ ਵਿੱਚ ਅਧੂਰਾਪਨ ਲਿਆਉਂਦਾ ਹੈ । ਜਿਹੜੇ ਲੋਕ ਅਗਾਂਹ ਤੁਰਨ ਨਾਲ਼ੋਂ , ਅਧਵਾਟੇ ਸਿਰ ਸੁੱਟਣਾ ਆਦਤ ਪਾ ਲੈਣ , ਉਹ ਅਧੂਰੇਪਨ ਦਾ ਸ਼ਿਕਾਰ ਹੋ ਬਹਿੰਦੇ ਹਨ । ਇਸ ਨੂੰ ਕੀ ਕਹੀਏ , ਜਦ ਕਿ ਹਰ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਅਤੇ ਪੰਜਾਬੀ ਚਿਹਰੇ ਨੁਮਾਇੰਦੇ ਚੁਣ ਕੇ ਸਾਹਮਣੇ ਆਉਂਦੇ ਹਨ ।ਕੀ ਇਹ ਸਿੱਖ ਜਥੇਬੰਦੀ ਨੂੰ ਪਾਬੰਦੀ ਸ਼ੁਦਾ ਦੇਖ ਕੇ ਖੁਸ਼ ਹਨ , ਜਾਂ ਇਹਨਾਂ ਨੁਮਾਇੰਦੇ ਸੱਜਣਾਂ ਕੋਲ ਕੋਈ ਪਹੁੰਚ ਨਹੀਂ ਕਰ ਰਿਹਾ , ਕਿ ਇਹ ਪਾਬੰਦੀ ਯੋਰਪ, ਯੂ ਕੇ ਅਤੇ ਕੈਨੇਡਾ ਵਿਚਾਲੇ ਆਉਣ ਜਾਣ , ਸਮਾਜਿਕ ਅਤੇ ਰਿਸ਼ਤੇਦਾਰੀਆਂ ਵਿਚਾਲੇ ਰੋਕ ਹੈ । ਇਹ ਕੈਨੇਡਾ ਸਰਕਾਰ ਵੱਲੋਂ ਸਿੱਖਾਂ ਦੇ ਹੱਕਾਂ ਦੀ ਮਾਨਵਤਾ ਹੱਕਾਂ ਤੌਰ ਤੇ ਉਲ਼ੰਘਣਾ ਹੈ । ਸਿੱਖ ਜਥੇਬੰਦੀ ਤੋਂ ਪਾਬੰਦੀ ਹਟਾਉਣਾ ਜ਼ਰੂਰੀ ਹੈ । ਸਿੱਖਾਂ ਦਾ ਆਪਣੇ ਨੁਮਾਇੰਦੇ ਹੋਣ ਦੇ ਬਾਵਜੂਦ , ਅਜਿਹਾ ਬੇਅਸਰ ਹੋਣਾ ਬੜੀ ਸ਼ਰਮ ਵਾਲੀ ਗੱਲ ਹੈ । ਵਾਸ਼ਿਗਟਨ , ਬੀ ਸੀ ਅਤੇ ਟਰੰਟੋ ਦੇ ਕਹੇ ਜਾਂਦੇ ਖਾਲਿਸਤਾਨੀ ਆਗੂ ਬਿਲਕੁਲ ਹੀ ਬੇਅਸਰੇ ਸਾਬਤ ਹੋਏ ਹਨ । ਕੌਮੀ ਗੁਣਾਂ ਦੀ ਘਾਟ ਅਤੇ ਪ੍ਰਭਾਵਾਂ ਤੋਂ ਬਿਨਾ ਪਛਾਣ ਰੱਖਣ ਵਾਲੇ ਉਹ ਲੋਕ ਕੌਮ ਦਾ ਕੀ ਸੁਆਰ ਸਕਦੇ ਹਨ, ਜਿਨਾਂ ਨੂੰ ਆਪਣੇ ਚੁਗਿਰਦੇ ਬਾਰੇ ਕੋਈ ਚਿੰਤਾ ਹੀ ਨਾ ਹੋਵੇ ।   — ਪਰਮਿੰਦਰ ਸਿੰਘ ਬਲ , ਪ੍ਰਧਾਨ , ਸਿੱਖ ਫੈਡਰੇਸ਼ਨ ਯੂ ਕੇ । email: psbal46@gmail.com