You are here

ਰਾਏਕੋਟ ਰੋਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਨਗਰ ਕੌਂਸਲ ਪ੍ਰਧਾਨ ਸਮੇਤ ਟੀਮ ਪਹੁੰਚੀ 

ਜਗਰਾਓਂ 7 ਦਸੰਬਰ (ਅਮਿਤ ਖੰਨਾ ) ਇੱਕ ਕਰੋੜ 73 ਲੱਖ ਦੀ ਲਾਗਤ ਨਾਲ ਸ਼ਹਿਰ ਦੀ ਖਸਤਾ ਹਾਲਤ ਮਹੱਤਵਪੂਰਨ ਸੜਕ ਰਾਏਕੋਟ ਰੋਡ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲੈਣ ਨਗਰ ਕੌਂਸਲ ਪ੍ਰਧਾਨ ਸਮੇਤ ਟੀਮ ਪਹੁੰਚੀ। ਇਸ ਦੌਰਾਨ ਦੁਕਾਨਦਾਰਾਂ ਨੇ ਸੜਕ ਦੇ ਨਿਰਮਾਣ ਕਾਰਜਾਂ 'ਤੇ ਸੰਤੁਸ਼ਟੀ ਜਾਹਰ ਕਰਦਿਆਂ ਇਸ ਦਾ ਮੁੜ ਨਿਰਮਾਣ ਸ਼ੁਰੂ ਹੋਣ 'ਤੇ ਖੁਸ਼ੀ ਪ੍ਰਗਟਾਈ। ਇਥੇ ਵਰਣਨਯੋਗ ਹੈ ਕਿ ਉਕਤ ਸੜਕ 'ਤੇ ਸਟੀਲ ਮੌਲਡਿੰਗ ਦੀ ਥਾਂ ਰਬੜ ਮੌਲਡਿੰਗ ਟਾਈਲ ਲੱਗਣ ਦਾ ਵਿਰੋਧੀ ਕੌਂਸਲਰਾਂ ਵੱਲੋਂ ਵਿਰੋਧ ਕਰਨ 'ਤੇ ਸੜਕ ਦੇ ਨਿਰਮਾਣ 'ਤੇ ਰੋਕ ਲੱਗ ਗਈ ਸੀ। ਇਸ ਰੋਕ ਨੂੰ ਦੂਰ ਕਰਵਾਉਂਦਿਆਂ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਪਿਛਲੇ ਦਿਨੀਂ ਸੜਕ ਦਾ ਮੁੜ ਨਿਰਮਾਣ ਸ਼ੁਰੂ ਕਰਵਾਇਆ। ਇਸ ਦੌਰਾਨ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕੌਂਸਲਰ ਰਵਿੰਦਰਪਾਲ ਰਾਜੂ ਨੇ ਦੱਸਿਆ ਕਿ ਸ਼ਹਿਰ ਦੀ ਇਸ ਮਹੱਤਵਪੂਰਨ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਜਿਸ 'ਤੇ ਸੜਕ ਦੀ ਮਜ਼ਬੂਤੀ ਨੂੰ ਲੈ ਕੇ ਨਿਯਮਾਂ ਅਨੁਸਾਰ ਅਵੱਲ ਦਰਜੇ ਦੇ ਨਿਰਮਾਣ ਕੰਮ ਕਰਵਾਏ ਜਾ ਰਹੇ ਹਨ। ਉਨਾਂ੍ਹ ਕਿਹਾ ਕਿ ਸੜਕ 'ਤੇ ਵੱਧ ਰਹੇ ਟੈ੍ਫਿਕ ਨੂੰ ਦੇਖਦਿਆਂ ਸੜਕ ਦੇ ਨਿਰਮਾਣ ਵਿਚ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਮੌਕੇ ਕੌਂਸਲਰ ਕੰਵਰਪਾਲ ਸਿੰਘ, ਕੌਂਸਲਰ ਜਰਨੈਲ ਸਿੰਘ ਲੋਹਟ, ਰਿਟਾਇਰਡ ਨਾਇਬ ਤਹਿਸੀਲਦਾਰ ਪਵਨ ਕੱਕੜ, ਸਹਾਇਕ ਇੰਜੀਨੀਅਰ ਸੱਤਿਆਜੀਤ, ਅਮਰਨਾਥ ਕਲਿਆਣ, ਡਾ. ਇਕਬਾਲ ਸਿੰਘ, ਭੂਸ਼ਣ ਬਾਂਸਲ, ਪੇ੍ਮ ਲੋਹਟ, ਸਤਪਾਲ ਸਿੰਘ ਸ਼ੇਰਪੁਰਾਂ, ਹਰਦਿਆਲ ਸਿੰਘ ਭੰਮਰਾ, ਅਨਿਲ ਸਿਆਲ, ਸੰਜੀਵ ਕੱਕੜ, ਰਾਕੇਸ਼ ਕੱਕੜ, ਪਿੰਦਰੀ ਕੰਢਾ, ਕੇਵਲ ਕ੍ਰਿਸ਼ਨ ਆਦਿ ਹਾਜ਼ਰ ਸਨ।