ਅਜੀਤਵਾਲ 7 ਦਸੰਬਰ (ਰੱਤੀ ਕੋਕਰੀ) ਅੱਜ ਅਜੀਤਵਾਲ ਵਿਖੇ ਪੱਲੇਦਾਰ ਯੂਨੀਅਨ ਵੱਲੋਂ ਸਾਰਾ ਦਿਨ ਕੰਮ ਬੰਦ ਰੱਖਿਆ ਗਿਆ।ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਲੇਬਰ ਪ੍ਰਧਾਨ ਰਮੇਸ਼ ਸਹੋਤਾ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਅਤੇ ਸਿੱਧਾ ਭੁਗਤਾਨ ਮਜ਼ਦੂਰਾਂ ਦੇ ਖਾਤੇ ਵਿੱਚ ਕੀਤਾ ਜਾਵੇ ਉਨ੍ਹਾਂ ਅੱਗੇ ਕਿਹਾ ਕਿ ਅੱਜ ਪੂਰੇ ਪੰਜਾਬ ਵਿੱਚ ਕੰਮ ਬੰਦ ਰੱਖਿਆ ਗਿਆ ਹੈ ਜੋ ਅਸੀਂ ਮੰਗ ਪੱਤਰ ਸਰਕਾਰ ਨੂੰ ਦਿੱਤਾ ਸੀ ਉਸ ਵਿਚ ਸਰਕਾਰ ਨੇ ਕੁਝ ਮੰਗਾਂ ਤਾਂ ਮੰਨ ਲਈਆਂ ਹਨ ਪਰ ਕੁਝ ਬਾਕੀ ਹਨ ਜਦ ਤੱਕ ਸਰਕਾਰ ਸਾਡੀਆਂ ਸਾਰੀਆਂ ਮੰਗਾਂ ਮੰਨ ਨਹੀਂ ਲੈਂਦੀ ਉਦੋਂ ਤੱਕ ਕੰਮ ਬੰਦ ਰੱਖਿਆ ਜਾਵੇਗਾ ਇਸ ਮੌਕੇ ਪ੍ਰਧਾਨ ਬਲਵੀਰ ਸਿੰਘ ਕਾਰਜਕਾਰੀ ਪ੍ਰਧਾਨ ਗੁਰਮੇਲ ਸਿੰਘ ਸੈਕਟਰੀ ਰਾਮ ਸਿੰਘ ਬਲਜੀਤ ਸਿੰਘ ਸਾਧੂ ਸਿੰਘ ਦਰਸ਼ਨ ਸਿੰਘ ਬਲਵਿੰਦਰ ਸਿੰਘ ਬਲਕਰਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਮਜ਼ਦੂਰ ਹਾਜ਼ਰ ਸਨ