ਜਗਰਾਉ 22 ਫਰਵਰੀ (ਅਮਿਤ ਖੰਨਾ) ਜਗਰਾਉਂ ਦਾ ਪ੍ਰਸਿੱਧ ਇਤਿਹਾਸਕ ਮੇਲਾ 24 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ । ਇਸ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਇਹ ਮੇਲਾ ਬਾਬਾ ਮੋਹਕਮ ਦੀਨ ਦੀ ਦਰਗਾਹ ਤੇ ਲੱਗਦਾ ਹੈ । ਇਸ ਮੇਲੇ ਤੇ ਲੋਕ ਦੂਰ ਦੁਰਾਡਿਓਂ, ਦੇਸ- ਪਰਦੇਸ ਤੋਂ ਚੌਂਕੀਆਂ ਭਰਨ ਲਈ ਆਉਂਦੇ ਹਨ। ਹਜ਼ਰਤ ਬਾਬਾ ਮੋਹਕਮ ਦੀਨ ਦੀ ਦਰਗਾਹ ਵਿਖੇ ਗੱਦੀ ਨਸ਼ੀਨ ਬਾਬਾ ਨੂਰਦੀਨ ਨਕਸ਼ਬੰਦੀ ਜੀ ਸੇਵਾ ਕਰ ਰਹੇ ਹਨ । ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੇਲੇ ਸਬੰਧੀ ਸਾਰੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਗਈਆਂ ਹਨ । ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਲੱਖਾਂ ਲੋਕ ਹਾਜ਼ਰੀ ਭਰਦੇ ਹਨ । ਉਨ੍ਹਾਂ ਦੱਸਿਆ ਕਿ 24 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਲੰਗਰ ਅਤੁੱਟ ਵਰਤੇਗਾ। ਬਾਬਾ ਜੀ ਨੇ ਇੱਥੇ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਂਮਾਰੀ ਦੇ ਸਬੰਧਤ ਜੋ ਸਰਕਾਰ ਦੀਆਂ ਹਦਾਇਤਾਂ ਹਨ ਉਨ੍ਹਾਂ ਦੀ ਪਾਲਣਾ ਜ਼ਰੂਰ ਕਰਨ । ਰੋਸ਼ਨੀ ਦਾ ਮੇਲਾ ਜਗਰਾਉਂ ਦੇ ਲਾਗਲੇ ਪਿੰਡ ਪੋਨਾ ਵਿਖੇ ਵੀ 24 ਫਰਵਰੀ ਤੋਂ 26 ਫਰਵਰੀ ਤਕ ਚੱਲੇਗਾ । ਮੇਲੇ ਵਿੱਚ ਆਈਆਂ ਸੰਗਤਾਂ ਪਹਿਲਾਂ ਜਗਰਾਉਂ ਪੀਰ ਬਾਬਾ ਮੋਹਕਮਦੀਨ ਦੀ ਦਰਗਾਹ ਉਪਰ ਚੌਂਕੀ ਚੌਂਕੀਆਂ ਭਰਦੇ ਹਨ ਅਤੇ ਬਾਅਦ ਵਿੱਚ ਪਿੰਡ ਪੋਨਾ ਵਿਖੇ ਸੰਗਤਾਂ ਚੌਂਕੀ ਭਰਦੀਆਂ ਹਨ। ਪਿੰਡ ਪੋਨਾ ਵਿਖੇ ਵੀ ਮੇਲੇ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ ।