ਖ਼ਾਲਸਾ ਏਡ ਵੱਲੋਂ ਕੀਤਾ ਕਾਰਜ ਸ਼ਲਾਘਾਯੋਗ ---ਬਿੰਦਰ ਮਨੀਲਾ
ਜਗਰਾਉਂ 29 ਜਨਵਰੀ (ਕੁਲਦੀਪ ਸਿੰਘ ਕੋਮਲ /ਮੋਹਿਤ ਗੋਇਲ/ਬਲਬੀਰ ਬਾਠ) ਖ਼ਾਲਸਾ ਏਡ ਵੱਲੋਂ ਬਾਬੇ ਨਾਨਕ ਦੀ ਝਿਡ਼ੀ ਦੇ ਤਹਿਤ ਪੰਜਾਬ ਅੰਦਰ ਜੰਗਲ ਲਗਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ । ਉਨ੍ਹਾਂ ਵੱਲੋਂ ਪੰਜਾਬ ਵਿੱਚ ਤਿੰਨ ਜ਼ਿਲ੍ਹੇ ਚੁਣੇ ਗਏ ਹਨ । ਲੁਧਿਆਣਾ , ਨਵਾਂਸ਼ਹਿਰ ਅਤੇ ਮੋਗਾ । ਇਸ ਕੰਮ ਵਿੱਚੋਂ ਸਭ ਤੋਂ ਮੋਹਰੀ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਸੰਗਤਪੁਰਾ ਹੈ ਜਿਸ ਦੇ ਸਰਪੰਚ ਪਲਵਿੰਦਰ ਕੌਰ ਅਤੇ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਬਿੰਦਰ ਮਨੀਲਾ,ਪਿੰਡ ਦੀ ਸਮੂਹ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਤਿੰਨ ਕਿੱਲੇ ਜ਼ਮੀਨ ਇਸ ਕੰਮ ਲਈ ਦਿੱਤੀ ਗਈ ਹੈ । ਇਸ ਨੇਕ ਕੰਮ ਦੀ ਸ਼ੁਰੂਆਤ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਪਲਵਿੰਦਰ ਕੌਰ ਅਤੇ ਸਕੱਤਰ ਜਨਰਲ ਬਿੰਦਰ ਮਨੀਲਾ ਨੇ ਕਿਹਾ ਕਿ ਬਾਬੇ ਨਾਨਕ ਦੀ ਝਿੜੀ ਲਗਾਉਣ ਦਾ ਉਪਰਾਲਾ ਜੋ ਖ਼ਾਲਸਾ ਏਡ ਵੱਲੋਂ ਕੀਤਾ ਜਾ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈ । ਜਿਸ ਤਰ੍ਹਾਂ ਦਿਨੋਂ ਦਿਨ ਪ੍ਰਦੂਸ਼ਣ ਫੈਲ ਰਿਹਾ ਹੈ ,ਉਸ ਨਾਲ ਆਕਸੀਜਨ ਦੀ ਸ਼ੁੱਧਤਾ ਖ਼ਤਮ ਹੋ ਰਹੀ ਹੈ । ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਜੋ ਤਿੰਨ ਕਿੱਲੇ ਖਾਲਸਾ ਐਡ ਨੂੰ ਜੰਗਲ ਲਗਾਉਣ ਲਈ ਦਿੱਤੇ ਹਨ ਉਸ ਵਿੱਚ ਲਗਪਗ 2000 ਦਰੱਖਤ ਲਗਾਏ ਜਾਣਗੇ ਜਿਸ ਨਾਲ ਆਕਸੀਜਨ ਸ਼ੁੱਧ ਹੋਵੇਗੀ ਤੇ ਆਕਸੀਜਨ ਦੀ ਕਮੀ ਵੀ ਦੂਰ ਹੋਵੇਗੀ । ਇਨ੍ਹਾਂ ਤਿੰਨ ਕਿੱਲਿਆਂ ਦੇ ਵਿਚ ਜੋ ਵਿਰਾਸਤੀ ਦਰਖਤ ਅਲੋਪ ਹੋ ਰਹੇ ਹਨ ਉਹ ਲਗਾਏ ਜਾਣਗੇ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਖ਼ਾਲਸਾ ਏਡ ਦੇ ਇਸ ਨੇਕ ਕੰਮ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ । ਇਸ ਮੌਕੇ ਡਾ ਬਲਵਿੰਦਰ ਸਿੰਘ ਲੱਖੇਵਾਲੀ ,ਭਾਈ ਦਵਿੰਦਰ ਸਿੰਘ, ਭਾਈ ਗੁਰਸੇਵਕ ਸਿੰਘ, ਮੈਡਮ ਅਰਸ਼ਦੀਪ ਕੌਰ, ਭਾਈ ਪਵਿੱਤਰ ਸਿੰਘ, ਭਾ ਪਰਈ ਰਾਹੁਲ ਕੁਮਾਰ, ਭਾਈ ਕਮਲਪ੍ਰੀਤ ਸਿੰਘ, ਭਾਈ ਹਰਕੀਰਤ ਸਿੰਘ, ਭਾਈ ਪ੍ਰਭਜੋਤ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਅਵਤਾਰ ਸਿੰਘ ਤੋਂ ਇਲਾਵਾ ਸੂਬੇਦਾਰ ਪਰਮਿੰਦਰ ਸਿੰਘ, ਪੰਚ ਗੁਰਜੀਤ ਸਿੰਘ, ਸਾਬਕਾ ਸਰਪੰਚ ਸੁਰਜੀਤ ਸਿੰਘ, ਦਰਸ਼ਵਜੀਤ ਸਿੰਘ, ਹਰਪਾਲ ਸਿੰਘ, ਇਕਬਾਲ ਸਿੰਘ (ਪ੍ਰਧਾਨ ਗੁਰਦੁਆਰਾ ਸਾਹਿਬ),ਹਰਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਮਾਸਟਰ ਚਰਨਜੀਤ ਸਿੰਘ, ਮਾਸਟਰ ਭਗਵੰਤ ਸਿੰਘ, ਮਾਸਟਰ ਸੁਖਦੀਪ ਸਿੰਘ, ਹਰਜੀਤ ,ਹਰਮਨ, ਚੰਦਨਦੀਪ, ਮਨਮੋਹਨ ਸਿੰਘ ਅਤੇ ਮਨਪ੍ਰੀਤ ਸਿੰਘ ਮੌਜੂਦ ਸਨ ।