You are here

ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਅਤੇ ਫ਼ਸਲਾਂ ਦਾ ਮੁਆਵਜ਼ਾ ਨਾ ਮਿਲਣ ਤੇ 31ਜਨਵਰੀ ਨੂੰ ਹੋਵੇਗਾ ਮੁੱਖ ਮਾਰਗ ਤੇ ਚੱਕਾ ਜਾਮ

ਜਗਰਾਉਂ , 29 ਜਨਵਰੀ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਜੇ ਦੋ ਦਿਨਾਂ ਚ ਫਸਲਾਂ ਦੇ ਖਰਾਬੇ ਦਾ ਮੁਆਵਜਾ ਅਤੇ ਰਹਿੰਦੇ ਸ਼ਹੀਦ ਕਿਸਾਨ ਪਰਿਵਾਰਾਂ ਲਈ ਯੋਗਤਾ ਮੁਤਾਬਕ ਸਰਕਾਰੀ ਨੌਕਰੀ ਦਾ ਪ੍ਰਬੰਧ ਨਾ ਕੀਤਾ ਤਾਂ 31 ਜਨਵਰੀ ਨੂੰ ਹੋਵੇਗਾ ਮੁੱਖ ਮਾਰਗ ਤੇ ਚੱਕਾ ਜਾਮ।ਇਸ ਸਬੰਧੀ ਅੱਜ ਇਥੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਬਲਾਕ ਜਗਰਾਂਓ ਦੇ ਪ੍ਰਧਾਨ ਜਗਤਾਰ ਸਿੰਘ,  ਬਲਾਕ ਸਿੱਧਵਾਂਬੇਟ ਦੇ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾਂ ਨੇ ਕਿਹਾ ਕਿ ਬੀਤੇ ਦਿਨੀਂ ਭਾਰੀ ਬਾਰਸ਼ ਤੇ ਗੜੇਮਾਰੀ ਕਾਰਨ ਕਣਕ ਅਤੇ ਆਲੂਆਂ ਸਮੇਤ ਸਬਜੀਆਂ ਦੇ ਹੋਏ ਭਾਰੀ ਨੁਕਸਾਨ ਦਾ ਮੁਆਵਜਾ ਦੇਣ ਪ੍ਰਤੀ ਜਿਲਾ ਪ੍ਰਸਾਸ਼ਨ ਜਮਾਂ ਚੱਪ ਵਟੀ ਬੈਠਾ ਹੈ। ਚਾਰ ਵੇਰ ਸਥਾਨਕ ਐਸ ਡੀ ਐਮ ਜਗਰਾਂਓ ਨੂੰ ਮਿਲਣ ਉਪਰੰਤ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਸਗੋਂ ਵੋਟ ਪ੍ਰਬੰਧਾਂ ਦੀ ਆੜ ਚ ਜੁਬਾਨੀ ਜਮਾਂ ਖਰਚ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਲੁਧਿਆਣਾ ਜਿਲੇ ਦੇ ਚਕਰ ਵਰਗੇ ਪਿੰਡਾਂ ਚ ਆਲੂ  ਤੇ ਸਬਜੀ ਉਤਪਾਦਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਸਿੱਟੇ ਵਜੋਂ ਅਤਿਅੰਤ ਪ੍ਰੇਸ਼ਾਨੀ ਚੋਂ ਲੰਘ ਰਹੇ ਕਿਸਾਨ ਕਰਜੇ ਦੀਆਂ ਕਿਸ਼ਤਾਂ  ਅਤੇ ਮਾਮਲੇ ਮੋੜਣ ਚ ਬੁਰੀ ਤਰਾਂ ਅਸਮਰਥ ਹਨ।  ਸਰਕਾਰ ਬਨਾਉਣ ਲਈ ਲਟਾਪੀਂਘ ਹੋ ਰਹੀਆਂ ਮੋਕਾ ਪ੍ਰਸਤ ਸਿਆਸੀ ਪਾਰਟੀਆਂ ਲਈ ਇਹ ਕੋਈ ਮੁੱਦਾ ਨਹੀਂ ਹੈ। ਵੋਟ ਰਾਜਨੀਤੀ ਦਾ ਜਨਾਜ਼ਾFC ਦੀਆਂ ਮੰਗਾਂ ਮਸਲਿਆਂ ਲਈ ਇਨਾਂ ਕੋਲ ਕਈ ਪ੍ਰੋਗਰਾਮ ਨਹੀਂ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਸ ਸਟੈਂਡ ਜਗਰਾਂਓ ਵਿਖੇ ਇਕਤਰ ਹੋ ਕੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਿਕ ਵਿਸ਼ਵਾਸਘਾਤ ਦਿਵਸ ਮਨਾਉਂਦਿਆਂ ਲਟਕ ਰਹੀਆਂ ਮੰਗਾਂ ਨਾ ਲਾਗੂ ਕਰਨ ਵਿਰੁੱਧ ਮੋਦੀ ਹਕੂਮਤ ਦੀ ਅਰਥੀ ਐਸ ਡੀ ਐਮ ਦਫਤਰ ਮੂਹਰੇ ਫੂਕੀ ਜਾਵੇਗੀ।ਉਨਾਂ ਦੋਹਾਂ ਬਲਾਕਾਂ ਦੀਆਂ ਸਮੂਹ ਇਕਾਈਆਂ ਅਤੇ ਪੀੜਤ ਕਿਸਾਨਾਂ ਨੂੰ ਟਰਾਲੀਆਂ ਭਰ ਕੇ 31 ਜਨਵਰੀ ਨੂੰ ਸਵੇਰੇ 11 ਵਜੇ ਇਸ ਐਕਸ਼ਨ ਚ  ਬਸ ਸਟੈਂਡ ਜਗਰਾਂਓ ਵਿਖੇ ਪੁੱਜਣ ਦੀ ਜੋਰਦਾਰ ਅਪੀਲ ਕੀਤੀ ਹੈ। ਉਨਾਂ ਦੱਸਿਆ ਕਿ ਕਰੋਨਾ ਦੀਆੜ ਚ ਜੇਕਰ ਬੰਦ ਸਰਕਾਰੀ ਸਕੂਲ ਪਹਿਲੀ ਫਰਵਰੀ ਤੋਂ ਨਾ ਖੋਲੇ ਗਏ ਤਾਂ  ਸੂਬਾ ਕਮੇਟੀ ਦੇ ਫੈਸਲੇ ਮੁਤਾਬਿਕ 4 ਫਰਵਰੀ ਨੂੰ ਸਮੂਹ ਮਾਪਿਆਂ ਨੂੰ ਨਾਲ ਲੈ ਕੇ ਦੋ ਘੰਟੇ ਲਈ ਫਿਰ ਚੱਕਾ ਜਾਮ ਕੀਤਾ ਜਾਵੇਗਾ। ਉਨਾਂ ਦੱਸਿਆ ਕਿ 31 ਜਨਵਰੀ ਨੂੰ ਰਾਏਕੋਟ,  ਸੁਧਾਰ ਅਤੇ ਮੁਲਾਂਪੁਰ ਵਿਖੇ ਵੀ ਤਹਿਸੀਲ ਦਫਤਰਾਂ ਤੇ ਪੁਤਲੇ ਫੂਕੇ ਜਾਣਗੇ। ਉਨਾਂ ਕਿਹਾ ਕਿ ਕਿਸਾਨੀ ਦੇ ਮਸਲੇ ਵੋਟਾਂ ਰਾਹੀਂ ਹੱਲ ਕਰਾਉਣ ਦਾ ਭਰਮ ਛਡ ਕੇ ਸਿਰਫ ਤੇ ਸਿਰਫ ਕਿਸਾਨ ਮਜਦੂਰ ਸੰਘਰਸ਼ ਤੇ ਹੀ ਟੇਕ ਰੱਖਣ ਚ ਸਾਡਾ ਭਲਾ ਹੈ।