You are here

ਕਿਸਾਨੀ ਅੰਦੋਲਨ ਦੀ ਜਿੱਤ ਲਈ ਗੁਰਦੁਆਰਾ ਬਾਉਲੀ ਸਾਹਿਬ ਸੋਢੀਵਾਲ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ  

ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ ਅਤੇ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਵੱਲੋਂ ਇਲਾਕੇ ਦੀਆਂ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ

ਜਗਰਾਉਂ, 29 ਜਨਵਰੀ (ਜਸਮੇਲ ਗ਼ਾਲਿਬ ) ਕਿਸਾਨ ਅੰਦੋਲਨ ਦੀ ਜਿੱਤ ਦੀ ਖੁਸ਼ੀ ਚ ਅੱਜ ਲਾਗਲੇ ਪਿੰਡ ਜਨੇਤਪੁਰਾ ਸੋਢੀਵਾਲ ਦੇ ਇਤਿਹਾਸਕ ਗੁਰੂਦੁਆਰਾ ਸ਼੍ਰੀ ਬਾਉਲੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮੇਂ ਵਿਸ਼ੇਸ਼ ਤੋਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਇਕਾਈ ਦੇ ਸੱਦੇ ਤੇ ਪੁੱਜੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਪਿੰਡ ਵਾਸੀਆਂ ਵਲੋਂ ਕਿਸਾਨ ਅੰਦੋਲਨ ਚ ਪਾਏ ਸ਼ਾਨਦਾਰ ਯੋਗਦਾਨ ਲਈ ਉਨਾਂ ਦਾ ਦਾ ਧੰਨਵਾਦ ਕੀਤਾ ਤੇ ਮੁਬਾਰਕਬਾਦ ਦਿੱਤੀ। ਓਨਾਂ ਕਿਹਾ ਕਿ ਅੰਦੋਲਨ ਦਾ ਇਕ ਪੜਾਅ ਖਤਮ ਹੋਣ ਅਤੇ ਸਾਲ ਤੋਂ ਉਪਰ ਸਮਾਂ ਲੰਘ ਜਾਣ ਦੇ ਬਾਵਜੂਦ  ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਨੌਕਰੀ ਅਤੇ ਮੁਆਵਜਾ ਨਹੀਂ ਮਿਲਿਆ।ਮੋਦੀ ਵਲੋਂ ਲਿਖਤੀ ਤੋਰ ਤੇ ਮੰਨੀਆਂ ਛੇ ਮੰਗਾਂ ਤੇ ਅਜੇ ਤਕ ਅਮਲ ਸ਼ੁਰੂ ਨਹੀਂ ਹੋਇਆ। ਇਸ ਸਮੇਂ ਬੋਲਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ,  ਬਲਾਕ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਬਲਾਕ ਸਕੱਤਰ ਰਾਮਸਰਨ ਸਿੰਘ ਰਸੂਲਪੁਰ ਨੇ ਦਸਿਆਂ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 31ਜਨਵਰੀ ਨੂੰ ਜਗਰਾਂਓ ਦੇ ਬਸ ਸਟੈਂਡ ਤੇ ਇਕਤਰ ਹੋ ਕੇ ਐਸ ਡੀ ਐਮ ਦਫਤਰ ਸਾਹਮਣੇ ਮੋਦੀ ਹਕੂਮਤ ਦੀ ਅਰਥੀ ਫੂਕੀ ਜਾਵੇਗੀ। ਉਨਾਂ।ਕਿਹਾ ਕਿ ਜੇ ਦੋ ਦਿਨ ਦੇ ਅੰਦਰ ਅੰਦਰ ਫਸਲਾਂ ਦੇ ਖਰਾਬੇ ਦਾ ਸਰਵੇਖਣ ਨਹੀ ਕਰਵਾਇਆ ਜਾਂਦਾ ਤਾਂ ਣਉਸੇ ਦਿਨ ਚੱਕਾ ਜਾਮ ਕਰਨਾ ਕਿਸਾਨ ਜਥੇਬੰਦੀਆਂ ਦੀ ਮਜਬੂਰੀ ਹੋਵੇਗੀ । ਉਨਾਂ ਕਿਹਾ ਕਿ ਪਿੰਡਾਂ ਚ ਆਲੂਆਂ ਤੇ ਸਬਜੀਆਂ ਦੇ ਹੋਏ ਨੁਕਸਾਨ ਨੇ ਆਮ ਕਿਸਾਨਾਂ ਦੇ ਸਾਹ ਸੂਤ ਲਏ ਹਨ।  ਵੋਟਾਂ ਦੀ ਆੜ ਚ ਲੋਕ ਮਸਲੇ ਮਿੱਟੀ ਚ ਰੋਲੇ ਜਾ ਰਹੇ ਹਨ, ਜਿਸ ਦੀ ਕਦਾਚਿਤ ਇਜਾਜਤ ਨਹੀਂ ਦਿੱਤੀ ਜਾਵੇਗੀ।ਇਸ ਸਮੇਂ ਬਚਿੱਤਰ ਸਿੰਘ ਜੋਹਲ, ਕਰਨੈਲ ਸਿੰਘ ਸਾਬਕਾ ਸਰਪੰਚ, ਧਰਮ ਸਿੰਘ ਸੂਜਾਪੁਰ, ਕਰਨੈਲ ਸਿੰਘ ਹੋਰਾਂ ਆਦਿ ਹਾਜ਼ਰ ਸਨ ।