ਐਕਸ਼ਨ ਕਮੇਟੀ ਬਣਾਉਣ ਦਾ ਸੱਦਾ
ਪੰਦਰਾਂ ਸਾਲ ਤੋਂ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਮੰਜੇ ਤੇ ਪਈ ਬੀਬੀ ਕੁਲਵੰਤ ਕੌਰ ਨੂੰ ਇਨਸਾਫ ਦਿਵਾਉਣ ਲਈ ਹੋਵੇਗਾ ਸ਼ੰਘਰਸ਼
ਜਗਰਾਉਂ 5 ਦਸੰਬਰ (ਕੌਸ਼ਲ ਮੱਲਾ ) ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਕਰਮਜੀਤ ਸਿੰਘ ਮਾਣੂੰਕੇ ਤੇ ਨੌਜਵਾਨ ਵਿੰਗ ਦੇ ਕਨਵੀਨਰ ਮਨੋਹਰ ਸਿੰਘ ਨੇ ਇਕ ਸੰਖੇਪ ਮੀਟਿੰਗ ਉਪਰੰਤ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਪੁਲਿਸ ਅੱਤਿਆਚਾਰਾਂ ਤੋਂ ਪੀੜ੍ਹਤ ਅਤੇ ਥਾਣੇ 'ਚ ਕਰੰਟ ਲਗਾ ਕੇ ਨਕਾਰਾ ਕੀਤੀ ਲੜਕੀ ਕੁਲਵੰਤ ਕੌਰ ਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਮੂਹ ਇਨਸਾਫ਼ਪਸੰਦ ਲੋਕ ਆਗੂਆਂ ਅਤੇ ਪੁਲਿਸ ਜਬਰ ਦੇ ਵਿਰੋਧੀਆਂ ਨੂੰ 7 ਦਸੰਬਰ ਨੂੰ ਸਥਾਨਕ ਬੱਸ ਅੱਡੇ 'ਤੇ ਸ਼ਾਮ 3 ਵਜੇ ਸਾਂਝੀ ਮੀਟਿੰਗ ਕਰਨ ਦਾ ਸੱਦਾ ਦਿੱਤਾ ਹੈ ਤਾਂ ਕਿ ਇਕ ਵਿਸ਼ਾਲ ਧਰਨਾ ਉਲੀਕਿਆ ਜਾ ਸਕੇ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਗੂੜੀ ਨੀਂਦ 'ਚੋਂ ਜਗਾਇਆ ਜਾ ਸਕੇ। ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਤੋਂ ਬਿਨਾਂ ਯੂਨੀਵਰਸਲ ਹਿਊਮਨ ਰਾਈਟਸ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ, ਜਬਰ-ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਕੁਲਦੀਪ ਸਿੰਘ, ਗੁਰਮੀਤ ਸਿੰਘ ਰਾਏਕੋਟ, ਦੇਵ ਸਰਾਭਾ, ਸਰਬਜੀਤ ਸਿੰਘ, ਤਾਰਾ ਸਿੰਘ ਸਿੱਧੂ ਤੇ ਪੀੜ੍ਹਤ ਪਰਿਵਾਰ ਹਾਜ਼ਰ ਸਨ।