ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸ ਕੁਲਵੰਤ ਸਿੰਘ ਧਾਲੀਵਾਲ ਨੂੰ ਪੰਜਾਬ ਅੰਦਰ ਵੱਡੀ ਪੱਧਰ ਉੱਪਰ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤਾ ਗਿਆ ਸਨਮਾਨਤ
ਹਡਰਸਫੀਲਡ ਦੇ ਵਾਸੀਆਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਤਿੰਨ ਵੱਡੇ ਕੈਂਪਾਂ ਵਿੱਚ ਦਿੱਤਾ ਜਾਵੇਗਾ ਸਹਿਯੋਗ - ਕੁਲਵੰਤ ਸਿੰਘ ਧਾਲੀਵਾਲ
ਹਡਰਸਫੀਲਡ/ ਯੂ ਕੇ 6 ਦਸੰਬਰ ( ਖਹਿਰਾ ) ਵਰਲਡ ਕੈਂਸਰ ਕੇਅਰ ਦੇ ਬਾਨੀ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਅੱਜ ਇੰਗਲੈਂਡ ਦੇ ਸ਼ਹਿਰ ਹਡਰਜ਼ਫੀਲਡ ਵਿਖੇ ਨਤਮਸਤਕ ਹੋਣ ਲਈ ਪਹੁੰਚੇ । ਜਿੱਥੇ ਉਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਪੰਜਾਬ ਅੰਦਰ ਲੋਕਾਂ ਨੂੰ ਕੈਂਸਰ ਅਵੇਰਨੈਸ , ਪਿੰਡ ਪਿੰਡ ਵਿਚ ਜਾ ਕੇ ਕੈਂਪ ਲਾਉਣ ਅਤੇ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਮਾਣ ਸਨਮਾਨ ਕੀਤਾ ਗਿਆ । ਇਸ ਸਮੇਂ ਗੁਰਦੁਆਰਾ ਫਾਰ ਟਾਊਨ ਹਡਰਸਫੀਲਡ ਦੇ ਮੁੱਖ ਪ੍ਰਬੰਧਕ ਮਨਜੀਤ ਸਿੰਘ ਕੰਗ ਨੇ ਗੱਲਬਾਤ ਕਰਦੇ ਦੱਸਿਆ ਪਿਛਲੇ ਦਿਨੀਂ ਗੁਰਦੀਪ ਸਿੰਘ ਕੂਨਰ ਵੱਲੋਂ ਵਰਲਡ ਕੈਂਸਰ ਕੇਅਰ ਦੀ ਸੰਸਥਾ ਜੋ ਕਿ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਚਲਾਈ ਜਾ ਰਹੀ ਹੈ ਉੱਚਾ ਪਿੰਡ ਚ ਕੈਂਸਰ ਅਵੇਅਰਨੈੱਸ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਫਾਇਦਾ ਲਿਆ । ਇਸ ਕੈਂਪ ਦੇ ਮੱਦੇਨਜ਼ਰ ਅੱਜ ਗੁਰਦੁਆਰਾ ਫਾਰ ਟਾਊਨ ਹਡਰਜ਼ਫੀਲਡ ਵਿਖੇ ਸ ਕੁਲਵੰਤ ਸਿੰਘ ਧਾਲੀਵਾਲ ਦਾ ਧੰਨਵਾਦ ਕੀਤਾ ਗਿਆ । ਇਸਦੇ ਨਾਲ ਹੀ ਅੱਜ ਕੁਲਵੰਤ ਸਿੰਘ ਧਾਲੀਵਾਲ ਵੱਲੋਂ ਗੁਰਦੁਆਰਾ ਸਾਹਿਬ ਦੀ ਸੰਗਤ ਨੂੰ ਕੈਂਸਰ ਪ੍ਰਤੀ ਅਵੇਰਨੈੱਸ ਅਤੇ ਪੰਜਾਬ ਵਿੱਚ ਹੋਰ ਕੁਰੀਤੀਆਂ ਅਤੇ ਸਾਡੇ ਸਮੁੱਚੇ ਸਮਾਜ ਵਿੱਚ ਹੋਰ ਕੁਰੀਤੀਆਂ ਬਾਰੇ ਜੋ ਜਾਣਕਾਰੀ ਦਿੱਤੀ ਬਹੁਤ ਹੀ ਅਹਿਮੀਅਤ ਰੱਖਦੀ ਹੈ । ਉਨ੍ਹਾਂ ਅੱਗੇ ਆਖਿਆ ਕਿ ਡਾ ਕੁਲਵੰਤ ਸਿੰਘ ਧਾਲੀਵਾਲ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਉਨ੍ਹਾਂ ਨੂੰ ਹੋਰ ਰਾਸ਼ੀ ਵੀ ਭੇਟ ਕੀਤੀ ਗਈ ਅਤੇ ਉਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਇਕ ਹੋਰ ਕੈਂਪ ਬੁੱਕ ਕਰਾਉਣ ਲਈ ਮਾਇਆ ਇਕੱਠੀ ਕੀਤੀ ਹੈ ਜੋ ਕਿ ਨਿਸ਼ਚਿਤ ਸਮੇਂ ਉੱਪਰ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੂੰ ਮੁਹੱਈਆ ਕਰਾ ਦਿੱਤੀ ਜਾਵੇਗੀ ।
ਅੱਜ ਜੋ ਧਾਲੀਵਾਲ ਨੂੰ ਰਾਸ਼ੀ ਭੇਟ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਸ ਮਨਜੀਤ ਸਿੰਘ ਕੰਗ ਨੇ ਦੱਸਿਆ ਇਹ ਰਾਸ਼ੀ ਸ ਸੰਤੋਖ ਸਿੰਘ ਦੁਸਾਂਝ ,ਸ ਬਲਹਾਰ ਸਿੰਘ ਦੁਸਾਂਝ ,ਸ ਬਲਵਿੰਦਰ ਸਿੰਘ ਕੰਗ ਅਤੇ ਸਵਰਗਵਾਸੀ ਸੰਤੋਖ ਸਿੰਘ ਕੁਲਾਰ ਵੱਲੋਂ ਗੁਰਦੁਆਰਾ ਸਾਹਿਬਾਨ ਵਿਚ ਕੀਰਤਨ ਦੀਆਂ ਸੇਵਾਵਾਂ ਨਿਭਾ ਕੇ ਇਕੱਠੇ ਕੀਤੇ ਗਏ ਸਨ ।
ਇਸ ਸਮੇਂ ਸਰਦਾਰ ਕੁਲਵੰਤ ਸਿੰਘ ਧਾਲੀਵਾਲ ਨੇ ਗੱਲਬਾਤ ਕਰਦੇ ਹੋਏ ਜਿੱਥੇ ਹੈੱਡਜ਼ ਫੀਲਡ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉੱਥੇ ਉਨ੍ਹਾਂ ਉਚੇਚੇ ਤੌਰ ਤੇ ਦੁਨੀਆਂ ਵਿੱਚ ਵਸਣ ਵਾਲੇ ਦਾਨੀ ਸੱਜਣਾਂ ਅੱਗੇ ਬੇਨਤੀ ਵੀ ਕੀਤੀ ਕਿ ਆਪਣਾ ਦਸਵੰਧ ਚੰਗੇ ਪਾਸੇ ਲਾਉਣ ਲਈ ਯਤਨਸ਼ੀਲ ਹੋਈਏ ਪੰਜਾਬ ਅੱਜ ਕੈਂਸਰ ਦੀ ਬਹੁਤ ਵੱਡੀ ਮਾਰ ਝੱਲ ਰਿਹਾ ਹੈ ਸਾਡੇ ਕੋਲੋਂ ਸਾਡੇ ਘਰਾਂ ਦੇ ਮੁਖੀਆਂ ਦੇ ਚਿਰਾਗ ਬੁਝ ਰਹੇ ਹਨ ਜੋ ਕਿ ਬਹੁਤ ਹੀ ਦੁਖਦਾਈ ਹਨ ਆਓ ਸਾਰੇ ਰਲ ਕੇ ਵਰਲਡ ਕੈਂਸਰ ਕੇਅਰ ਦਾ ਸਾਥ ਦੇਈਏ ਤੇ ਆਪਣੇ ਪਰਿਵਾਰਾਂ ਅਤੇ ਸਹਿਯੋਗੀਆਂ ਦੀਆਂ ਕੀਮਤੀ ਜਾਨਾਂ ਬਚਾਉਣ ਵਿਚ ਹਿੱਸਾ ਪਾਈਏ । ਸ ਕੁਲਵੰਤ ਸਿੰਘ ਧਾਲੀਵਾਲ ਨੇ ਸ ਸੰਤੋਖ ਸਿੰਘ ਦੁਸਾਂਝ ,ਸ ਬਲਹਾਰ ਸਿੰਘ ਦੁਸਾਂਝ , ਸ ਬਲਵਿੰਦਰ ਸਿੰਘ ਕੰਗ ਅਤੇ ਉਨ੍ਹਾਂ ਦੇ ਵਿਛੜ ਚੁੱਕੇ ਸਾਥੀ ਸ ਸੰਤੋਖ ਸਿੰਘ ਕੁਲਾਰ ਨੂੰ ਯਾਦ ਕਰਦੇ ਹਾਂ ਇਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਕ ਬਹੁਤ ਹੀ ਉੱਚੀ ਸੋਚ ਅਪਣਾ ਕੇ ਗੁਰਦੁਆਰਾ ਪ੍ਰਬੰਧ ਵਿਚ ਜਾ ਕੇ ਕੀਰਤਨ ਕਰ ਕੇ ਇਹ ਮਾਇਆ ਮਨੁੱਖਤਾ ਦੇ ਭਲੇ ਲਈ ਇਕੱਠੀ ਕੀਤੀ । ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਿੱਚ ਮੌਜੂਦ ਸਨ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਜੀਤ ਸਿੰਘ , ਮੁੱਖ ਪ੍ਰਬੰਧਕ ਸ ਮਨਜੀਤ ਸਿੰਘ ਕੰਗ , ਸ ਬਲਵਿੰਦਰ ਸਿੰਘ ਕੰਗ, ਸੰਤੋਖ ਸਿੰਘ ਦੁਸਾਂਝ , ਬਲਿਹਾਰ ਸਿੰਘ ਦੁਸਾਂਝ , ਸੰਦੀਪ ਸਿੰਘ , ਗੁਰਦੀਪ ਸਿੰਘ ਕੂਨਰ ਆਦਿ ।