You are here

ਪਿੰਡ ਕੁਤਬਾ ਵਿੱਖੇ ਸਲਾਨਾ ਸ਼ਹੀਦੀ ਸਮਾਗਮ ਕਰਵਾਇਆ ਗਿਆ 

ਦੂਰ-ਦੂਰ ਤੋਂ ਸੰਗਤਾਂ ਹੋਈਆਂ ਨਤਮਸਤਕ

ਮਹਿਲ ਕਲਾਂ /ਬਰਨਾਲਾ 24 ਨਵੰਬਰ- (ਗੁਰਸੇਵਕ ਸੋਹੀ)-  ਅੱਜ ਪਿੰਡ ਕੁਤਬਾ ਗੁਰਦੁਆਰਾ ਗੁਰੂ ਕੀ ਢਾਬ ਵਿੱਖੇ 26 ਆਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਦੋਰਾਨ ਧਾਰਮਿਕ ਦਿਵਾਨ ਸਜਾਏ ਗਏ ਅਤੇ ਸ਼ਹੀਦਾਂ ਸਿੰਘਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਸੁਣਾਇਆ ਗਿਆ ਅਤੇ ਸੰਗਤਾਂ ਵਿੱਚ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ਇਸ ਦੋਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗ੍ਰੰਥੀ ਸਾਹਿਬਾਨ ਨੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਉਨ੍ਹਾਂ ਦੱਸਿਆ ਕਿ ਪਿੰਡ ਕੁਤਬਾ ਦੀ ਧਰਤੀ ਉਹ ਮਹਾਨ ਧਰਤੀ ਹੈਂ ਜਿਸ ਤੇ 35000 ਸਿੰਘ ਸਿੰਘਣੀਆਂ ਦਾ ਖੂਨ ਡੁਲਿਆ ਹੈ ਜਿੰਨਾ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਪਿੰਡ ਕੁਤਬਾ ਦੀ ਧਰਤੀ ਤੇ ਘੇਰਾ ਪਾ ਲਿਆ ਸੀ ਸਿੰਘਾਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਸਿੰਘਾਂ ਨੇ ਆਪਣੇ ਪਰਿਵਾਰਾਂ ਸਮੇਤ ਬੁੱਢੇ ਅਤੇ ਬੱਚਿਆਂ ਨੂੰ ਇੱਕ ਗੋਲ ਚੱਕਰ ਵਿੱਚ ਕਰ ਲਿਆ ਅਤੇ ਖੁਦ ਮੁਗਲਾਂ ਨਾਲ ਮੁਕਾਬਲਾ ਕਰਨ ਲੱਗ ਪਏ ਪਰ ਸਿੰਘਾਂ ਦੀ ਗਿਣਤੀ ਬਹੁਤ ਘੱਟ ਹੋਣ ਕਰਕੇ ਉਹ ਜ਼ਿਆਦਾ ਦੇਰ ਤੱਕ ਮੁਗਲਾਂ ਦਾ ਸਾਹਮਣਾ ਨਾ ਕਰ ਸਕੇ ਤੇ ਬੱਚਿਆਂ ਤੇ ਬਜ਼ੁਰਗਾਂ ਸਮੇਤ ਸ਼ਹੀਦੀਆਂ ਪ੍ਰਾਪਤ ਕਰ ਗਏ ਇਸ ਤੋਂ ਬਾਅਦ ਕੁੱਝ ਜ਼ਖ਼ਮੀ ਸਿੰਘ ਮੂੰਮ, ਗਹਿਲਾਂ ਵੱਲ ਨੂੰ ਚੱਲ ਪਏ ਅਤੇ ਉੱਥੇ ਪਹੁੰਚ ਕੇ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਜਿਨ੍ਹਾਂ ਦੇ ਪਵਿੱਤਰ ਅਸਥਾਨਾਂ ਤੇ ਹੁਣ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ। ਬਾਬਾ ਜੀ ਨੇ ਦੱਸਿਆ ਕਿ ਇਹੋ ਜਹਿਆ ਮਹਾਨ ਇਤਿਹਾਸ ਦੁਨੀਆਂ ਤੇ ਕਿਧਰੇ ਹੋਰ ਨਹੀਂ ਮਿਲਦਾ ਸਾਰੀ ਦੁਨੀਆਂ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਪ੍ਰਣਾਮ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਨ ਅਸਥਾਨ ਦੇ ਦਰਸ਼ਨ ਆਪਣੇ ਬੱਚਿਆਂ ਨੂੰ ਵੀ ਕਰਵਾਉਣੇ ਚਾਹੀਦੇ ਹਨ ਤਾਂ ਜੋ ਉਹਨਾਂ ਨੂੰ ਵੀ ਸਿੱਖੀ ਦੇ ਇਤਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ  ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖੰਡ ਪਾਠਾਂ ਦੀ ਸੇਵਾ ਕਰਵਾਉਣ ਵਾਲੇ ਤੇ ਹੋਰ ਸੇਵਾਵਾਂ ਕਰਵਾਉਣ ਵਾਲੇ ਸੇਵਾਦਾਰਾਂ ਨੂੰ ਗੁਰੂ ਕੀ ਢਾਬ ਦੇ ਤਸਵੀਰ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ ਆਈਆਂ ਸੰਗਤਾਂ ਨੇ ਸੇਵਾ ਕਰ ਕੇ ਆਪਣੇ ਜੀਵਨ ਨੂੰ ਸਫਲ ਬਣਾਇਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਵੀ ਕਾਫੀ ਸੇਵਾਦਾਰ ਮੋਜੂਦ ਸਨ।