ਹੇਜ/ ਲੰਡਨ 24 ਨਵੰਬਰ ( ਜਨ ਸ਼ਕਤੀ ਨਿਊਜ਼ ਬਿਊਰੋ ) ਯੂਕੇ ਦੇ ਮਸ਼ਹੂਰ ਕਾਰੋਬਾਰੀ ਹੇਜ ਵਿੱਚ ਸਥਿਤ ਪਿੰਕ ਸਿਟੀ ਰੈਸਟੋਰੈਂਟ ਦੇ ਮਾਲਕ ਸ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਸਤਿਕਾਰਯੋਗ ਪਿਤਾ ਜੀ ਸ ਬਲਵੰਤ ਸਿੰਘ ਗਿੱਲ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਇਸ ਫਾਨੀ ਸੰਸਾਰ ਤੋਂ ਅਲਵਿਦਾ ਆਖ ਗਏ ਹਨ । ਸਰਦਾਰ ਬਲਵੰਤ ਸਿੰਘ ਗਿੱਲ ਆਪਣੇ ਪਰਿਵਾਰ ਨੂੰ ਬੁਲੰਦੀਆਂ ਉੱਪਰ ਲੈ ਕੇ ਜਾਣ ਲਈ ਸਖ਼ਤ ਮਿਹਨਤ ਕਰਨ ਵਾਲੇ ਅਤੇ ਇਲਾਕੇ ਦੇ ਬਹੁਤ ਹੀ ਹਰਮਨ ਪਿਆਰੇ ਵਿਅਕਤੀ ਸਨ ਜਿਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਅੱਜ ਗਿੱਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਉੱਥੇ ਸਮੁੱਚੇ ਇਲਾਕੇ ਅਤੇ ਇੰਗਲੈਂਡ ਦੀ ਧਰਤੀ ਤੇ ਵਸਣ ਵਾਲੇ ਉਨ੍ਹਾਂ ਦੇ ਨਜ਼ਦੀਕੀਆਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ । ਇਸ ਸਮੇਂ ਪਰਿਵਾਰ ਨਾਲ ਦੁੱਖ ਦੀ ਘੜੀ ਵਿਚ ਸ਼ਰੀਕ ਹੁੰਦੇ ਹੋਏ ਡਾ ਕੁਲਵੰਤ ਸਿੰਘ ਧਾਲੀਵਾਲ ਵਾਨੀ ਵਰਲਡ ਕੈਂਸਰ ਕੇਅਰ , ਸ ਗੁਰਮੇਲ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਾਊਥਾਲ ,ਪੰਜਾਬੀ ਗਾਇਕੀ ਦਾ ਮਾਣ ਹਰਦੀਪ ਗਿੱਲ , ਸਰਦਾਰ ਅਮਨਜੀਤ ਸਿੰਘ ਖਹਿਰਾ ਆਡੀਟਰ ਜਨਸ਼ਕਤੀ ਨਿਊਜ਼ , ਸ ਸੁਖਦੇਵ ਸਿੰਘ ਗਰੇਵਾਲ ਨਾਨਕਸਰ ਵਾਲੇ , ਸ ਕੁਲਦੀਪ ਸਿੰਘ ਮੱਲ੍ਹੀ , ਸ ਪ੍ਰਤਾਪ ਸਿੰਘ , ਵਾਹਿਗੁਰੂਪਾਲ ਸਿੰਘ ਔਲਖ , ਸ ਬਲਜੀਤ ਸਿੰਘ ਮੱਲ੍ਹੀ, ਇਲਾਕੇ ਭਰ ਤੋਂ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ , ਇੰਗਲੈਂਡ ਤੋਂ ਮੈਂਬਰ ਪਾਰਲੀਮੈਂਟ ਅਤੇ ਸਮੂਹ ਕੌਂਸਲਰ ਸਾਹਿਬਾਨਾ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ। ਪਰਿਵਾਰ ਵੱਲੋਂ ਆਖ਼ਰੀ ਰਸਮਾਂ ਨਿਭਾਉਣ ਦੀ ਪ੍ਰਕਿਰਿਆ ਫੋਟੋ ਉੱਪਰ ਦਿੱਤੇ ਹੋਏ ਇਸ਼ਤਿਹਾਰ ਅਨੁਸਾਰ ਹੋਵੇਗੀ ।
ਨੋਟ ; ਉਸ ਫੋਟੋ ਉਪਰ ਦਿੱਤੇ ਇਸ਼ਤਿਹਾਰ ਨੂੰ ਜ਼ਰੂਰ ਪੜ੍ਹ ਲਓ ।