You are here

ਲੁਧਿਆਣਾ

ਪਿੰਡ ਮੱਲ੍ਹਾ ਦੀ ਗਹਿਣੇ ਵਾਲੀ ਜ਼ਮੀਨ ਦਾ ਮਾਮਲਾ ਪਹੁੰਚਿਆ ਰਾਏਕੋਟ ਡੀ. ਐਸ. ਪੀ ਕੋਲ Video

ਲੁਧਿਆਣਾ,ਸਤੰਬਰ 2019 - (  ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਪਿੰਡ ਮੱਲ੍ਹਾ ਦੀ ਗਹਿਣੇ ਵਾਲੀ ਜ਼ਮੀਨ ਦਾ ਮਾਮਲਾ ਪਹੁੰਚਿਆ ਰਾਏਕੋਟ ਡੀ. ਐਸ. ਪੀ ਕੋਲ

 

ਚੇਅਰਮੈਨ ਦੇ ਮਾਰਿਆ ਥੱਪੜ, ਪਿੰਡ ਵਾਸੀ ਆਪੇ ਤੋਂ ਬਾਹਰ Video

ਲੁਧਿਆਣਾ,ਸਤੰਬਰ 2019 - (ਨਸੀਬ ਵਿਰੱਕ/ ਮਨਜਿੰਦਰ ਗਿੱਲ )-

ਚੇਅਰਮੈਨ ਦੇ ਮਾਰਿਆ ਥੱਪੜ, ਪਿੰਡ ਵਾਸੀ ਆਪੇ ਤੋਂ ਬਾਹਰ  Video

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਸਮਾਧਾਨ ਲਈ ਲਗਾਤਾਰ ਧਰਨਾ ਸ਼ੁਰੂ Video

ਲੁਧਿਆਣਾ,ਸਤੰਬਰ 2019 - ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਸਮਾਧਾਨ ਲਈ ਲਗਾਤਾਰ ਧਰਨਾ ਸ਼ੁਰੂ

ਪੰਜਾਬੀ ਮਾਂ ਬੋਲੀ ਦਾ ਨਿਰਾਦਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਨਵਪ੍ਰੀਤ  ਤੁੰਗ

ਸਾਹਨੇਵਾਲ/ਲੁਧਿਆਣਾ,ਸਤੰਬਰ 2019 - ( ਮਨਜਿੰਦਰ ਗਿੱਲ )- 

ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਹਾ ਲੁਧਿਆਣਾ ਲੋਕ ਇਨਸਾਫ ਪਾਰਟੀ ਨਵਪ੍ਰੀਤ ਤੁੰਗ ਨੇ ਕਿਹਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ lਕੇਂਦਰ ਸਰਕਾਰ ਵੱਲੋਂ ਇੱਕ ਨੀਤੀ ਦੇ ਤਹਿਤ ਹਿੰਦੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਖੇਤਰੀ ਭਾਸ਼ਾ ਨੂੰ ਖੂੰਜੇ ਲਾਉਣ ਦੀ ਜੋ ਤਿਆਰੀ ਹੋ ਰਹੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾl ਪੰਜਾਬੀਆਂ ਦੀ ਪਹਿਚਾਣ ਹੀ ਪੰਜਾਬੀ ਭਾਸ਼ਾ ਕਰਕੇ ਹੈ ਸੋ ਅਗਰ ਇਹ ਭਾਸ਼ਾ ਹੀ ਖਤਮ ਹੋ ਗਈ ਤਾਂ ਸਾਡੀ ਹੋਂਦ ਨੂੰ  ਖਤਰਾ ਹੋ ਸਕਦਾ ਹੈ ਸੋ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਇਸ ਦੇ ਖਿਲਾਫ ਆਵਾਜ਼ ਉਠਾਈਏ ਤੇ ਆਪਣੇ ਮਾ ਬੋਲੀ ਪੰਜਾਬੀ ਦੀ ਆਵਾਜ਼ ਬੁਲੰਦ ਕਰੀਏ

ਕਾਂਗਰਸ ਹਾਈਕਾਂਮਡ ਸਾਹਮਣੇ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਮੇਜਰ ਸਿੰਘ ਭੈਣੀ ਨੂੰ ਟਿਕਟ ਦੇਣ ਦੀ ਕੀਤੀ ਮੰਗ Video

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਹਲਕਾ ਦਾਖਾ ਜਿਮਨੀ ਚੋਣ ਲਈ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ,ਕਾਂਗਰਸ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਦੀ ਅਗਵਾਈ ਵਾਲੀ ਚੋਣ ਕਮੇਟੀ ਅੱਗੇ ਕਾਂਗਰਸ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਭੈਣੀ ਨੂੰ ਟਿਕਟ ਦੀ ਅਪੀਲ ਲਈ ਅੱਜ ਪਿੰਡ ਜੰਡੀ ਵਿੱਚ ਬਲਾਕ ਸੰਮਤੀ ਮੈਂਬਰ ਗੁਰਜੀਤ ਸਿੰਘ ਦੇ ਗ੍ਰਹਿ ਵਿਖੇ ਦਰਜਨਾਂ ਸਰਪੰਚਾਂ,ਸੈਂਕੜੇ ਪੰਚਾਂ ਦੀ ਇਕੱਰਤਾ ਵਿਚ ਮੇਜਰ ਸਿੰਘ ਭੈਣੀ ਨੂੰ ਕਾਂਗਰਸ ਪਾਰਟੀ ਟਿਕਟ ਲਈ ਸਰਪੰਚਾਂ ਨੇ ਇਕਜੁਟਤਾ ਦਿਖਾਈ।ਸਰਪੰਚ ਬਲਵੰਤ ਸਿੰਘ ਜੰਡੀ ਅਤੇ ਸਰਪੰਚ ਦਰਸ਼ਨ ਸਿੰਘ ਬਿਰਕ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਵਿਰੋਧੀ ਉਮੀਦਵਾਰਾਂ ਮੁਕਾਬਲੇ ਚੋਣ ਜਿੱਤਣ ਲਈ ਕਾਂਗਰਸ ਪਾਰਟੀ ਦਾ ਭੈਣੀ ਸਮਰੱਥ ਉਮੀਦਵਾਰ ਹੋਵੇਗਾ।ਉਨ੍ਹਾਂ ਕਿਹਾ ਕਿ ਮੇਜਰ ਸਿੰਘ ਭੈਣੀ ਚੰਗੇ ਉਦੇਸ਼ ਲਈ,ਸਾਫ ਅਕਸ ਵਾਲਾ ਉਮੀਦਵਾਰ ਹੈ ਤੇ ਭੈਣੀ ਹਲਕਾ ਦਾਖਾ 'ਚ ਹਰ ਵਰਗ ਦੇ ਵੋਟਰ ਦਾ ਮੁਰੀਦ ਹੈ।ਉਨ੍ਹਾਂ ਕਿਹਾ ਕਿ ਹੁਣ ਸਾਰੇ ਮੇਜਰ ਸਿੰਘ ਭੈਣੀ ਨੂੰ ਉਮੀਦਵਾਰ ਬਣਾਉਣ ਅਤੇ ਜਿਮਨੀ ਚੋਣ ਜਿਤਾਉਣ ਲਈ ਇਕਜੁਟ ਹਨ।ਇਸ ਸਮੇ ਲਖਵਿੰਦਰ ਸਿੰਘ ਘਮਨੇਵਾਲ ਚੇਅਰਮੈਨ ਬਲਾਕ ਸੰਮਤੀ ਸਿੱਧਵਾਂ ਬੇਟ,ਸਰਪੰਚ ਗੁਲਵੰਤ ਸਿੰਘ ਜੰਡੀ,ਬਲਵੰਤ ਸਿੰਘ ਸਰਪੰਚ ਸਦਰਪੁਰਾ,ਸਰਪੰਚ ਆਤਮਾ ਸਿੰਘ ਸ਼ੇਖਕੁਤਬ,ਸਰਪੰਚ ਕਰਮਜੀਤ ਸਿੰਘ ਬੰਗਸੀਪੁਰਾ,ਕੁਲਦੀਪ ਸਿੰਘ ਸਰਪੰਚ ਖੁਦਾਈ ਚੱਕ,ਪਰਮਜੀਤ ਸਿੰਘ ਸਰਪੰਚ ਸਿੱਧਵਾਂ ਬੇਟ,ਸਰਪੰਚ ਸੁਰਜੀਤ ਸਿੰਘ ਕੀੜੀ,ਸਰਪੰਚ ਹਰਦੇਵ ਸਿੰਘ ਰਾਊਵਾਲ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਮੁਖਤਿਆਰ ਸਿੰਘ ਸਰਪੰਚ ਗੋਰਾਹੂਰ,ਗੁਰਚਰਨ ਸਿੰਘ ਸਰਪੰਚ ਅੱਕੂਵਾਲ,ਸਰਪੰਚ ਜੰਗੀਰ ਸਿੰਘ ਖੁਰਸੈਦਪੁਰਾ,ਕਮਲ ਸਿੰਘ ਸਰਪੰਚ ਸਲੇਮਪੁਰਾ,ਆਦਿ ਨੇ ਅਪੀਲ ਕੀਤੀ ਹੈ ਕਿ ਹਲਕੇ ਦਾਖਾ ਅੰਦਰ ਆ ਰਹੀ ਜਿਮਨੀ ਚੋਣ ਵਿੱਚ ਸਿਰਫ ਤੇ ਸਿਰਫ ਮੇਜਰ ਸਿੰਘ ਭੈਣੀ ਨੂੰ ਪਾਰਟੀ ਦਾ ਉਮੀਦਵਾਰ ਬਣਿਆ ਜਾਵੇ

ਸਾਹਨੇਵਾਲ ਰਾਮਗੜ੍ਹ ਮਾਰਗ , ਵੱਡੇ ਟਰੱਕ ਤੇ ਆਵਾਰਾ ਪਸ਼ੂਆ ਦੀ ਸਮੱਸਿਆ ਪਹਿਲ ਦੇ ਆਧਾਰ ਤੇ ਹੱਲ ਕੀਤੀ ਜਾਵੇ - ਨਵਪ੍ਰੀਤ ਤੁੰਗ

ਸਾਹਨੇਵਾਲ/ਲੁਧਿਆਣਾ,ਸਤੰਬਰ 2019 - ( ਮਨਜਿੰਦਰ ਗਿੱਲ )- 

 ਅੱਜ ਇੱਥੇ ਪ੍ਰੈੱਸ ਨੂੰ ਬਿਆਨ ਦਿੰਦੇ ਹੋਏ ਲੋਕ ਇਨਸਾਫ਼ ਪਾਰਟੀ ਸੋਸ਼ਲ ਮੀਡੀਆ ਜ਼ਿਲ੍ਹਾ ਲੁਧਿਆਣਾ ਦੇ ਇੰਚਾਰਜ ਨਵਪ੍ਰੀਤ ਤੁੰਗ ਨੇ ਕਿਹਾ ਹੈ ਕਿ ਵੱਡੇ ਟਰੱਕਾਂ ਦੀ ਕੁਹਾੜਾ ਸਾਹਨੇਵਾਲ ਡੇਹਲੋਂ ਰੋਡ ਤੇ ਆਵਾਜਾਈ ਕਰਕੇ ਟਰੈਫ਼ਿਕ ਦੀ ਬਹੁਤ ਸਮੱਸਿਆ ਰਹਿੰਦੀ ਹੈ lਕਈ ਵਾਰ ਦੁਰਘਟਨਾਵਾਂ ਵੀ ਹੋ ਚੁੱਕੀਆਂ ਹਨ lਉੱਥੋਂ ਦੇ ਦੁਕਾਨਦਾਰਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਹੈ lਵਾਰ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆl ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਟਰੱਕਾਂ ਦਾ ਰਾਸਤਾ  ਨਿਰਧਾਰਿਤ ਕੀਤਾ ਜਾਵੇl ਇਸ ਨਾਲ ਸਮਾਂ ਵੀ ਠੀਕ ਕੀਤਾ ਜਾਵੇl ਨਾਲ ਦੀ ਨਾਲ ਉੱਥੇ ਆਵਾਰਾ ਪਸ਼ੂਆਂ ਦੀ ਵੀ ਬਹੁਤ ਆਵਾਜਾਈ ਹੈl ਸਾਹਨੇਵਾਲ ਚੌਂਕ ਦੇ ਵਿੱਚ ਪਸ਼ੂਆਂ ਦੀ ਬਹੁਤ ਭਰਮਾਰ ਹੈ lਪ੍ਰਸ਼ਾਸਨ ਨੂੰ ਉਨ੍ਹਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਲੈ ਕੇ ਜਾਣ ਦੀ ਕਿਰਪਾਲਤਾ ਕਰੇl ਅਵਾਰਾ ਪਸ਼ੂ ਕਈ ਵਾਰ ਦੁਰਘਟਨਾਵਾਂ ਦਾ ਕਾਰਨ ਬਣ ਚੁੱਕੇ ਹਨ lਹਲਕਾ ਸਾਹਨੇਵਾਲ ਦੇ ਸਾਹਨੇਵਾਲ ਰਾਮਗੜ੍ਹ ਮਾਰਗ ਦੀ ਹਾਲਤ ਬਹੁਤ ਤਰਸਯੋਗ ਹੈ lਕੈਪਟਨ ਸਰਕਾਰ ਨੂੰ ਬੜੇ ਨੂੰ ਲੱਗਭਗ ਢਾਈ ਸਾਲ ਹੋ ਚੁੱਕੇ ਹਨ ਪਰ ਇਸ ਰੋਡ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਗਿਆl ਵੱਡੇ ਵੱਡੇ ਟੋਏ ਹਮੇਸ਼ਾਂ ਗੱਡੀ ਦਾ ਸਵਾਗਤ ਕਰਦੇ ਹਨ lਰਾਤ ਦੇ ਵਿੱਚ ਕੋਈ ਦੁਰਘਟਨਾ ਵੀ ਵਾਪਰ ਸਕਦੀ ਹੈ lਸੋ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਇਸ ਸੜਕ ਦੀ ਰਿਪੇਅਰ ਕਰਕੇ ਦੁਬਾਰਾ ਠੀਕ ਕੀਤਾ ਜਾਵੇ ਤੇ ਨਾਲ ਦੀ ਨਾਲ ਆਵਾਰਾ ਪਸ਼ੂ ਤੇ ਗੱਡੀਆਂ ਦੀ ਸਮੱਸਿਆ ਦਾ ਵੀ ਹੱਲ ਜਲਦੀ ਜਲਦੀ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਪਰੇਸ਼ਾਨੀ ਨੂੰ ਖਤਮ ਕੀਤਾ ਜਾ ਸਕੇ l

ਨਾਬਾਰਡ ਵੱਲੋਂ ਪਰਾਲੀ ਪ੍ਰਬੰਧਨ ਸੰਬੰਧੀ ਜ਼ਿਲਾ ਪੱਧਰੀ ਸਿਖ਼ਲਾਈ ਪ੍ਰੋਗਰਾਮ

'ਪਰਾਲੀ ਬਚਾਓ ਫਸਲ ਵਧਾਓ' ਦੇ ਨਾਅਰੇ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ

ਲੁਧਿਆਣਾ, ਸਤੰਬਰ 2019- (ਮਨਜਿੰਦਰ ਗਿੱਲ)-ਨਾਬਾਰਡ ਦੇ ਖੇਤਰੀ ਦਫ਼ਤਰ ਚੰਡੀਗੜ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾਲ ਨਾ ਸਾੜਨ ਪ੍ਰਤੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਤਹਿਤ ਜ਼ਿਲਾ ਲੁਧਿਆਣਾ ਦੇ 320 ਪਿੰਡਾਂ ਵਿੱਚ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵਿਸ਼ੇਸ਼ ਜਾਗਰੂਕਤਾ ਫੈਲਾਈ ਜਾਵੇਗੀ। ਸਥਾਨਕ ਫਰੈਂਡਜ਼ ਰਿਜੈਂਸੀ ਹੋਟਲ ਵਿੱਚ ਆਯੋਜਿਤ ਕੀਤੇ ਗਏ ਜ਼ਿਲਾ ਪੱਧਰੀ ਸਿਖ਼ਲਾਈ ਪ੍ਰੋਗਰਾਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਇਸ ਪ੍ਰੋਗਰਾਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਰਿਸ਼ੀਪਾਲ ਸਿੰਘ, ਪਾਮੇਟੀ ਦੇ ਡਾਇਰੈਕਟਰ ਡਾ. ਹਰਜੀਤ ਸਿੰਘ ਧਾਲੀਵਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਧਰਮਿੰਦਰ ਸਿੰਘ, ਸਾਬਕਾ ਡਾਇਰੈਕਟਰ ਪੀ. ਐੱਨ. ਬੀ. ਐÎੱਫ਼. ਟੀ. ਸੀ. ਰਤਨ ਸਿੰਘ, ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ, ਡਾ. ਰਾਜਵੀਰ ਸਿੰਘ ਅਟਾਰੀ, ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਖੇੜਾ, ਨਾਬਾਰਡ ਦੇ ਜ਼ਿਲਾ ਪ੍ਰਮੁੱਖ ਸੀ ਪ੍ਰਵੀਨ ਭਾਟੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਮਾਗਮ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਅਗਰਵਾਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਨਾਲ ਪਲੀਤ ਹੁੰਦੇ ਵਾਤਾਵਰਣ ਅਤੇ ਇਸ ਨਾਲ ਮਨੁੱਖੀ ਸਿਹਤ 'ਤੇ ਪੈ ਰਹੇ ਮਾੜੇ ਅਸਰ ਬਾਰੇ ਜਾਗਰੂਕ ਕੀਤਾ ਜਾਵੇ। ਉਨਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਕੀਤੇ ਗਏ ਉਪਰਾਲਿਆਂ ਦੇ ਸਦਕਾ ਕਣਕ ਦੀ ਵਾਢੀ ਦੌਰਾਨ 40 ਫੀਸਦੀ ਕਣਕ ਦਾ ਨਾੜ ਘੱਟ ਸਾੜਿਆ ਗਿਆ, ਜੋ ਕਿ ਇੱਕ ਚੰਗਾ ਸੰਕੇਤ ਹੈ। ਉਨਾਂ ਨਾਬਾਰਡ ਅਤੇ ਹੋਰ ਵਿਭਾਗਾਂ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨਾ ਸਾੜ ਕੇ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਕਿਸਾਨਾਂ ਨੂੰ ਇਸ ਸਾਲ 25 ਕਰੋੜ ਰੁਪਏ ਤੋਂ ਵਧੇਰੇ ਦੀ ਮਸ਼ੀਨਰੀ ਵੀ ਸਬਸਿਡੀ 'ਤੇ ਦਿੱਤੀ ਜਾ ਰਹੀ ਹੈ। ਉਦਘਾਟਨੀ ਭਾਸ਼ਣ ਦੌਰਾਨ ਪ੍ਰਵੀਨ ਭਾਟੀਆ ਨੇ ਦੱਸਿਆ ਕਿ ਪੰਜਾਬ ਵਿੱਚ 29.7 ਲੱਖ ਹੈਕਟੇਅਰ ਰਕਬੇ 'ਤੇ ਝੋਨਾ ਅਤੇ 35.06 ਲੱਖ ਹੈਕਟੇਅਰ ਰਕਬੇ 'ਤੇ ਕਣਕ ਦੀ ਖੇਤੀ ਕੀਤੀ ਜਾਂਦੀ ਹੈ। ਦੋਵੇਂ ਫਸਲਾਂ ਦੀ ਜਿਆਦਾਤਰ ਕਟਾਈ ਕੰਬਾਇਨਾਂ ਨਾਲ ਕੀਤੀ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਵੱਡੇ ਪੱਧਰ 'ਤੇ ਪਰਾਲੀ ਅਤੇ ਨਾੜ ਖੇਤਾਂ ਵਿੱਚ ਬਾਕੀ ਬਚ ਜਾਂਦਾ ਹੈ, ਜਿਸ ਨੂੰ ਖ਼ਤਮ ਕਰਨ ਲਈ ਕਿਸਾਨ ਅੱਗ ਦਾ ਸਹਾਰਾ ਲੈਂਦੇ ਹਨ, ਜਿਸ ਨਾਲ ਵਾਤਾਵਰਣ ਪਲੀਤ ਹੋਣ ਦੇ ਨਾਲ-ਨਾਲ ਮਨੁੱਖਾਂ ਨੂੰ ਕਈ ਬਿਮਾਰੀਆਂ ਵੀ ਲੱਗ ਜਾਂਦੀਆਂ ਹਨ। ਇੱਕ ਅੰਦਾਜੇ ਮੁਤਾਬਿਕ ਹਰ ਵਾਰ 20 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ, ਜਿਸ ਵਿੱਚੋਂ 75-80 ਫੀਸਦੀ ਖੇਤਾਂ ਵਿੱਚ ਹੀ ਅੱਗ ਲਗਾ ਕੇ ਨਸ਼ਟ ਕੀਤੀ ਜਾਂਦੀ ਹੈ। ਵਾਤਾਵਰਣ ਖ਼ਰਾਬ ਹੋਣ ਦੇ ਨਾਲ-ਨਾਲ ਧਰਤੀ ਦੀ ਉਪਜਾਊ ਸ਼ਕਤੀ ਲਈ ਜ਼ਰੂਰੀ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਨੇ ਜ਼ਿਲਾ ਲੁਧਿਆਣਾ ਦੇ 320 ਪਿੰਡਾਂ ਸਮੇਤ ਪੰਜਾਬ ਦੇ 4000 ਪਿੰਡਾਂ ਵਿੱਚ ਨਾਬਾਰਡ ਅਧੀਨ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਹ ਮੁਹਿੰਮ ਆਗਾਮੀ ਖ਼ਰੀਫ਼ ਸੀਜਨ-2019 ਦੌਰਾਨ ਚਲਾਈ ਜਾਵੇਗੀ। ਜਿਸ ਦੌਰਾਨ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ ਕੀਤਾ ਜਾਵੇਗਾ। ਭਾਟੀਆ ਨੇ ਅਧਿਕਾਰੀਆਂ ਨੂੰ 'ਪਰਾਲੀ ਬਚਾਓ ਫਸਲ ਵਧਾਓ' ਦੇ ਨਾਅਰੇ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜ਼ਿਲਾ ਲੁਧਿਆਣਾ ਵਿੱਚ ਜਾਗਰੂਕਤਾ ਮੁਹਿੰਮ ਨੂੰ ਲੋਕਾਂ ਤੱਕ ਲਿਜਾਣ ਵਾਲੇ 150 ਮਾਸਟਰ ਟਰੇਨਰਾਂ ਨੂੰ ਡਿਪਟੀ ਕਮਿਸ਼ਨਰ ਨੇ ਸਰਟੀਫਿਕੇਟ ਵੰਡੇ ਅਤੇ ਜਾਗਰੂਕਤਾ ਲਿਖੇ ਨਾਅਰੇ ਵਾਲੀ ਟੀ-ਸ਼ਰਟ ਨੂੰ ਜਾਰੀ ਕੀਤਾ। ਇਸ ਮੌਕੇ ਪਰਾਲੀ ਨੂੰ ਨਾ ਸਾੜਨ ਵਾਲੇ ਜ਼ਿਲਾ ਲੁਧਿਆਣਾ ਦੇ ਅਗਾਂਹਵਧੂ ਕਿਸਾਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਮੋਦੀ ਸਰਕਾਰ ਨੇ ਸਿੱਖਾਂ ਦਾ ਨਾਮ ਕਾਲੀ ਸੂਚੀ ਵਿੱਚੌ ਹਟਾ ਕੇ ਸਿੱਖ ਕੌਮ ਦਾ ਦਿਲ ਜਿੱਤਿਆ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਨੇ ਸਿੱਖ ਕੌਮ ਲੰਬੇ ਸਮੇ ਤੋ ਮੰਗ ਪੂਰੀ ਕਰਦੇ ਹੋਏ 312 ਸਿੱਖਾਂ ਦਾ ਨਾਮ ਕਾਲੀ ਸੂਚੀ 'ਚ ਹਟਾ ਕਿ ਮੋਦੀ ਸਰਕਾਰ ਦੇਸ਼-ਵਿਦੇਸ਼ ਵਿੱਚ ਵਸਦੀ ਸਿੱਖ ਕੌਮ ਦੇ ਦਿਲ ਜਿੱਤ ਲਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਰਮਿਤ ਗ੍ਰੰਥੀ, ਰਾਗੀ,ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ(ਰਜਿ.) ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦਾ ਇਹ ਫੈਸਲਾ ਬਹੁਤ ਸ਼ਲਾਘਾ ਯੋਗ ਹੈ ਇਹ ਉਹ ਨੌਜਵਾਨ ਸਨ ਜੋ 1984 'ਚ ਘਰ ਪਰਿਵਾਰ ਛੱਡ ਮਜ਼ਬੂਰਨ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ 'ਚ ਜਾ ਸ਼ਰਨ ਲੈ ਕੇ ਰਹਿਣ ਲੱਗ ਪਾਏ ਸਨ ਉਸ ਸਮੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਹਨਾਂ ਨੌਜਵਾਨਾਂ ਦਾ ਦਰਦ ਸਮਝਣ ਦੇ ਬਜਾਏ ਇਹਨਾਂ ਨੌਜਵਾਨਾਂ ਦਾ ਨਾਮ ਕਾਲੀ ਸੂਚੀ ਪਾ ਦਿੱਤਾ ਸੀ ਜਿਸ ਕਰਕੇ ਇਹ ਨੌਜਵਾਨ ਆਪਣੇ ਪਰਿਵਾਰ ਨਾਲੋ ਸਾਕ ਸੰਬੰਧੀਆਂ ਨਸਲੋ ਆਪਣੇ ਦੇਸ਼ ਨਾਲੇ ਅਲੱਗ-ਥਲੱਗ ਹੋ ਗਏ ਸਨ।ਆਪਣੇ ਦੇਸ਼ ਦੀ ਮਿੱਟੀ ਨਾਲ ਟੱੁਟ ਗਏ ਸਨ ਪਰ ਹੁਣ ਜੋ ਫੈਸਲਾ ਕੇਂਦਰ ਦੀ ਮੋਦੀ ਸਰਕਾਰ ਨੇ ਕਾਲੀ ਸੂਚੀ 'ਚ ਸਿੱਖਾਂ ਦਾ ਨਾਮ ਹਟਾਉਣ ਦਾ ਲਿਆ ਹੈ ਪੂਰੀ ਸਿੱਖ ਕੌਮ ਮੋਦੀ ਸਰਕਾਰ ਦਾ ਧੰਨਵਾਦੀ ਹੈ।

ਸਿੱਖਾਂ ਦੀ ਕਾਲੀ ਸੂਚੀ ਦਾ ਹਟਾਉਣਾ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਹੱਕ ਵਿੱਚ ਅਹਿਮ ਫੈਸਲੇ-ਬੰਦੀ ਸਿੰਘ ਰਿਹਾਈ ਮੋਰਚਾ

ਲੁਧਿਆਣਾ, ਸਤੰਬਰ 2019-( ਮਨਜਿੰਦਰ ਗਿੱਲ )-

ਸਿੱਖਾਂ ਦੀ ਕਾਲੀ ਸੂਚੀ ਦਾ ਹਟਾਉਣਾ ਮੋਦੀ ਸਰਕਾਰ ਵੱਲੋਂ ਸਿੱਖਾਂ ਦੇ ਹੱਕ ਵਿੱਚ ਅਹਿਮ ਫੈਸਲੇ ਕਰਦੇ ਹੋਏ ਜਿਵੇਂ ਕਿ 1984 ਦੀ ਨਸਲਕੁਸ਼ੀ ਦੇ ਦੋਸ਼ੀਆਂ ਦੇ ਲੰਮੇ ਸਮੇਂ ਤੋਂ ਬੰਦ ਪਏ ਕੇਸਾਂ ਨੂੰ ਦੋਬਾਰਾ ਖੋਲਣਾ ,ਐੱਸ ਆਈ ਟੀ ਬਣਾਕੇ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ , ਕਰਤਾਰ ਪੁਰ  ਸਾਹਿਬ ਦਾ ਲਾਂਗਾ ਖੋਲ੍ਹਣਾ ਤੇ ਹੁਣ ਵਿਦੇਸ਼ੀ ਵੱਸਦੇ ਸਿੱਖਾਂ ਦੇ ਨਾਂ ਕਾਲੀ ਸੂਚੀ ਤੋਂ ਬਾਹਰ ਕਰਨ ਤੇ ਬੰਦੀ ਸਿੰਘ ਰਿਹਾਈ ਮੋਰਚਾ ਇਨ੍ਹਾਂ ਸਾਰੇ ਫੈਸਲਿਆਂ ਦਾ ਸਵਾਗਤ ਕਰਦਾ ਹੈ । ਸਿੱਖਾਂ ਦੀ ਕਾਲੀ ਸੂਚੀ ਦਾ  ਮਸਲਾ ਕਾਫੀ ਲੰਮੇ ਸਮੇਂ ਤੋਂ ਸਾਡੇ ਵਿਦੇਸ਼ ਵਿੱਚ ਵੱਸਦੇ ਸਿੱਖ ਵੀਰਾਂ ਲਈ ਬਹੁਤ ਤਕਲੀਫ ਦੇਹ ਸੀ । ਜਿੰਨਾ ਦੇ ਪ੍ਰਵਾਰ ਭਾਰਤ ਚ ਸੀ ਉਹ ਇਨ੍ਹਾਂ ਪਾਬੰਦੀਆਂ ਦੇ ਕਾਰਨ ਆਪਣੇ ਪਰਿਵਾਰ ਨੂੰ ਮਿਲਣਾ ਔਖਾ ਸੀ । ਉੱਥੇ ਸਿੱਖ ਆਪਣੇ ਪਿਆਰੇ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਤੋਂ ਵੀ ਵਾਂਝੇ ਸੀ । ਇਨ੍ਹਾਂ ਹਾਂ ਪੱਖੀ ਫੈਸਲਿਆਂ ਨਾਲ ਚ ਸਿੱਖ ਕੌਮ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।ਜੋ ਕਾਂਗਰਸ ਦੀਆਂ ਸਿੱਖ ਵਿਰੋਧੀ ਨੀਤੀਆਂ ਨਾਲ ਸਿੱਖ ਕੌਮ ਦੇ ਮਨਾਂ ਚ ਬੇਗਾਨਗੀ ਦਾ ਅਹਿਸਾਸ ਸੀ ।ਸੋ ਮੋਦੀ ਸਰਕਾਰ ਦੇ ਇਨ੍ਹਾਂ ਫੈਸਲਿਆਂ ਨਾਲ ਸਿੱਖ ਕੌਮ  ਨੂੰ ਇਨਸਾਫ਼ ਪ੍ਰਾਪਤੀ ਦੀ ਆਸ ਦੀ ਕਿਰਨ ਜਾਗੀ ਹੈ ।  ਇਨ੍ਹਾਂ ਹਾਂ ਪੱਖੀ ਅਮਲਾਂ ਨੂੰ ਜਾਰੀ ਰੱਖਦਿਆਂ ਸਿੱਖ ਕੌਮ ਦੇ ਜਜ਼ਬਾਤਾਂ ਨੂੰ ਸਮਝਦੇ ਹੋਏ ਲੰਮੇ ਸਮੇਂ ਤੋਂ ਬੰਦ ਭਾਰਤੀ ਅਦਾਲਤਾਂ ਵੱਲੋਂ ਮਿਲੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਵੀ ਰਿਹਾਅ ਕੀਤਾ ਜਾਵੇ ।‌‌‌‌‌‌‌ ਅਸੀਂ ਉਮੀਦ ਕਰਦੇ ਹਾਂ ਕਿ ਮੋਦੀ ਸਰਕਾਰ ਆਉਣ ਵਾਲੇ ਸੁਭਾਗੇ ਦਿਹਾੜੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ  ਪ੍ਰਕਾਸ਼ ਪੁਰਬ ਤੇ ਇਨ੍ਹਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਐਲਾਨ ਕਰੇ   । ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਬੰਦੀ ਸਿੰਘ ਰਿਹਾਈ ਮੋਰਚਾ ਦੇ ਆਗੂ ਭਾਈ ਜੰਗ ਸਿੰਘ  , ਭਾਈ ਭਵਨਦੀਪ ਸਿੰਘ ਸਿੱਧੂ , ਭਾਈ ਪਰਮਜੀਤ ਸਿੰਘ ਸਮਰਾਲਾ ,ਜਿੰਦ ਬਡਾਲੀ , ਹਰਸਿਮਰਨ ਸਿੰਘ ਆਦਿ।

ਪੰਜਾਬ ਸਰਕਾਰ ਵੱਲੋਂ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦਾ ਗੰਨੇ ਦਾ ਬਕਾਇਆ 27 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਸੋਨੀ ਗਾਲਿਬ

ਲੁਧਿਆਣਾ, ਸਤੰਬਰ 2019-(ਮਨਜਿੰਦਰ ਗਿੱਲ)-

ਅੱਜ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿੱਖੇ ਪਿੜ੍ਹਾਈ ਸੀਜਨ 2017-18 ਅਤੇ ਸੀਜਨ 2018-19 ਦੀ ਬਕਾਇਆ ਰਹਿੰਦੀ ਰਾਸ਼ੀ 27 ਕਰੋੜ ਰੁਪਏ ਦੇ ਚੈਕ ਗੰਨਾ ਕਾਸਤਕਾਰਾਂ ਨੂੰ ਵੰਡਣ ਲਈ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਕਰਨਜੀਤ ਸਿੰਘ ਸੋਨੀ ਗਾਲਿਬ, ਜਿਲ੍ਹਾ ਪ੍ਰਧਾਨ, ਲੁਧਿਆਣਾ(ਦਿਹਾਤੀ) ਵੱਲੋਂ ਕੀਤੀ ਗਈ ਅਤੇ ਉਹਨਾਂ ਨੇ ਮੌਕੇ 'ਤੇ ਹੀ ਦਾਖਾ ਹਲਕੇ ਦੇ 23 ਕਿਸਾਨਾਂ ਦਾ 65 ਲੱਖ ਰੁਪਏ ਦੇ ਚੈਕ ਤਕਸੀਮ ਕੀਤੇ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਜਿਮੀਦਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸਿਰਤੋੜ ਯਤਨ ਕਰ ਰਹੀ  ਹੈ। ਉਹਨਾਂ ਜਿਮੀਦਾਰਾਂ ਅਤੇ ਮਿੱਲ ਮੁਲਾਜਮਾਂ ਨੂੰ ਜੋਰ ਦਿੰਦੇ ਹੋਏ ਕਿਹਾ ਕਿ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਦੀਆਂ ਪਿਛਲੀਆਂ ਸਟੇਟ ਲੈਵਲ ਅਤੇ ਨੈਸਨਲ ਲੈਵਲ ਦੀਆਂ ਜੋ ਪ੍ਰਾਪਤੀਆਂ ਕੀਤੀਆਂ ਹਨ ਉਹਨਾਂ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਮਿੱਲ ਦੀ ਪਿੜ੍ਹਾਈ ਲਈ ਗੰਨੇ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ ਤਾਂ ਜੋ ਮਿੱਲ ਆਪਣੀ ਸਮਰੱਥਾ ਅਨੁਸਾਰ ਪਿੜ੍ਹਾਈ ਲਈ ਗੰਨਾ ਪੈਦਾ ਕਰ ਸਕੇ। ਸਮਾਗਮ ਨੂੰ ਸੰਬੋਧਨ ਕਰਦਿਆ ਗਾਲਿਬ ਨੇ ਦੱਸਿਆ ਕਿ ਇੰਨ-ਸੀਟੂ ਮੈਨੇਜਮੈਂਟ ਆਫ ਕਰਾਪ ਰੈਜਿਡੀਊ ਸਕੀਮ 2019 ਤਹਿਤ ਕਿਸਾਨਾਂ ਨੂੰ ਖੇਤੀਬਾੜੀ ਲਈ ਸਬਸਿਡੀ 'ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾਣੀ ਹੈ। ਉਹਨਾਂ ਦੱਸਿਆ ਕਿ ਇਸ ਸਾਲ ਪ੍ਰਮੁੱਖ ਤੌਰ 'ਤੇ ਵਿਅਕਤੀਗਤ ਕਿਸਾਨਾਂ ਨੂੰ ਹੈਪੀ ਸੀਡਰ, ਰਿਵਰਸੀਬਲ ਹਾਈਡਰੌਲਿਕ ਐਮ.ਬੀ.ਪਲਾਓ, ਪੈਡੀ ਸਟਰਾਅ ਮਲਚਰ/ਚੌਪਰ, ਜ਼ੀਰੋ ਟਿੱਲ ਡਰਿੱਲ ਅਤੇ ਕੰਬਾਈਨਾਂ 'ਤੇ ਲੱਗਣ ਵਾਲੇ ਸੁਪਰ ਐਸ.ਐਮ.ਐਸ ਉੱਪਰ 50 ਫੀਸਦੀ ਸਬਸਿਡੀ ਦਿੱਤੀ ਜਾਵੇਗੀ ਅਤੇ ਕਿਸਾਨ ਗਰੁੱਪ ਬਣਾ ਕੇ ਮਸ਼ੀਨਰੀ ਲੈਣ ਵਾਲੇ 210 ਅਜਿਹੇ ਗਰੁੱਪਾਂ ਨੂੰ 80 ਫੀਸਦੀ ਦੀ ਦਰ ਨਾਲ ਸਬਸਿਡੀ ਦੀ ਅਦਾਇਗੀ ਕੀਤੀ ਜਾਣੀ ਹੈ।ਉਹਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਲਾਭਪਾਤਰੀਆਂ ਨੂੰ ਮਸ਼ੀਨਰੀ ਖ੍ਰੀਦਣ ਲਈ ਪ੍ਰਵਾਨਗੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਬਸਿਡੀ ਦੀ ਅਦਾਇਗੀ ਦਾ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।ਇਸੇ ਸਕੀਮ ਤਹਿਤ ਪਿਛਲੇ ਸਾਲ ਵੀ ਖੇਤੀਬਾੜੀ ਵਿਭਾਗ ਅਤੇ ਸਹਿਕਾਰੀ ਵਿਭਾਗ ਵੱਲੋਂ ਸਾਂਝੇ ਤੌਰ 'ਤੇ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ/ ਸਹਿਕਾਰੀ ਸਭਾਵਾਂ ਨੂੰ ਤਕਰੀਬਨ 2623 ਮਸ਼ੀਨਾਂ ਉੱਪਰ 23.68 ਕਰੋੜ ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਗਈ ਸੀ। ਇਸ ਮੌਕੇ ਮਿੱਲ ਦੇ ਜਨਰਲ ਮੈਨੇਜਰ ਐਸ.ਕੇ.ਕੁਰੀਲ ਨੇ ਸਮਾਗਮ ਨੂੰ ਸੰਬ ੱਧਨ ਕਰਦਿਆ ਦੱਸਿਆ ਕਿ ਪਿੜਾਈ ਸੀਜ਼ਨ ਸਾਲ 2017-18 ਅਤੇ ਸਾਲ 2018-19 ਦੀ ਬੁੱਢੇਵਾਲ ਖੰਡ ਮਿੱਲ ਨਾਲ ਸੰਬੰਧਤ ਬਕਾਇਆ ਰਾਸ਼ੀ ਦਾ 100 ਪ੍ਰਤੀਸ਼ਤ ਭੁਗਤਾਨ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਚੁੱਕਾ ਹੈ ਅਤੇ ਮਿੱਲ ਵੱਲੋਂ ਕਿਸਾਨਾਂ ਦੀ ਬਕਾਇਆ ਰਾਸ਼ੀ ਦੇ ਚੈਕ ਦਿੱਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੀਰਮੀ, ਆਨੰਦ ਸਰੂਪ ਮੋਹੀ, ਕਰਨ ਬੜਿੰਗ, ਵਾਈਸ ਚੇਅਰਮੈਨ (P541), ਗੁਰਦੀਪ ਸਿੰਘ ਚੱਕ, (ਪੀ.ਏ ਰਵਨੀਤ ਬਿੱਟੂ) ਮਨਜੀਤ ਸਿੰਘ ਭਰੋਵਾਲ ਅਤੇ ਈਸ਼ਵਰਜੋਤ ਸਿੰਘ ਚੀਮਾਂ, ਮਿੱਲ ਦੇ ਸਮੂਹ ਅਧਿਕਾਰੀ, ਕਰਮਚਾਰੀ ਅਤੇ ਇਲਾਕੇ ਦੇ ਗੰਨਾ ਕਾਸ਼ਤਕਾਰ ਉਚੇਚੇ ਤੌਰ ਤੇ ਹਾਜ਼ਰ ਸਨ।