ਸਾਹਨੇਵਾਲ/ਲੁਧਿਆਣਾ,ਸਤੰਬਰ 2019 - ( ਮਨਜਿੰਦਰ ਗਿੱਲ )-
ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਹਾ ਲੁਧਿਆਣਾ ਲੋਕ ਇਨਸਾਫ ਪਾਰਟੀ ਨਵਪ੍ਰੀਤ ਤੁੰਗ ਨੇ ਕਿਹਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਨਿਰਾਦਰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ lਕੇਂਦਰ ਸਰਕਾਰ ਵੱਲੋਂ ਇੱਕ ਨੀਤੀ ਦੇ ਤਹਿਤ ਹਿੰਦੀ ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਖੇਤਰੀ ਭਾਸ਼ਾ ਨੂੰ ਖੂੰਜੇ ਲਾਉਣ ਦੀ ਜੋ ਤਿਆਰੀ ਹੋ ਰਹੀ ਹੈ ਉਸ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾl ਪੰਜਾਬੀਆਂ ਦੀ ਪਹਿਚਾਣ ਹੀ ਪੰਜਾਬੀ ਭਾਸ਼ਾ ਕਰਕੇ ਹੈ ਸੋ ਅਗਰ ਇਹ ਭਾਸ਼ਾ ਹੀ ਖਤਮ ਹੋ ਗਈ ਤਾਂ ਸਾਡੀ ਹੋਂਦ ਨੂੰ ਖਤਰਾ ਹੋ ਸਕਦਾ ਹੈ ਸੋ ਮੇਰੀ ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਆਓ ਰਲ ਮਿਲ ਕੇ ਇਸ ਦੇ ਖਿਲਾਫ ਆਵਾਜ਼ ਉਠਾਈਏ ਤੇ ਆਪਣੇ ਮਾ ਬੋਲੀ ਪੰਜਾਬੀ ਦੀ ਆਵਾਜ਼ ਬੁਲੰਦ ਕਰੀਏ