You are here

ਲੁਧਿਆਣਾ

ਕਾਬੁਲ ‘ਚ ਸਿੱਖ ਬੱਚੀ ਦਾ ਅਗਵਾ ਹੋਣਾ ਮੰਦਭਾਗਾ –ਆਗੂ

ਕਾਉਂਕੇ ਕਲਾਂ,  ਜੁਲਾਈ 2020 ( ਜਸਵੰਤ ਸਿੰਘ ਸਹੋਤਾ)-ਬੀਤੇ ਦਿਨੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਮਾਂ ਸਮੇਤ ਰਹਿ ਰਹੀ 14 ਸਾਲਾ ਬੱਚੀ ਦਾ ਅਗਵਾ ਹੋਣਾ ਮੰਦਭਾਗਾ ਹੈ ਜਿਸ ਨਾਲ ਸਿੱਖ ਕੌਮ ਦੇ ਹਿਰਦਿਆ ਨੂੰ ਭਾਰੀ ਠੇਸ ਪੱੁਜੀ ਹੈ।ਇਸ ਮੱੁਦੇ ਸਬੰਧੀ ਗੱਲਬਾਤ ਕਰਦਿਆ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਇਸ ਤੋ ਪਹਿਲਾ ਕਾਬੁਲ ਦੇ ਗੁਰਦੁਆਰਾ ਸਾਹਿਬ ਵਿਖੇ ਹਮਲਾ ਕਰਕੇ ਵੱਡੀ ਗਿਣਤੀ ‘ਚ ਬੇਦੋਸੇ ਸਿੱਖਾ ਨੂੰ ਸਹੀਦ ਕਰ ਦਿੱਤਾ ਸੀ ।ਇਸ ਸਮੇ ਉਨਾ ਇਸ ਅਗਵਾ ਮੱੁਦੇ ਨੂੰ ਲੈ ਕੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਮਾਨਯੋਗ ਗੋਬਿੰਦ ਸਿੰਘ ਲੋਗੋਂਵਾਲ ਵੱਲੋ ਵਿਦੇਸ ਮੰਤਰਾਲੇ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਕੀਤੀ ਪਹੁੰਚ ਤੇ ਵੀ ਤਸੱਲੀ ਪ੍ਰਗਟ ਕੀਤੀ ਤੇ ਕਿਹਾ ਕਿ ਸ੍ਰੋਮਣੀ ਕਮੇਟੀ ਦਾ ਇਹ ਉਪਰਾਲਾ ਵਿਦੇਸਾਂ ਵਿੱਚ ਸਿੱਖ ਕੌਮ ਤੇ ਹੋ ਰਹੀਆਂ ਵਧੀਕੀਆਂ ਨੂੰ ਠੱਲ ਪਾਵੇਗਾ ।ਇਸ ਸਮੇ ਉਨਾ ਕਿਹਾ ਕਿ ਸਿੱਖ ਕੌਮ ਦੀ ਜਾਗੁਰਿਕਤਾ ਦੀ ਘਾਟ ਹੋਣ ਕਾਰਨ ਸਮੇ ਸਮੇ ਤੇ ਵਿਦੇਸਾਂ ਵਿੱਚ ਸਿੱਖ ਕੌਮ ਤੇ ਨਸਲੀ ਵਿਤਕਰੇ ਤੇ ਹਿੰਸਕ ਵਾਰਦਾਤਾਂ ਹੋ ਰਹੀਆਂ ਹਨ ਜਿਸ ਤੋ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ 

ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਜਤਿੰਦਰ ਸਿੰਘ ਖਾਲਸਾ ਅਤੇ ਬੀਬੀ ਮਨਪ੍ਰੀਤ ਕੌਰ ਦੇ ਅਨੰਦ ਕਾਰਜ ਪੂਰਨ ਗੁਰਮਰਯਾਦਾ ਨਾਲ ਹੋਏ 

ਮਨਪ੍ਰੀਤ ਸਿੰਘ ਇਯਾਲੀ  ਅਤੇ ਅਮਨਜੀਤ ਸਿੰਘ ਖਹਿਰਾ ਨੇ ਗੁਰਸਿੱਖ ਜੋੜੇ ਨੂੰ ਦਿੱਤੀਆਂ ਵਧਾਈਆਂ

ਜਗਰਾਉਂ, ਜੁਲਾਈ 2020 - ( ਮਨਜਿੰਦਰ ਗਿੱਲ /ਸਿਮਰਨਜੀਤ ਸਿੰਘ ਅਖਾੜਾ)- 

ਪਿੰਡ ਬਰਸਾਲ ਦੇ ਵਾਸੀ ਜਤਿੰਦਰ ਸਿੰਘ ਖ਼ਾਲਸਾ ਦਾ ਅਨੰਦ ਕਾਰਜ ਬੀਬੀ ਮਨਪ੍ਰੀਤ ਕੌਰ ਜਗਰਾਉਂ ਨਾਲ ਸ਼ੇਰਪੁਰ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪੂਰਨ ਗੁਰਮਰਯਾਦਾ ਅਨੁਸਾਰ ਹੋਇਆ ਜਿੱਥੇ ਸ਼ੁਰੂਆਤੀ ਪਲਾਂ ਵਿੱਚ ਰਾਗੀ ਜੱਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਸਰਵਨ ਕਰਵਾਏ ਗਏ ਉਪਰੰਤ ਕਥਾ ਵਾਚਕ ਭਾਈ ਅਵਤਾਰ ਸਿੰਘ ਮੁੱਲਾਂਪੁਰ ਵੱਲੋਂ ਗੁਰਸਿੱਖ ਜੋੜੇ ਨੂੰ ਵਿਆਹ ਦੇ ਸੰਕਲਪ ਬਾਰੇ ਜਾਣੂ ਕਰਵਾਇਆ ਗਿਆ। ਜਤਿੰਦਰ ਸਿੰਘ ਖਾਲਸਾ ਅਤੇ ਬੀਬੀ ਮਨਪ੍ਰੀਤ ਕੌਰ ਜੀ ਨੇ ਆਪਣੇ ਮਾਪਿਆਂ ਦੀ ਹਾਜਰੀ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਨੰਦ ਕਾਰਜ ਦੀ ਮਨਜ਼ੂਰੀ ਦੀ ਅਰਦਾਸ ਆਪ ਕੀਤੀ। ਉਸ ਉਪਰੰਤ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਲਾਵਾਂ ਦਾ ਪਾਠ ਹੋਇਆ। ਅਨੰਦ ਕਾਰਜ ਸਮੇਂ ਹੋਰ ਸਮਾਜਿਕ ਦਿਖਾਵੇ ਤੋਂ ਬਹੁਤ ਸੁਚੱਜੇ ਢੰਗ ਨਾਲ ਪਾਸਾ ਵੱਟਿਆ ਗਿਆ । ਉਸ ਸਮੇਂ ਥੋੜ੍ਹੇ ਜਿਹੇ ਇਕੱਠ ਨੂੰ ਸੰਬੋਧਨ ਕਰਦੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਐਮ ਐਲ ਏ ਹਲਕਾ ਦਾਖਾ ਮਨਪ੍ਰੀਤ ਸਿੰਘ ਇਯਾਲੀ ਨੇ ਇਸ ਵਿਆਹ ਤੋਂ ਪ੍ਰੇਰਨਾ ਲੈ ਕੇ ਨੌਜਵਾਨਾਂ ਨੂੰ ਆਪਣੇ ਵਿਆਹ ਸੈਂਪਲ ਕਾਰਜਾਂ ਰਾਹੀਂ ਗੁਰਸਿਖ ਮਰਯਾਦਾ ਅਨੁਸਾਰ  ਕਰਨ ਦਾ ਸੁਨੇਹਾ ਦਿੱਤਾ ਉਸ ਸਮੇਂ ਆਪਣੀ ਨਾਨੀ ਦੀ ਭੂਆ ਦੇ ਪੜੋਤੇ(ਛੋਟੇ ਭਾਈ) ਦੇ ਵਿਆਹ ਵਿੱਚ ਪਹੁੰਚੇ ਅਮਨਜੀਤ ਸਿੰਘ ਖਹਿਰਾ ਨੇ ਪੂਰੇ ਪਰਿਵਾਰ ਨੂੰ  ਵਧਾਈ ਦਿੰਦੇ ਆਖਿਆ ਕਿ ਸਾਡੇ ਪਰਿਵਾਰ ਲਈ ਐੱਸ ਤੋਂ ਵੱਡੀ ਕੋਈ ਖ਼ੁਸ਼ੀ ਦੀ ਗੱਲ ਨਹੀਂ ਕਿ ਅੱਜ ਪੂਰਨ ਗੁਰਮਰਯਾਦਾ ਅਤੇ ਬਿਨਾਂ ਕਿਸੇ ਦਿਖਾਵੇ ਦੇ ਪਾਖੰਡਾਂ ਤੋਂ ਦੂਰ ਰਹਿ ਕੇ ਜੋ ਜਤਿੰਦਰ ਸਿੰਘ ਖਾਲਸਾ ਅਤੇ ਬੀਬੀ ਮਨਪ੍ਰੀਤ ਕੌਰ ਦਾ ਆਨੰਦ ਕਾਰਜ ਹੋਇਆ ਹੈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਇਨ੍ਹਾਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਅਤੇ ਇਨ੍ਹਾਂ ਦੀ ਸੋਚ ਨੂੰ ਅੱਗੇ ਤੋਰਦੇ ਹੋਇਆ ਪਰਿਵਾਰ  ਨੂੰ ਪੂਰਨ ਗੁਰਮਰਯਾਦਾ ਅੰਦਰ ਰਹਿ ਕੇ ਆਪਣਾ ਜੀਵਨ ਬਤੀਤ ਕਰਨ ਦਾ ਬਲ ਬਖਸ਼ਣ ।  

‘ਵੀਡੀੳ ਕਾਲ” ਗੀਤ ਨਾਲ ਚਰਚਾ ‘ਚ ਹੈ ਜਸਵਿੰਦਰ ਲੋਪੋ

ਸਿੱਧਵਾਂ ਬੇਟ(ਜਸਮੇਲ ਗਾਲਿਬ)ਬਹੁਤ ਸਾਰੇ ਗੀਤਾਂ ਰਾਹੀ ਚਰਚਾ ‘ਚ ਆਇਆ

ਚਰਚਿਤ ਪੰਜਾਬੀ ਗਾਇਕ ਜੋੜੀ ਜਸਵਿੰਦਰ ਲੋਪੋ ਅਤੇ ਮੈਡਮ ਮੁਮਤਾਜ਼ ਗਿੱਲ ਤੇ ਗੀਤਕਾਰ ਰਸੀਆ ਸੰਧੂ ਚਕਰ ਇੰਨ੍ਹਾਂ ਦਿਨੀ ਨਵੇ ਜਾਰੀ ਹੋਏ ਸਿੰਗਲ ਟਰੈਕ “ਵੀਡੀੳ ਕਾਲ”ਨੰੁ ਲੈ ਕੇ ਚਰਚਾ ਵਿੱਚ ਜਿਸ ਨੂੰ ਬਹੁਤ ਲੋਕਾਂ ਦਾ ਪਿਆਰ ਮਿਿਲਆ ਰਿਹਾ ਹੈ।ਇਸ ਨੂੰ ਕਮਾਲ ਦਾ ਮਿਊਜ਼ਿਕ ਹੈਵਨ ਸਪੇਸ (ਸ਼ੌਕੀ ਗਿੱਲ ਅਤੇ ਹੈਰੀ) ਅਤੇ ਇਸ ਗੀਤ ਦੀ ਵੀਡੀੳ ਵਾਈਡ ਪੋ੍ਰਡਕਸ਼ਨ (ਸ਼ੈਪੀ ਅਤੇ ਸੀਨ) ਨੇ ਤਿਆਰ ਕੀਤੀ ਹੈ।ਜਸਵਿੰਦ ਲੋਪੋ ਦੀ ਅਵਾਜ਼ ‘ਚ ਅਜਿਹੀ ਖਿੱਚ ਹੈ ਕਿ ਸਰੋਤਿਆਂ ਨੂੰ ਇਸ ਦੇ ਗੀਤ ਬੜੀ ਬੇਸਬਰੀ ਨਾਲ ਉਡੀਕ ਰਹਿੰਦੀ ਹੈ।ਇਸ ਸਮੇ ਗਾਇਕ ਜਸਵਿੰਦਰ ਲੋਪੋ ਨੇ ਦੱਸਿਆ ਕਿ ਸਾਡੇ ਇਸ ਗੀਤ ਵੀਡੀੳ ਕਾਲ ਨੂੰ ਸੋਮਵਾਰ ਜਾਰੀ ਹੋਏ ਗੀਤ ਨੂੰ ਵੱਧ ਲੋਕ ਦੇਖ ਰਹੇ ਹਨ ਤੇ ਗੀਤ ਨੂੰ ਮਿਲ ਰਹੇ ਭਰਵੇ ਹੰੁਗਾਰੇ ਨੂੰ ਦੇਖਦਿਆਂ ਇਸ ਗੀਤ ਤੋ ਵੱਡੀ ਸਫਲਤਾ ਦੀ ਆਸ ਕੀਤੀ ਜਾ ਸਕਦੀ ਹੈ।ਇਸ ਗੀਤ ਨੂੰ ਨੌਜਵਾਨ ਵਰਗ ਵਲੋ ਬੇਹੱਦ ਪੰਸਦ ਕੀਤਾ ਜਾ ਰਿਹਾ ਹੈ।

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਲੋਕ ਮਾਰੂ ਨੀਤੀਆਂ ਦੇ ਖਿਲਾਫ ਕਿਸਾਨ ਜੱਥੇਬੰਦੀਆਂ ਨੇ ਕੀਤੀ ਨਾਅਰੇਬਾਜ਼ੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੰਜੀਵ ਕੋਛੜ ਤੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮਨਜਿੰਦਰ ਸਿੰਘ ਔਲਖ ਨੇ ਕਿ ਧਰਮਕੋਟ ਵਿਖੇ ਕੇਂਦਰ ਸਰਕਾਰ ਦੀਆਂ ਕਿਸਾਨ ਤੇ ਆਮ ਜਨਤਾ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਦੇ ਵਿਰੋਧ ਵਿੱੱਚ ਪਾਰਟੀ ਵੱਲੋ ਐਸਡੀਐਮ ਦਫਤਰ ਅੱਗੇ ਟਰੈਕਟਰਾਂ ਰਾਹੀ ਰਿੋਧ ਪ੍ਰਦਰਸ਼ਨਨ ਕੀਤਾ ਗਿਆ।ਇਸ ਸਮੇ ਕੋਛੜ ਅਤੇ ਔਲਖ ਨੇ ਕਿਹਾ ਕਿ ਕਿਸਾਨ ਵਿਰੋਧੀ ਆਰਡੀਨੈਸ ਕੇਂਦਰ ਸਰਕਾਰ ਕਿਸਾਨਾਂ,ਮਜ਼ਦੂਰਾਂ,ਤੇ ਅੜਾਤੀਆਂ ਨੂੰ ਖਤਮ ਕਰਨ ਲੱਗੀ ਹੈ ਸਾਡੀ ਪਾਰਟੀ ਇਸ ਮਾੜੇ ਕਾਨੂੰਨ ਦਾ ਵਿਰੋਧ ਕਰਦੀ ਹੈ।ਉਨ੍ਹਾਂ ਆਖਿਆ ਕਿ ਪੋਟਰੈਲ ਡੀਜ਼ਲ ਦੀ ਕੀਮਤ ਵਿੱਚ ਵਧਾ ਕਰਕੇ ਆਮ ਜਨਤਾ ਦਾ ਕਚੰੂਮਰ ਕੱਢ ਕੇ ਰੱਖ ਦਿੱਤਾ ਹੈ ਉਨ੍ਹਾਂ ਕਿਹਾ ਕਿ 2022 ਵਿੱਚ ਲੋਕ ਇਨ੍ਹਾਂ ਪਾਰਟੀਆਂ ਨੂੰ ਸਬਕ ਸਿਖਾਉਣਗੇ ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਕੇਂਦਰ ਦੀ ਸਰਕਾਰ ਲੋਕ ਮਾਰੂ ਨੀਤੀਆਂ ਆਪਣਾ ਚੱਕੀ ਹੈ ਪਰ ਇਨ੍ਹਾਂ ਲੋਕਾਂ ਮਾਰੂ ਨੀਤੀਆਂ ਦਾ ਵਿਰੋਧ ਆਮ ਆਦਮੀ ਪਾਰਟੀ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਖੜੇ੍ਹ ਰਹਿਣਗੇ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਡੱਟ ਕੇ ਵਿਰੋਧ ਕਰਦੇ ਰਹਾਂਗੇ।ਇਸ ਸਮੇ ਰਾਜਾ ਨਵਦੇਵ ਸਿੰਘ ਵਾਈਸ ਪ੍ਰਧਾਨ,ਨਿਰਮਲ ਸਿੰਘ ਬਲਾਕ ਪ੍ਰਧਾਨ,ਮਨਪ੍ਰੀਤ ਸਿੰਘ ਕੰਨੀਆਂ ਸ਼ੋਸ਼ਲ ਮੀਡੀਆ ਦੇ ਬਲਾਕ ਪ੍ਰਧਾਨ,ਸਮਰ ਲੋਹਗੜ ਅਤੇ ਕਿਸਾਨ ਜੱਥੇਬੰਦੀਆਂ ਦੇ ਨੁਮਾਇਦੇ ਹਾਜ਼ਰ ਸਨ।

ਪੁਲਿਸ ਵਲੋਂ ਮੋਬਾਈਲ ਖੋਹਾਂ ਕਰਨ ਵਾਲੇ ਚਾਰ ਕਾਬੂ 

ਜਗਰਾਓਂ 21 ਜੁਲਾਈ (ਚਰਨਜੀਤ ਸਿੰਘ ਚੰਨ /ਮਨਜਿੰਦਰ ਸਿੰਘ ਗਿੱਲ ): ਪਿਛਲੇ ਕੁਝ ਦਿਨਾਂ ਤੋਂ ਮੋਬਾਈਲ ਖੋਹ ਦੀਆਂ ਵਾਰਦਾਤਾਂ ਸੁਨਣ ਨੂੰ ਮਿਲ ਰਹੀਆਂ ਸਨ ਅਤੇ ਰੋਜਾਨਾ ਕਿਸੇ ਨਾ ਕਿਸੇ ਥਾਂ 'ਤੇ ਖੋਹ ਦੀ ਵਾਰਦਾਤ ਹੋ ਰਹੀ ਸੀ। ਜਿਸ ਕਾਰਨ ਸ਼ਹਿਰ ਦੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ। ਅੱਜ ਥਾਣਾ ਸਿਟੀ ਦੀ ਪੁਲਿਸ ਵਲੋਂ ਇਲਾਕੇ ਵਿੱਚ ਮੋਬਾਈਲ ਖੋਹਣ ਵਾਲੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇੰਨਾ ਕੋਲੋਂ ਚੋਰੀ ਦੇ ਅੱਠ ਮੋਬਾਈਲ ਬਰਾਮਦ ਹੋਏ ਹਨ। ਇਨ੍ਹਾਂ ਚਾਰਾਂ ਦੀ ਪਹਿਚਾਣ  ਹਰਪ੍ਰੀਤ ਸਿੰਘ ਉਰਫ ਗੋਲੂ ਪੁੱਤਰ ਸੁਖਜਿੰਦਰ ਸਿੰਘ, ਸੋਹਣ ਸਿੰਘ ਪੁੱਤਰ ਚਮਕੌਰ ਸਿੰਘ, ਗਗਨਦੀਪ ਸਿੰਘ ਉਰਫ਼ ਗਿੰਨੀ ਅਤੇ ਬੂਟਾ ਉਰਫ ਘੋੜਾ ਚਾਰੇ ਵਾਸੀ ਚੂਹੜਚੱਕ ਵਜੋਂ ਹੋਇ ਹੈ।

ਡੀਐਸਪੀ ਸੁਖਪਾਲ ਸਿੰਘ ਨੇ ਦੁਕਾਨਾਂ ਬਾਹਰ ਪਿਆ ਸਾਮਾਨ ਉੱਠਵਾਇਆ  

ਰੇਹੜੀ ਵਾਲਿਆਂ ਨੂੰ ਅਲਗ ਤੋਂ ਖੁਲੀ ਜਗਾਹ ਸ਼ਿਫਟ ਕੀਤਾ ਜਾਏਗਾ - ਡੀ ਐਸ ਪੀ 

ਜਗਰਾਓਂ , ਜੁਲਾਈ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)- ਕੁਝ ਦਿਨ ਪਹਿਲਾ ਡੀਐਸਪੀ ਸੁਖਪਾਲ ਸਿੰਘ ਵਲੋਂ ਟ੍ਰੈਫਿਕ ਸਮਸਿਆ ਦੇ ਹਲ ਲਈ ਉਪਰਾਲੇ ਕੀਤੇ ਜਾ ਰਹੇ ਹਨ। ਕਿਓਂਕਿ ਸ਼ਹਿਰ ਵਿਚ ਟ੍ਰੈਫਿਕ ਸਮਸਿਆ ਦਿਨੋਂ ਦਿਨ ਵੱਡੀ ਹੁੰਦੀ ਜਾ ਰਹੀ ਹੈ। ਇਸ ਸੰਬੰਧੀ ਕੁਝ ਦਿਨ ਪਹਿਲਾ ਡੀਐਸਪੀ ਵਲੋਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਦੁਕਾਨਾਂ ਬਾਹਰ ਸਾਮਾਨ ਨਾ ਲਗਾਇਆ ਜਾਵੇ ਤਾ ਜੋ ਟ੍ਰੈਫਿਕ ਵਿਚ ਵਿਘਨ ਨਾ ਪਵੇ।   ਅੱਜ ਵੀ ਡੀ ਐਸ ਪੀ ਸੁਖਪਾਲ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਜਾਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਆਪਣਾ ਸਾਮਾਨ ਅੰਦਰ ਹੀ ਰੱਖਿਆ ਜਾਵੇ ਤਾਂ ਜੋ ਟ੍ਰੈਫਿਕ ਸਮਸਿਆ ਨਾ ਹੋਵੇ। ਇਸ ਮੌਕੇ ਡੀ ਐਸ ਪੀ ਹੱਥ ਜੋੜਕੇ ਅਪੀਲ ਕਰਦੇ ਨਜਰ ਆਏ।  ਪੁਰਾਣੀ ਸਬਜ਼ੀ ਮੰਡੀ ਜਿਥੇ  ਕਿ ਕਾਫੀ ਰੇਹੜੀਆਂ ਲੱਗੀਆਂ  ਹੋਣ ਕਾਰਨ ਰਸ਼ ਰਹਿੰਦਾ ਹੈ ਓਥੇ ਰੇਹੜੀ ਵਾਲਿਆਂ ਨੂੰ ਡੀਐਸਪੀ ਵਲੋਂ ਸਫਾਈ ਰੱਖਣ ਅਤੇ ਟ੍ਰੈਫਿਕ ਵਿਚ ਵਿਘਨ ਨਾ ਪਾਉਣ ਬਾਰੇ ਕਿਹਾ ਗਿਆ। ਓਨਾ ਕਿਹਾ ਕਿ ਉਹ ਯੂਨੀਅਨ ਦੇ ਪ੍ਰਧਾਨ ਨਾਲ ਗੱਲ ਕਰਕੇ ਕਿਸੀ ਖੁੱਲੀ ਥਾਂ 'ਤੇ ਰੇਹੜੀਆਂ ਲਗਵਾਉਣ ਬਾਰੇ ਵਿਚਾਰ ਕਰਨਗੇ। ਇਸ ਮੌਕੇ ਡੀਐਸਪੀ ਸੁਖਪਾਲ ਸਿੰਘ ਨਾਲ ਟ੍ਰੈਫਿਕ ਇੰਚਾਰਜ ਸਤਪਾਲ ਸਿੰਘ ਵੀ ਮੌਜੂਦ ਸਨ। ਡੀ ਐੱਸ ਪੀ ਸੁਖਪਾਲ ਸਿੰਘ ਜੀ ਨੇ ਹਰ ਰੇਹੜੀ  ਵਾਲਿਆਂ ਅਤੇ ਦੁਕਾਨਦਾਰਾਂ  ਨੂੰ ਇੱਥੋਂ ਤੱਕ ਬੋਲ ਦਿੱਤਾ  ਕਿ ਮੇਰਾ ਨੰਬਰ ਲੈ ਲਓ ਜਦੋਂ ਕਿਸੇ ਨੂੰ ਕੋਈ ਪ੍ਰਾਬਲਮ ਆਉਂਦੀ ਹੈ ਤਾਂ ਮੈਨੂੰ ਫੋਨ ਕਰੋ । ਆਪਾਂ ਸਾਰਿਆਂ ਨੇ ਰਲ ਕੇ ਇਸ ਸ਼ਹਿਰ ਵਿਚੋਂ ਟ੍ਰੈਫ਼ਿਕ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦੇ ਨਾਲ ਨਾਲ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਵੀ ਬਣਾਉਣਾ ਹੈ । ਜੇਕਰ ਸ਼ਹਿਰ ਵਾਸੀ ਪੂਰੀ ਤਰ੍ਹਾਂ ਨਾਲ ਮੇਰਾ ਸਾਥ ਦੇਣ ਤਾਂ ਮੈਂ ਵਾਅਦਾ ਕਰਦਾ ਹਾਂ ਕਿ ਟ੍ਰੈਫਿਕ ਦੀ ਸਮੱਸਿਆ ਕੁਝ ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗੀ । ਉਨ੍ਹਾਂ ਕਿਹਾ ਕਿ ਇਸ ਸ਼ਹਿਰ ਦਾ ਹਰ ਇਕ ਵਾਸੀ ਮੇਰਾ ਪਰਿਵਾਰਕ ਮੈਂਬਰ ਹੈ ਅਤੇ ਮੈਂ ਹਰ ਰੁੱਸੇ ਹੋਏ ਨੂੰ ਮਨਾਉਣ ਜਾਣਦਾ ਹਾਂ । ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀ ਮੈਨੂੰ ਪੁਲਿਸ ਅਫਸਰ ਨਾ ਸਮਝਦੇ ਹੋਏ ਆਪਣੇ ਪਰਿਵਾਰ ਦਾ ਮੈਂਬਰ ਸਮਝਣ ਤੇ ਜਗਰਾਉਂ ਸ਼ਹਿਰ ਨੂੰ ਆਪਣਾ ਘਰ । 

ਗ੍ਰੰਥੀ ਸਿੰਘਾਂ ਨੂੰ ਕੌਮ ਬਣਦਾ ਮਾਣ ਸਨਮਾਨ ਦੇਵੇ:ਭਾਈ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਪਿੰਡ ਬੁਰਜ ਲਾਂਬੜਾ ਜਿਲ੍ਹਾਂ ਲੁਧਿਆਣਾ ਵਿਖੇ ਗ੍ਰੰਥੀ ਰਾਗੀ ਢਾਡੀ ਇੰਟਰਨੈਸ਼ਨਲ ਪ੍ਰਚਾਰਕ ਸਭਾ ਦੀ ਮੀਟਿੰਗ ਹੋਈ ਜਿਸ ਵਿੱਚ ਸੰਗਤਾਂ ਵਲੋ ਕੌਮ ਦੀਆਂ ਸੇਵਾਵਾਂ ਕਰ ਰਹੇ ਜੱਥੇਬੰਦੀ ਦੇ ਪ੍ਰਧਾਨ ਭਾਈ ਪਿਰਤ ਪਾਲ ਸਿੰਘ ਪਾਰਸ ਨੂੰ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ।ਪਿੰਡ ਵਿੱਚ ਕੁਝ ਵਿਅਕਤੀਆਂ ਵਲੋ ਗੰ੍ਰਥੀ ਸਿੰਘ ਨੂੰ ਧਮਕਾਇਆ ਗਿਆ ਸੀ ਭਾਈ ਪਾਰਸ ਨੇ ਪਿੰਡ ਦੀ ਸੰਗਤ ਤੋ ਪੁਛਗਿੱਛ ਕੀਤੀ ਤਾਂ ਪਿੰਡ ਦੇ ਬੁਹ ਗਿਣਤੀ ਲੋਕਾਂ ਨੇ ਭਾਈ ਸਾਹਿਬ ਦੀ ਰੱਜ ਕੇ ਸਿਫਤ ਕੀਤੀ। ਭਾਈ ਪਾਰਸ ਨੇ ਕਿਹਾ ਕਿ ਸਾਨੂੰ ਗ੍ਰੰਥੀ ਸਿੰਘਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਨਹੀ ਤਾਂ ਆਉਣ ਵਾਲੇ ਸਮੇ ਵਿੱਚ ਸਾਨੂੰ ਗ੍ਰੰਥੀ ਸਿੰਘ ਲਭਣਾ ਮੁਸ਼ਕਲ ਹੋ ਜਾਵੇਗਾ।ਪਿੰਡ ਵਾਸੀ ਸੰਗਤਾਂ ਵਲੋ ਜੱਥੇਬੰਦੀ ਦੀ ਹਾਜ਼ਰੀ ਵਿੱਚ ਅਜੇ ਗੁਰੁ ਘਰ ਦੀ ਸੇਵਾ ਸੰਭਾਲ ਗ੍ਰੰਥੀ ਵਰਿੰਦਰ ਸਿੰਘ ਨੂੰ ਸੋਪੀ। ਇਸ ਸਮੇ ਭਾਈ ਕੁਲਦੀਪ ਸਿੰਘ ਮੋਗਾ,ਸਤਿਨਾਮ ਸਿੰਘ ਲੋਪੋ,ਜਗਵਿੰਦਰ ਸਿੰਘ ਬੱਬੂ,ਗੁਰਦੀਪ ਸਿੰਘ ਚੌਕੀਮਾਨ,ਬਾਵਾ ਸਿੰਘ ਚੌਕੀਮਾਨ,ਸੁਰਜੀਤ ਸਿੰਘ ਰਾਊਵਾਲ,ਪਰਮਪਾਲ ਸਿੰਘ,ਅਮਰਜੀਤ ਸਿੰਘ ਚੀਮਾ ਅਥੇ ਬੁਰਜ ਲਾਂਬੜਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਸਮੂਹ ਨਵੀ ਪ੍ਰਬੰਧਕ ਕਮੇਟੀ ਨਗਰ ਨਿਵਾਸੀ ਸੰਗਤਾਂ ਵੱਡੀ ਗਿਣਤੀ ਵਿੱਚ ਗਾਜ਼ਰ ਸਨ।

ਨਿਜੀ ਸਕੂਲ ਦੀ ਪ੍ਰਿੰਸੀਪਲ 'ਤੇ ਲੱਗੇ ਅਧਿਆਪਕਾ ਦੀ ਬੇਇਜਤੀ ਦੇ ਆਰੋਪ 

 

ਵਿਭਾਗ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਸੌਂਪੀ ਜਾਂਚ

ਜਗਰਾਓਂ / ਜੁਲਾਈ 2020-(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ)

 ਫਿਲਹਾਲ ਹੁਣ ਤਕ ਤਾਂ ਇਹ ਸੁਣਿਆ ਜਾਂਦਾ ਸੀ ਕਿ ਸਕੂਲਾਂ ਵਲੋਂ ਫੀਸਾਂ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਰ ਜਗਰਾਓਂ ਦੇ ਸਿੱਧਵਾਂ ਬੇਟ ਰੋਡ ਤੇ ਸਥਿਤ ਇਕ ਨਿਜੀ ਸਕੂਲ ਜੋਕਿ ਆਪਣੇ ਆਪ ਵਿਚ ਇਕ ਵਧੀਆ ਸਕੂਲ ਮੰਨਿਆ ਜਾਂਦਾ ਸੀ , ਦੀ ਪ੍ਰਿੰਸੀਪਲ ਵਲੋਂ ਆਪਣੇ ਸਕੂਲ ਦੀ ਅਧਿਆਪਿਕਾ ਨਾਲ ਹੀ ਮਾੜਾ ਬਰਤਾਵ ਕਰਨ ਅਤੇ ਉਸਦੀ ਤਨਖਾਹ ਨਾ ਦੇਣ ਦੀ ਖਬਰ ਸਾਹਮਣੇ ਆ ਰਹੀ ਹੈ। 

      ਇਸ ਸੰਬੰਧੀ ਐਂਟੀ ਕ੍ਰੁਪ੍ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਆਗੂ ਕੁਲਵੰਤ ਸਹੋਤਾ ਨੇ ਦੱਸਿਆ ਕਿ ਸੰਸਥਾ ਕੋਲ ਸਿੱਧਵਾਂ ਬੇਟ ਰੋਡ 'ਤੇ ਸਥਿਤ ਇਕ ਨਿਜੀ ਸਕੂਲ ਦੀ ਅਧਿਆਪਿਕਾ ਜੀਵਨ ਜੋਤੀ ਨੇ ਸ਼ਿਕਾਇਤ ਦਿਤੀ ਸੀ ਕਿ ਉਹ ਪਿਛਲੇ ਕਈ ਵਰ੍ਹਿਆਂ ਤੋਂ ਸਕੂਲ ਵਿੱਚ ਪੜ੍ਹਾਉਣ ਦੀ ਜੋਬ ਕਰਦੀ ਸੀ ਅਤੇ ਉਸਦੇ ਬੱਚੇ ਵੀ ਸਕੂਲ ਵਿਚ ਹੀ ਪੜ੍ਹਦੇ ਸਨ  ਲੋਕ ਡਾਊਨ ਲੱਗੇ ਕਾਰਨ ਉਹ ਆਪਣੇ ਬੱਚਿਆਂ ਨੂੰ ਸਕੂਲ ਵਿਚ ਪੜ੍ਹਾਉਣ ਵਿਚ ਅਸਮਰਥ ਸੀ ਅਤੇ ਉਸਨੇ ਆਪਣੇ ਬੱਚੇ ਸਕੂਲ ਵਿਚੋਂ ਹਟਾ ਲਏ। ਜੋਤੀ ਮੁਤਾਬਿਕ ਇਸ ਕਾਰਨ ਸਕੂਲ ਵਾਲਿਆਂ ਨੇ ਉਸਤੋਂ ਧਕੇ ਨਾਲ ਇਸਤੀਫ਼ਾ ਲੈ ਲਿਆ ਪਰ ਲੋਕ ਡਾਊਨ ਦੌਰਾਨ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਲਿਆ ਜਾਂਦਾ ਰਿਹਾ। 

       ਅਧਿਆਪਿਕਾ ਜੀਵਨ ਜੋਤੀ ਅਨੁਸਾਰ ਇਸਤੀਫ਼ਾ ਪਹਿਲਾਂ ਲਿਆ ਹੋਣ ਕਾਰਨ ਉਸਦੀ ਤਨਖਾਹ ਦੇਣ ਤੋਂ ਮਨਾਂ  ਕਰ ਦਿੱਤਾ ਗਿਆ ਅਤੇ ਸਰੇਆਮ ਬੇਇਜਤੀ ਕਰਕੇ ਤਨਖਾਹ ਨਾ ਦੇਣ ਦੀ ਗੱਲ ਆਖੀ ਗਈ। ਅੱਜ ਇਸ ਸੰਬੰਧੀ ਵਿਭਾਗ ਵਲੋਂ ਸਰਕਾਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਦੀ ਮਾਮਲੇ ਦੀ ਜਾਂਚ ਕਰਨ ਦੀ  ਡਿਊਟੀ ਲਾਈ ਗਈ ਸੀ ਅਤੇ ਦੋਹਾਂ ਧਿਰਾਂ ਨੂੰ ਆਕੇ ਸਬੂਤ ਪੇਸ਼ ਕਰਨ ਲਈ ਕਿਹਾ ਗਿਆ ਸੀ।  ਆਪਣੀ ਸ਼ਿਕਾਇਤ ਵਿਚ ਜੀਵਨ ਜੋਤੀ ਨੇ ਦੱਸਿਆ ਕਿ ਪ੍ਰਿੰਸੀਪਲ ਵਲੋਂ ਉਸ ਨਾਲ ਘਟੀਆ ਵਿਹਾਰ ਕਰਦਿਆਂ ਉਸਦੀ ਤਨਖਾਹ ਰੋਕੀ ਗਈ ਹੈ। 

     ਇਸ ਸੰਬੰਧੀ ਸਰਕਾਰੀ ਸਕੂਲ ਲੜਕੀਆਂ ਦੀ ਪ੍ਰਿੰਸੀਪਲ ਨੇ ਦੱਸਿਆ ਕਿ ਓਨਾ ਵਲੋਂ ਦੋਹਾਂ ਧਿਰਾਂ ਵਲੋਂ ਪੇਸ਼ ਕੀਤੇ ਸਬੂਤ ਲੈ ਲਾਏ ਗਏ ਹਨ ਅਤੇ ਉਹ ਇਸਦੀ ਰਿਪੋਰਟ ਬਣਾਕੇ ਵਿਭਾਗ ਨੂੰ ਭੇਜ ਦੇਣਗੇ। ਇਸ ਸੰਬੰਧੀ ਐਂਟੀ ਕ੍ਰੁਪ੍ਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਆਗੂ ਕੁਲਵੰਤ ਸਹੋਤਾ ਨੇ ਦੱਸਿਆ ਕਿ ਸੰਸਥਾ ਵਲੋਂ ਇਸ ਸ਼ਿਕਾਇਤ ਦੀ ਵੀ ਪੜਤਾਲ ਕਾਰਵਾਈ ਜਾਵੇਗੀ ਕਿ ਤਨਖਾਹ ਕਾਗਜ ਵਿਚ ਜ਼ਿਆਦਾ ਪਰ ਅਧਿਆਪਕਾਂ ਨੂੰ ਦਿਤੀ ਘਟ ਜਾਂਦੀ ਹੈ।

ਜੇ' ਫਾਰਮ ਵਾਲੇ ਸਾਰੇ ਕਿਸਾਨਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ - ਡਿਪਟੀ ਕਮਿਸ਼ਨਰ

ਕਿਸਾਨ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਮਿਲੇਗਾ ਨਗਦੀ ਰਹਿਤ ਇਲਾਜ, ਸੂਬੇ ਵਿੱਚ 9.50 ਲੱਖ ਕਿਸਾਨਾਂ ਨੂੰ ਮਿਲੇਗਾ ਲਾਭ

ਲੁਧਿਆਣਾ, ਜੁਲਾਈ 2020  ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ )-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਾਲ 2020-21 ਲਈ 'ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਤਹਿਤ ਸਿਹਤ ਬੀਮੇ ਦਾ ਲਾਭ ਲੈਣ ਲਈ 24 ਜੁਲਾਈ, 2020 ਤੱਕ ਅਰਜ਼ੀਆਂ ਦੇਣ ਦੀ ਅਪੀਲ ਕੀਤੀ ਹੈ ਜਿਸ ਨਾਲ ਹਰੇਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਹੱਈਆ ਹੋਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 'ਜੇ' ਫਾਰਮ ਅਤੇ 'ਗੰਨਾ ਤੋਲ ਪਰਚੀ' ਵਾਲੇ ਸਾਰੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਹਨ ਜਿਨਾਂ ਨੂੰ 24 ਜੁਲਾਈ ਤੱਕ ਘੋਸ਼ਣਾ ਪੱਤਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆਪਣੇ ਆੜਤੀਏ ਕੋਲ ਜਮਾਂ ਕਰਵਾਉਣੇ ਹੋਣਗੇ। ਉਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ ਜਿਸ ਕਰਕੇ ਕਿਸਾਨਾਂ ਨੂੰ ਇਸ ਲਈ ਕੋਈ ਫੀਸ ਵੀ ਨਹੀਂ ਦੇਣੀ ਪਵੇਗੀ। ਉਨਾਂ ਦੱਸਿਆ ਕਿ ਇਸ ਸਿਹਤ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਅਪ੍ਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਐਕਸੀਡੈਂਟ ਦੇ ਕੇਸਾਂ ਵਰਗੇ ਵੱਡੇ ਅਪ੍ਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ। ਉਨਾਂ ਦੱਸਿਆ ਕਿ ਸਾਲ 2020-21 ਦੌਰਾਨ ਜ਼ਿਲੇ ਸਮੇਤ ਸੂਬਾ ਭਰ ਦੇ 8.70 ਲੱਖ 'ਜੇ' ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ ਜਦਕਿ ਇਸ ਸਕੀਮ ਦੇ ਪਹਿਲੇ ਸਾਲ 2019-20 ਦੌਰਾਨ ਪੰਜ ਲੱਖ ਕਿਸਾਨ ਇਸ ਯੋਜਨਾ ਦੇ ਘੇਰੇ ਹੇਠ ਆਏ ਸਨ ਜਿਨਾਂ ਨੂੰ ਮੰਡੀ ਬੋਰਡ ਵੱਲੋਂ ਸਾਲ 2015 ਵਿੱਚ ਜਾਰੀ ਕੀਤੇ 'ਜੇ' ਫਾਰਮਾਂ ਦੇ ਆਧਾਰ 'ਤੇ ਯੋਗ ਪਾਇਆ ਗਿਆ ਸੀ। ਉਨਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਇਕ ਜਨਵਰੀ, 2020 ਨੂੰ ਅਤੇ ਉਸ ਤੋਂ ਬਾਅਦ 8.70 ਲੱਖ ਕਿਸਾਨਾਂ ਨੂੰ ਉਨਾਂ ਦੀ ਖੇਤੀਬਾੜੀ ਉਪਜ ਵੇਚਣ ਲਈ 'ਜੇ' ਫਾਰਮ ਹੋਲਰਡਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸੇ ਤਰਾਂ ਇਕ ਨਵੰਬਰ, 2019 ਤੋਂ 31 ਮਾਰਚ, 2020 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਫਸਲ ਵੇਚਣ ਵਾਲੇ 80,000 ਗੰਨਾ ਉਤਪਾਦਕ ਹਨ ਜੋ ਇਸ ਯੋਜਨਾ ਲਈ ਸਾਰੇ ਹੀ ਯੋਗ ਮੰਨੇ ਜਾਣਗੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨਾਂ ਨੂੰ ਸਕੀਮ ਵਿੱਚ ਸ਼ਾਮਲ ਕਰਨ ਦੀ ਹਰੀ ਝੰਡੀ ਦੇਣ ਨਾਲ ਸਾਰੇ 9.50 ਲੱਖ ਕਿਸਾਨ ਤੇ ਉਨਾਂ ਦੇ ਪਰਿਵਾਰ 20 ਅਗਸਤ, 2020 ਤੋਂ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਬਣ ਜਾਣਗੇ। ਉਨਾਂ ਦੱਸਿਆ ਕਿ ਮਾਰਕੀਟ ਕਮੇਟੀਆਂ ਨੂੰ ਵੀ ਬਿਨਾਂ ਕਿਸੇ ਦਿੱਕਤ ਦੇ ਇਸ ਸਹੂਲਤ ਦਾ ਲਾਭ ਲੈਣ ਨੂੰ ਯਕੀਨੀ ਬਣਾਉਣ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਆਖਿਆ ਗਿਆ ਹੈ। ਉਨਾਂ ਦੱਸਿਆ ਕਿ ਮੰਡੀ ਬੋਰਡ ਨੇ ਯੋਗ ਕਿਸਾਨਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਹੈ ਤਾਂ ਕਿ ਹਰੇਕ ਕਿਸਾਨ ਨੂੰ ਇਸ ਦਾ ਲਾਭ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਇਛੁੱਕ ਕਿਸਾਨਾਂ ਵੱਲੋਂ ਸਵੈ-ਘੋਸ਼ਣਾ ਪੱਤਰ ਵਾਲਾ ਫਾਰਮ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆੜਤੀਆ ਫਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਫੇਰ ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟਮਮਮ.ਠ਼ਅਦਜਲਰ਼ਗਦ.ਅਜਫ.ਜਅਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਮੰਡੀ ਬੋਰਡ ਵੱਲੋਂ ਕਿਸਾਨਾਂ ਪਾਸੋਂ ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਬਣਾਏ ਪੋਰਟਲ 'ਤੇ ਅਪਲੋਡ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਯੋਗ ਕਿਸਾਨਾਂ ਨੂੰ 'ਸਿਹਤ ਬੀਮਾ ਕਾਰਡ' ਜਾਰੀ ਹੋ ਜਾਣਗੇ। ਉਨਾਂ ਅੱਗੇ ਕਿਹਾ ਕਿ ਇਸ ਨਗਦੀ ਰਹਿਤ ਸਕੀਮ ਨਾਲ ਸਾਰੀਆਂ ਬਿਮਾਰੀਆਂ ਜਿਨਾਂ ਨੂੰ 24 ਘੰਟੇ ਤੋਂ ਵੱਧ ਸਮੇਂ ਲਈ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਹੁੰਦੀ ਹੈ ਜਾਂ ਦਿਨ ਦੀ ਦੇਖਭਾਲ ਦੇ ਇਲਾਜ ਬਾਰੇ ਸਕੀਮ ਹੇਠ ਸੂਚੀਬੱਧ ਹਨ, ਦਾ ਇਲਾਜ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਇਸ ਬੀਮਾ ਯੋਜਨਾ ਤਹਿਤ ਕਿਸਾਨ ਪਰਿਵਾਰ ਵਿੱਚ ਘਰ ਦੇ ਮੁਖੀ ਤੋਂ ਇਲਾਵਾ ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਲਾਭ ਦੇ ਹੱਕਦਾਰ ਮੰਨੇ ਜਾਣਗੇ। ਉਨਾਂ ਅੱਗੇ ਦੱਸਿਆ ਕਿ ਇਸ ਸਬੰਧੀ ਕੋਈ ਵੀ ਹੋਰ ਜਾਣਕਾਰੀ ਹਾਸਲ ਕਰਨ ਲਈ ਟੋਲ ਫ੍ਰੀ ਨੰਬਰ 104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬਾ ਸਰਕਾਰ ਨੇ 20 ਅਗਸਤ, 2019 ਨੂੰ 'ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ' ਦੀ ਸ਼ੁਰੂਆਤ ਕੀਤੀ ਕੀਤੀ ਸੀ ਜਿਸ ਤਹਿਤ 45 ਲੱਖ ਪਰਿਵਾਰਾਂ ਨੂੰ ਇਸ ਯੋਜਨਾ ਦੇ ਘੇਰੇ ਹੇਠ ਲਿਆਂਦਾ ਗਿਆ ਸੀ ਜੋ ਪੰਜਾਬ ਦੇ ਲੋਕਾਂ ਲਈ ਬਹੁਤ ਸਹਾਈ ਸਿੱਧ ਹੋਈ।

ਪਿਛਲੇ 24 ਘੰਟਿਆਂ ਦੌਰਾਨ 69 ਨਵੇਂ ਮਾਮਲੇ ਆਏ ਸਾਹਮਣੇ -ਲੋਕ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਘਰਾਂ ਦੇ ਅੰਦਰ ਹੀ ਰਹਿਣ - ਡਿਪਟੀ ਕਮਿਸ਼ਨਰ

ਲੁਧਿਆਣਾ, ਜੁਲਾਈ 2020 - ( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ 19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਹਸਪਤਾਲਾਂ ਵਿੱਚ 550 ਮਰੀਜ਼ਾਂ ਦਾ ਇਲਾਜ਼ ਜਾਰੀ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ 69 ਨਵੇਂ ਮਾਮਲੇ ਸਾਹਮਣੇ ਆਏ ਹਨ। ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਕੁੱਲ 50429 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 49045 ਦੀ ਰਿਪੋਰਟ ਪ੍ਰਾਪਤ ਹੋਈ ਹੈ, ਜਿਨ੍ਹਾਂ ਵਿੱਚੋਂ 46895 ਨਤੀਜੇ ਨੈਗੇਟਿਵ ਆਏ ਹਨ, ਜਦਕਿ 1384 ਨਮੂਨਿਆਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ 1839 ਮਾਮਲੇ ਪਾਜ਼ੀਟਿਵ ਪਾਏ ਗਏ ਹਨ, ਜਦਕਿ 311 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸੰਬੰਧਤ ਹਨ। ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ 47 ਮੌਤਾਂ  ਜ਼ਿਲ੍ਹਾ ਲੁਧਿਆਣਾ ਨਾਲ ਸੰਬੰਧਤ ਅਤੇ 33 ਹੋਰ ਜ਼ਿਲਿਆਂ ਨਾਲ ਸੰਬੰਧਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ 17909 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 2879 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 243 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਲੁਧਿਆਣਾ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋਂ ਵੀ ਕੋਈ ਵਿਅਕਤੀ ਦੇ ਕੋਵਿਡ 19 ਦੇ ਪੀੜਤ ਹੋਣ ਜਾਂ ਸ਼ੱਕ ਹੋਣ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਂਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1057 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਜਿਨ੍ਹਾਂ ਦੇ ਨਤੀਜੇ ਜਲਦ ਮਿਲਣ ਦੀ ਸੰਭਾਵਨਾ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪੂਰਨ ਤੌਰ 'ਤੇ ਪਾਲਣਾ ਕਰਨ। ਜੇਕਰ ਉਹ ਘਰਾਂ ਦੇ ਅੰਦਰ ਹੀ ਰਹਿਣਗੇ ਤਾਂ ਉਹ ਖੁਦ ਵੀ ਇਸ ਬਿਮਾਰੀ ਤੋਂ ਬਚਣਗੇ ਅਤੇ ਨਾਲ ਹੀ ਹੋਰਾਂ ਲੋਕਾਂ ਨੂੰ ਵੀ ਬਚਾਉਣ ਵਿੱਚ ਸਹਾਇਤਾ ਕਰਨਗੇ।