ਲੁਧਿਆਣਾ, ਜੁਲਾਈ 2020 -( ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- ਕਦੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਸਵ: ਜੱਥੇਦਾਰ ਜਗਦੇਵ ਸਿੰਘ ਤਲਵੰਡੀ ਦੇ ਪਰਿਵਾਰ ਨੇ ਵੀ ਅਕਾਲੀ ਦਲ ਬਾਦਲ ਨੂੰ ਅਲਵਿਦਾ ਆਖ ਕੇ ਢੀਂਡਸਾ ਦੇ ਅਕਾਲੀ ਦਲ 'ਚ ਜਾਣ ਦਾ ਫੈਸਲਾ ਕਰ ਲਿਆ ਹੈ। ਜਗਦੇਵ ਤਲਵੰਡੀ ਦੇ ਬੇਟੇ ਰਣਜੀਤ ਸਿੰਘ ਤਲਵੰਡੀ ਵੀਰਵਾਰ ਨੂੰ ਮੋਹਾਲੀ 'ਚ ਅਧਿਕਾਰਿਕ ਰੂਪ ਤੋਂ ਢੀਂਡਸਾ ਦੀ ਪਾਰਟੀ 'ਚ ਸ਼ਾਮਿਲ ਹੋ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਪਿਛਲੀਆਂ ਲਗਾਤਾਰ ਦੋ ਚੋਣਾਂ 'ਚ ਹਾਰ ਮਗਰੋਂ ਰਣਜੀਤ ਸਿੰਘ ਪਾਰਟੀ 'ਚ ਆਪਣੇ-ਆਪ ਨੂੰ ਵੱਖ-ਵੱਖ ਮਹਿਸੂਸ ਕਰ ਰਹੇ ਸਨ, ਪਰ ਕੀਤੇ ਨਾ ਕਿਤੇ ਇਹ ਵੀ ਕਿਆਫ਼ ਰਾਏ ਹੈ ਕੇ ਰਣਜੀਤ ਸਿੰਘ ਤਲਵੰਡੀ ਹਲਕਾ ਦਾਖਾ ਤੋਂ ਚੋਣ ਲੜਨਾ ਚਾਹੁੰਦੇ ਸਨ ਪਰ ਪਾਰਟੀ ਪ੍ਰਧਾਨ ਨੂੰ ਇਹ ਮਨਜ਼ੂਰ ਨਹੀਂ ਸੀ। ਲੁਧਿਆਣੇ ਜਿਲ੍ਹੇ ਅੰਦਰ ਗਰਚਿਆ ਤੋਂ ਬਾਦ ਤਲਵੰਡੀ ਦਾ ਬਾਦਲ ਨੂੰ ਛੱਡਣਾ ਸ਼ਾਇਦ ਸ ਸੁਖਬੀਰ ਸਿੰਘ ਬਾਦਲ ਨੂੰ ਭਾਰੀ ਪਵੇਗਾ । ਕਿਉਂ ਕੇ ਖੰਨਾ, ਰਾਏਕੋਟ , ਜਗਰਾਓਂ ਅਤੇ ਦਾਖੇ ਦੇ ਇਲਾਕੇ ਅੰਦਾਰ ਵੀ ਤਲਵੰਡੀ ਪਰਿਵਾਰ ਵਧੀਆ ਰਸੂਖ ਰੱਖਦਾ ਹੈ। ਬਾਕੀ ਸਮਾਂ ਦੱਸੇਗਾ।