ਸ੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਘਨੱਈਆ ਸੇਵਾ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਾਏ ਗਏ 

ਜਨਸ਼ਕਤੀ ਨਿਊਜ਼ ਪੰਜਾਬ ਦੇ ਪੱਤਰਕਾਰ ਜਗਰੂਪ ਸਿੰਘ ਸੁਧਾਰ ਨੇ ਵੀ ਕੀਤਾ ਖੂਨਦਾਨ  

ਸ੍ਰੀ ਅਨੰਦਪੁਰ ਸਾਹਿਬ,  ਮਾਰਚ 2021( ਜਨ ਸ਼ਕਤੀ ਨਿਊਜ਼ ) 

ਸਿੱਖਾਂ ਦੀ ਇਕ ਬਹੁਤ ਵੱਡੀ ਜਿਹੜੀ ਅਗਾਂਹ ਵਧੂ ਸੋਚ ਉਸ ਦਾ ਪ੍ਰਤੀਕ ਹੈ ਤੁਹਾਨੂੰ ਦੱਸ ਦਈਏ ਕਿ  ਇਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖਾਂ ਦਾ ਧਾਰਮਿਕ ਦਿਨ ਮਨਾਇਆ ਜਾ ਰਿਹਾ ਹੋਲਾ ਮਹੱਲਾ ਸਮੁੱਚੀ ਦੁਨੀਆਂ ਵਿੱਚ ਵੱਸਦੇ ਸਿੱਖ ਇਸ ਹੋਲੇ ਮਹੱਲੇ ਤੇ ਸ੍ਰੀ ਆਨੰਦਪੁਰ ਸਾਹਿਬ ਨਾਲ ਜੁੜਦੇ ਹਨ ਜੇ ਉੱਥੇ ਨਹੀਂ ਪਹੁੰਚ ਸਕਦੇ ਤਾਂ ਕਿਸੇ ਨਾ ਕਿਸੇ  ਤਰੀਕੇ ਨਾਲ ਦੇਖਣਾ ਚਾਹੁੰਦੇ ਹਨ ਇਸ ਹੋਲੇ ਮਹੱਲੇ ਦੇ ਇਨ੍ਹਾਂ ਦਿਨਾਂ ਨੂੰ  ਇਸੇ ਤਰ੍ਹਾਂ ਬਹੁਤ ਵੱਡੇ ਵੱਡੇ ਲੰਗਰ ਚੱਲਦੇ ਹਨ ਕਿਤੇ ਮਣਾਂ ਮੂੰਹੀ ਜਲੇਬੀਆਂ ਪੱਕ ਰਹੀਆਂ ਹਨ ਕਿਤੇ ਮਣਾਂਮੂੰਹੀਆਂ ਪਕੌੜੇ ਪੱਕ ਰਹੇ ਹਨ ਤੇ ਕਿਤੇ ਪ੍ਰਸ਼ਾਦਿ ਦਾ ਲੰਗਰ ਤੇ ਹੋਰ ਮਠਿਆਈਆਂ ਦੇ ਲੰਗਰ ਤੁਸੀਂ ਗੱਲ ਕਰੋਗੇ  ਕਿ ਕਿਹੜੇ ਪਦਾਰਥ ਖਾਣੇ ਨੇ ਉਹ ਪਦਾਰਥ ਤੁਹਾਨੂੰ  ਲੰਗਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਮੁਹੱਈਆ ਹੁੰਦੇ ਹਨ ਇਸੇ ਤਰ੍ਹਾਂ ਹੁਣ ਇੱਕ ਨਵੀਂ ਪ੍ਰੰਪਰਾ ਜਿਹੜੀ ਚੱਲ ਰਹੀ ਹੈ  ਪਿਛਲੇ ਕਈ ਸਾਲਾਂ ਤੋਂ ਅਸੀਂ ਦੇਖ ਰਹੇ ਸੀ ਕਿ ਦਵਾਈਆਂ ਦੇ ਲੰਗਰ ਲੱਗ ਰਹੇ ਨੇ ਅਤੇ ਇਸ ਵਾਰ ਭਾਈ ਘਨ੍ਹੱਈਆ ਸੇਵਾ ਸੁਸਾਇਟੀ ਵੱਲੋਂ   ਖੂਨਦਾਨ ਜੋ ਕਿ ਇਕ ਵੱਡਮੁੱਲਾ ਦਾਨ ਹੈ ਉਸਦੇ ਵੀ ਕੈਂਪ ਲਗਾਏ ਗਏ । ਸਾਡੇ ਪ੍ਰਤੀਨਿਧ ਜਗਰੂਪ ਸਿੰਘ ਸੁਧਾਰ ਨੇ ਵੀ ਆਪਣੇ ਤੌਰ ਤੇ ਉੱਤੇ ਦਾਨੀ ਬਣ ਕੇ ਖ਼ੂਨਦਾਨ ਕੈਂਪ ਦੇ ਵਿੱਚ ਖ਼ੂਨਦਾਨ ਕੀਤਾ ਤੇ ਉਨ੍ਹਾਂ ਨੇ ਵੀਡੀਓ ਰਾਹੀਂ ਸੁਨੇਹਾ ਵੀ ਦਿੱਤਾ ਕਿ ਕਿੰਨਾ ਜ਼ਰੂਰੀ ਹੈ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਖੂਨਦਾਨ ਕਰਨਾ ਤੇ ਚੰਗਾ ਵੀ ਲੱਗਿਆ ਉਨ੍ਹਾਂ ਨੇ ਆਖਿਆ  । ਉਸ ਸਮੇਂ ਸੁਖਜੀਤ ਸਿੰਘ ਲੁਧਿਆਣਾ ਹਜ਼ਾਰਾ ਸਿੰਘ ਲਖਵਿੰਦਰ ਸਿੰਘ ਰਿੰਕੀ ਡਾ ਰਘੂਨਾਥ  ਹਸਪਤਾਲ ਦੀ ਟੀਮ ਲੁਧਿਆਣਾ ਤੋਂ ਆਈ ਹੋਈ ਸੀ  । ਡਾ ਆਰ ਕੇ ਬਾਂਸਲ, ਡਾ ਸਾਹਿਲ ਬਾਂਸਲ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ ਗਿੱਲ ਤੇ ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ।