ਢੁੱਡੀਕੇ ਵਿਖੇ ਹੋਈ ਪਹਿਲੀ ਰੋਇੰਗ ਚੈਂਪੀਅਨਸ਼ਿਪ  

ਅਜੀਤਵਾਲ,ਮਾਰਚ  2021 ( ਬਲਵੀਰ ਸਿੰਘ ਬਾਠ) 

ਮੋਗੇ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਫਾਸਟ ਗਰੋਇੰਗ ਇਨਡੋਰ ਪੰਜਾਬ ਸਟੇਟ ਚੈਂਪੀਅਨਸ਼ਿਪ ਕਰਵਾਈ ਗਈ  ਜਿਸ ਦਾ ਉਦਘਾਟਨ ਸੰਤ ਬਾਬਾ ਗੁਰਮੀਤ ਸਿੰਘ ਦੀ ਖੋਸੇ ਕੋਟਲੇ ਵਾਲਿਆਂ ਨੇ ਕੀਤਾ  ਇਸ ਟੂਰਨਾਮੈਂਟ ਚ ਜੂਨੀਅਰ ਤੇ ਸੀਨੀਅਰ ਲੜਕੀਆਂ ਤੇ ਲੜਕਿਆਂ ਦੇ ਮੁਕਾਬਲੇ ਕਰਵਾਏ ਗਏ  ਜੇਤੂ ਬੱਚਿਆਂ ਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ  ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ ਪੀ ਕੇ ਓਬਰਾਏ ਅਰਜੁਨਾ ਐਵਾਰਡੀ ਤੇ ਮਨਦੀਪ ਕੌਰ ਵਿਰਕ ਪ੍ਰਧਾਨ ਪੰਜਾਬ ਐਮਚਿਓਰ ਰੋਇੰਗ ਐਸੋਸੀਏਸ਼ਨ  ਮੈਂ ਇਸ ਟੂਰਨਾਮੈਂਟ ਚ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਵੀ ਦਿੱਤਾ  ਇਸ ਟੂਰਨਾਮੈਂਟ ਬਾਰੇ ਜਾਣ ਸਕਦੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ   ਰੋਇੰਗ ਇਨਡੋਰ ਟੂਰਨਾਮੈਂਟ ਕਰਵਾਉਣ ਦਾ ਮੇਨ ਮਕਸਦ ਬੱਚਿਆਂ ਨੂੰ ਚੰਗੀ ਸੇਧ ਦੇਣ ਦਾ ਅਤੇ ਕੁਰੀਤੀਆਂ ਤੋਂ ਬਚਣ ਲਈ ਬਹੁਤ ਵੱਡਾ ਉਪਰਾਲਾ  ਉਨ੍ਹਾਂ ਕਿਹਾ ਕਿ ਸਾਨੂੰ ਸੰਦੀਪ ਸਿੰਘ ਬਰਾੜ ਓਐੱਸਡੀ ਮੁੱਖ ਮੰਤਰੀ ਪੰਜਾਬ ਵੱਲੋਂ  ਹਰ ਤਰ੍ਹਾਂ ਦੀ ਮਾਲੀ ਮੱਦਦ ਦੇਣ ਦਾ ਵਾਅਦਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਟੂਰਨਾਮੈਂਟ ਕਰਵਾਏ ਜਾਣਗੇ  ਇਸ ਸਮੇਂ ਮੀਤ ਪ੍ਰਧਾਨ ਮਾਸਟਰ ਗੁਰਚਰਨ ਸਿੰਘ  ਅਤੇ ਗੁਰਮੇਲ ਸਿੰਘ ਇੰਡੀਆ ਨੇ ਸਟੇਜ ਦੀ ਕਾਰਵਾਈ ਖੂਬ ਨਿਭਾਈ  ਇਸ ਤੋਂ ਇਲਾਵਾ ਅੱਠ ਅਕੈਡਮੀਆਂ ਦੇ ਕੋਚਾਂ ਨੇ ਵੀ ਆਪਣੇ ਬੱਚਿਆਂ ਨਾਲ ਟੂਰਨਾਮੈਂਟ ਚ ਸ਼ਿਰਕਤ ਕੀਤੀ  ਬੱਚਿਆਂ ਨੂੰ ਹੱਲਾਸ਼ੇਰੀ ਦੇਣ ਚ ਗੁਰਮੀਤ ਸਿੰਘ ਹਾਂਸ ਨੇ ਵੀ ਅਹਿਮ ਰੋਲ ਅਦਾ ਕੀਤਾ  ਇਸ ਸਮੇਂ ਮੋ ਮੋਗਾ ਰੋਇੰਗ ਐਸੋਸੀਏਸ਼ਨ  ਇੰਦਰਪਾਲ ਸਿੰਘ ਢਿੱਲੋਂ ਰਾਜੂ ਗਿੱਲ ਤੋਂ ਇਲਾਵਾ  ਨਗਰ ਪੰਚਾਇਤ ਅਤੇ ਪੁਲਸ ਪ੍ਰਸ਼ਾਸਨ ਨੇ ਵੀ ਆਪਣੀ ਹਾਜ਼ਰੀ ਲਵਾਈ  ਇਹ ਚੈਂਪੀਅਨਸ਼ਿਪ ਅਮਿੱਟ ਯਾਦਾਂ ਛੱਡਦੀ ਸਮਾਪਤ