ਰੈਨਾ ਟਾਸ ਕੰਪਨੀ ਵੱਲੋਂ ਮਹਿਲਕਲਾਂ ਵਿਖੇ ਸਿਹਤ ਜਾਗਰੂਕਤਾ ਸੈਮੀਨਾਰ ਕਰਵਾਇਆ  

ਮਹਿਲ ਕਲਾਂ/ਬਰਨਾਲਾ-ਫਰਵਰੀ 2021 (ਗੁਰਸੇਵਕ ਸਿੰਘ ਸੋਹੀ)- ਕਸਬਾ ਮਹਿਲ ਕਲਾਂ ਵਿਖੇ  ਵਿਸ਼ਵ ਪ੍ਰਸਿੱਧ ਕੰਪਨੀ ਰੈਨਾਟਾਸ ਕੰਪਨੀ ਵੱਲੋਂ  ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ ਅਮਰਜੀਤ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।ਜਿਸ ਵਿਚ ਕੰਪਨੀ ਦੇ ਸੀਨੀਅਰ ਅਧਿਕਾਰੀ ਨਿਰਭੈ ਸਿੰਘ ਵਸ਼ਿਸ਼ਟ ਸੰਗਰੂਰ ਅਤੇ ਬਲਜਿੰਦਰ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਅਧਿਕਾਰੀਆਂ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ।ਉਨ੍ਹਾਂ ਕਿਹਾ ਕਿ ਸਾਡੀ ਕੰਪਨੀ ਦਾ ਰੈਨੇਟੋ ਕੰਪਨੀ ਵਾਲਾ ਕੈਪਸੂਲ ਜੋ ਕੇ ਸੈਂਕੜੇ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰਦਾ ਹੈ ।ਜਿਸ ਵਿੱਚ ਮੁੱਖ ਤੌਰ ਤੇ ਕੈਂਸਰ ,ਪਿੱਤੇ ਦੀ ਪੱਥਰੀ ,ਸਰੀਰਕ ਕਮਜ਼ੋਰੀ ,ਤੇਜ਼ਾਬ ,ਸ਼ੂਗਰ, ਅੱਖਾਂ ਦੀ ਰੌਸ਼ਨੀ ਸਮੇਤ ਅਨੇਕਾਂ ਬਿਮਾਰੀਆਂ ਸ਼ਾਮਲ ਹਨ । ਉਨ੍ਹਾਂ ਕਿਹਾ ਕਿ ਅਸੀਂ ਇਸ ਕੰਪਨੀ ਦੇ ਨਾਲ ਜੁੜ ਕੇ ਆਪਣੀਆਂ ਬੀਮਾਰੀਆਂ ਨੂੰ ਖਤਮ ਕਰਨ ਦੇ ਨਾਲ ਨਾਲ ਕਮਾਈ ਦਾ ਸਾਧਨ ਵੀ ਬਣਾ ਸਕਦੇ ਹਾਂ ਤੇ ਇਸ ਕੰਪਨੀ ਤੋਂ ਲੋਕ ਲੱਖਾਂ ਰੁਪਏ  ਪ੍ਰਤੀ ਮਹੀਨਾ ਕਮਾ ਰਹੇ ਹਨ ।ਇਸ ਲਈ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਇਸ ਕੰਪਨੀ ਦੇ ਪ੍ਰੋਡਕਟਾਂ ਤੇ ਖ਼ੂਬ ਢੁੱਕਦੀ ਹੈ ਇਸ ਲਈ ਸਾਨੂੰ ਇਕੋ ਵਾਰ ਇਸ ਨੂੰ ਵਰਤ ਕੇ ਜ਼ਰੂਰ ਵੇਖਣਾ ਚਾਹੀਦਾ ਹੈ । ਇਸ ਮੌਕੇ ਜਸਵਿੰਦਰ ਕੌਰ ਖਾਲਸਾ ,ਡਾ ਅਮਰਜੀਤ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ ,ਦਰਸ਼ਨ ਸਿੰਘ ਸ਼ਕਤੀਮਾਨ ,ਕਰਮਜੀਤ ਕੌਰ ਰਾਮਗਡ਼੍ਹ ਸਰਦਾਰਾ,ਰਵਿੰਦਰ ਸ਼ਰਮਾ ,ਗੁਰਮੀਤ ਸਿੰਘ ਸਿੱਧੂ ਬਰਨਾਲਾ ,ਡਾ ਜਰਨੈਲ ਸਿੰਘ ਗਿੱਲ ਸਹੌਰ ,ਡਿਪਟੀ ਚੇਅਰਮੈਨ ਬੱਗਾ ਸਿੰਘ ਮਹਿਲਕਲਾਂ ,ਫੌਜੀ ਸਰਬਜੀਤ ਸਿੰਘ, ਸਾਬਕਾ ਪੰਚ ਦਰਸ਼ਨ ਸਿੰਘ ਮੇਜਰ ਸਿੰਘ ਕਲੇਰ ਸਮੇਤ ਵੱਡੀ ਗਿਣਤੀ ਚ ਔਰਤਾਂ ਹਾਜ਼ਰ ਸਨ  ।