ਚੌਕੀਮਾਨ 14 ਮਈ (ਨਸੀਬ ਸਿੰਘ ਵਿਰਕ) ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ ਦੇ ਤੇ ਸਦਾ ਨਕਲੀ ਪਹਿਰਾ ਦੇਕੇ ਕਾਂਗਰਸ ਦੀ ਮਖਾਲਫਤ ਕਰਨ ਵਾਲੇ ਹਲਕਾ ਜਗਰਾਉ ਦੇ ਸਾਬਕਾ ਵਿਧਾਇਕ ਸ: ਗੁਰਦੀਪ ਸਿੰਘ ਭੈਣੀ ਦੇ ਸਪੁੱਤਰ ਹਲਕਾ ਦਾਖਾ ਦੇ ਇੰਚਾਰਜ ਸ: ਮੇਜਰ ਸਿੰਘ ਭੈਣੀ ਜਿੰਨਾ ਤੇ ਪਹਿਲਾ ਵੀ ਕਈ ਸਾਲ ਪਹਿਲਾ ਕਾਂਗਰਸ ਦਾ ਝੰਡਾ ਚੁੱਕ ਕਿ ਕਾਂਗਰਸੀ ਵਿਧਾਇਕ ਸ: ਜਸਵੀਰ ਸਿੰਘ ਜੱਸੀ ਖੰਗੂੜਾਂ ਨੂੰ ਹਰਾਉਣ ਲਈ ਸ਼ੋਰਮਣੀ ਅਕਾਲੀਦਲ ਦੇ ਸਾਬਕਾ ਵਿਧਾਇਕ ਸ: ਮਨਪ੍ਰੀਤ ਸਿੰਘ ਇਆਂਲੀ ਨਾਲ ਹੱਥ ਮਿਲਾਉਂਦੇ ਹੋਏ ਕਾਂਗਰਸ ਪਾਰਟੀ ਨਾਲ ਦਗਾ ਕਰਦੇ ਹੋਏ ਆਪਣਾ ਇਮਾਨ ਕਰੋੜਾ ਦੀਆਂ ਗੁੱਥੀਆ ਬਦਲੇ ਵੇਚ ਦਿੱਤਾ ਸੀ । ਸ: ਮੇਜਰ ਸਿੰਘ ਭੈਣੀ ਦੀ ਇਸ ਸਾਰੀ ਅੰਦਰਖਾਤੇ ਹੋਈ ਗੁਪਤ ਗੂੰ ਨੂੰ ਹਲਕਾ ਦਾਖਾ ਦੇ ਸਰਗਰਮ ਲੀਡਰ ਸੁਖਦੇਵ ਸਿੰਘ ਚੱਕ ਨੇ ਜਨਤਕ ਕਰਦੇ ਹੋਏ ਇੱਕ ਵੀਡੀਓੁ ਵਾਇਰਲ ਕੀਤੀ ਸੀ ਜਿਸ ਵਿੱਚ ਉਸ ਨੇ ਹਿੱਕ ਠੋਕ ਕਿ ਭੈਣੀ ਦੀ ਸੋਚ ਨੂੰ ਲੋਕ ਕਚਿਹਰੀ ਚ ਪੇਸ਼ ਕੀਤਾ ਸੀ । ਇੱਥੇ ਹੀ ਬਸ ਨਹੀ ਹਰ ਚੋਣ ਚ ਮੇਜਰ ਸਿੰਘ ਭੈਣੀ ਦਾ ਪਾਰਟੀ ਪ੍ਰਤੀ ਕਾਰਨਾਮਾ ਸਾਹਮਣੇ ਆਉਂਦਾ ਰਿਹਾ ਹੈ । ਅੱਜ ਕੱਲ ਫੇਰ ਇਹ ਮੇਜਰ ਸਿੰਘ ਭੈਣੀ ਖੂਬ ਚਰਚਾ ਚ ਹੈ ਸ਼ੋਸਲ ਮੀਡੀਆਂ ਤੇ ਇਹ ਚਰਚਾ ਸ਼ਰੇਆਮ ਵੇਖਣ ਨੂੰ ਮਿਲ ਰਹੀ ਹੈ ਕਿ ” ਭੈਣੀ ਵਿਕ ਗਿਆ ਭੈਣੀ ਵਿਕ ਗਿਆ ਬੈਸ਼ਾ ਦੇ ਹੱਕ ਚ” । ਮੇਜਰ ਸਿੰਘ ਭੈਣੀ ਦੇ ਇਹ ਚਰਚੇ ਸਿਆਸੀ ਗੁਲਜ਼ਾਰ ਨੂੰ ਰੰਗੀਨ ਕਰ ਰਹੇ ਹਨ । ਫੇਸ ਬੁੱਕ ,ਵੱਟਸਅੱਪ ਤੇ ਹਲਕਾ ਦਾਖਾ ਦੇ ਵੋਟਰਾਂ ਵੱਲੋਂ ਇਹ ਪ੍ਰਚਾਰ ਸਾਫ ਸਾਫ ਸਬਦਾ ਚ ਲਿਖ ਕਿ ਕੀਤਾ ਜਾ ਰਿਹਾ ਹੈ ਕਿ ਮੇਜਰ ਸਿੰਘ ਭੈਣੀ ਇਸ ਵਾਰ ਵੀ ਆਪਣੀ ਫਿਤਰਤ ਅਨੁਸਾਰ ਕਾਂਗਰਸ ਪਾਰਟੀ ਨੂੰ ਧੋਖਾ ਦਿੰਦਾ ਹੋਇਆਂ ਲੋਕ ਇਨਸਾਫ ਪਾਰਟੀ ਦੇ ਸਰਪ੍ਰਸ਼ਤ ਸਿਰਮਰਜੀਤ ਸਿੰਘ ਬੈਸ਼ਾ ਦੇ ਲੈਟਰ ਬਕਸ ਚ ਵੋਟਾ ਪਵਾਉਣ ਲਈ ਦਿਨ ਰਾਤ ਇੱਕ ਕਰ ਰਿਹਾ ਹੈ । ਮੇਜਰ ਸਿੰਘ ਭੈਣੀ ਤੇ ਜਸਵੀਰ ਸਿੰਘ ਜੱਸੀ ਖੰਗੂੜਾ ਦੀ ਚੋਣ ਦੇ ਲੱਗੇ ਦੋਸ਼ਾ ਦੀ ਸਿਆਹੀ ਅਜੇ ਸੁੱਕੀ ਨਹੀ ਸੀ ਕਿ ਉਹ ਫੇਰ ਕਾਂਗਰਸ ਦੇ ਗਦਾਰ ਹੋਣ ਦੀ ਸਿਆਹੀ ਚ ਗੜੱਚ ਹੋ ਗਿਆਂ । ਭੈਣੀ ਪਰਿਵਾਰ ਤੇ ਲੱਗੇ ਸਾਰੇ ਦੋਸ਼ਾ ਨੂੰ ਹਲਕਾ ਦਾਖਾ ਦੇ ਵੋਟਰ 100% ਸੱਚ ਮੰਨਦੇ ਹਨ । ਵੋਟਰਾਂ ਦਾ ਮੰਨਣਾ ਹੈ ਕਿ ਜੇਕਰ ਮੇਜਰ ਸਿੰਘ ਭੈਣੀ ਤੇ ਖੰਗੂੜਾ ਦੀ ਚੋਣ ਚ ਲੱਗੇ ਦੋਸ਼ ਜਰਾ ਵੀ ਗਲਤ ਹੁੰਦੇ ਤਾਂ ਭੈਣੀ ਪਰਿਵਾਰ ਨੇ ਉਹਨਾ ਨੂੰ ਗਲਤ ਸਾਬਤ ਕਰਨ ਲਈ ਸ਼ਪਸਟੀ ਕਾਰਣ ਦੇ ਦੇ ਕਿ ਅਖਬਾਰਾਂ ਕਾਲੀਆ ਕਰ ਦੇਣੀਆ ਸੀ ਜੇਕਰ ਮੇਜਰ ਸਿੰਘ ਭੈਣੀ ਉਸ ਵੇਲੇ ਵੀ ਸਹੀ ਸੀ ਤਾਂ ਅਜੇ ਤੱਕ ਉਹਨਾ ਤੇ ਇਆਂਲੀ ਵੱਲੋਂ ਲਏ ਕਰੋੜਾ ਦੇ ਦੋਸ਼ ਕਿਉ ਲੱਗ ਰਹੇ ਹਨ । ਇੱਥੇ ਇਹ ਵੀ ਜਿਕਰਯੋਗ ਹੈ ਕਿ ਜਿੱਥੇ ਮੇਜਰ ਸਿੰਘ ਭੈਣੀ ਦੀ ਫਿਤਰਤ ਨੂੰ ਵੇਖਦੇ ਹੋਏ ਕਾਂਗਰਸ ਦੀ ਮਕਾਲ਼ਫਤ ਦੇ ਦੋਸ਼ ਲੱਗ ਰਹੇ ਹਨ ਉੱਥੇ ਹੀ ਭੈਣੀ ਵੀ ਆਪਣੀ ਇੱਜਤ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ ਇੰਨਾ ਦੀ ਇਸ ਹਿੱਲ ਜੁਲ ਤੇ ਕਾਂਗਰਸੀ ਵਰਕਰਾ ਵੱਲੋਂ ਇਹ ਵੀ ਬਿਆਨ ਬਾਜ਼ੀ ਕੀਤੀ ਜਾ ਰਹੀ ਹੈ ਕਿ ਉਹ ਲੀਡਰ ਹੀ ਕਾਹਦਾ ਜਿਸ ਨੂੰ ਬਾਰ ਬਾਰ ਪਾਰਟੀ ਦੇ ਨਾਲ ਹੋਣ ਦਾ ਸਬੂਤ ਦੇਣਾ ਪਏ ਇੱਥੇ ਹੀ ਬਸ ਨਹੀ ਇਹ ਵੀ ਪੜ੍ਹਣ ਨੂੰ ਮਿਲ ਰਿਹਾ ਹੈ ਕਿ ਦਾਲ ਚ ਕੁੱਝ ਕਾਲਾ ਹੈ ,,ਨਹੀ ਦਾਲ ਹੀ ਕਾਲੀ ਹੈ । ਹੁਣ ਵੇਖਣਾ ਇਹ ਹੈ ਕਿ ਭੈਣੀ ਪਰਿਵਾਰ ਕਿੰਨਾ ਕੁ ਟਾਇਮ ਆਪਣੀਆਂ ਕੋਝੀਆ ਚਾਲਾਂ ਨਾਲ ਕਾਂਗਰਸ ਨੂੰ ਪਛਾੜਦਾ ਰਹੇਗਾ ਜਾਂ ਕਾਂਗਰਸ ਹਾਈ ਕਮਾਡ ਹੁਣੇ ਹੀ ਇਸ ਪਰਿਵਾਰ ਨੂੰ ਕਾਂਗਰਸ ਤੋਂ ਲਾਂਭੇ ਕਰ ਦੇਵੇਗੀ ।