ਮਹਿਲ ਕਲਾਂ/ਬਰਨਾਲਾ -ਸਤੰਬਰ 2020-(ਗੁਰਸੇਵਕ ਸਿੰਘ ਸੋਹੀ)-ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਾਮੇ ਦੇ ਮੁਖੀ ਬਲਵਿੰਦਰ ਸਿੰਘ ਕੱਟੂ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਅੰਦਰ ਪੌਦੇ ਲਗਾਏ ਗਏ ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮਹਿਲ ਕਲਾਂ ਦੇ ਮੁਖੀ ਬਲਵਿੰਦਰ ਸਿੰਘ ਕੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਮਨੁੱਖ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਅਤੇ ਸ਼ੁੱਧ ਆਕਸੀਜਨ ਦਬਾਉਣ ਲਈ ਪਿੰਡ- ਪਿੰਡ ਵਧੇਰੇ ਪੌਦੇ ਲਗਾ ਕੇ ਲੋਕਾਂ ਨੂੰ ਪੌਦੇ ਲਾਉਣ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਪਾਣੀ ਦੀ ਬੂੰਦ-ਬੂੰਦ ਬਚਾਉਣ ਦੀ ਲੋੜ ਹੈ। ਆਪਣੇ ਬੱਚਿਆਂ ਦੇ ਜਨਮ ਦਿਨ,ਵਿਆਹ ਸਮਾਗਮਾਂ ਅਤੇ ਹੋਰ ਤਿਉਹਾਰਾਂ ਦੇ ਮੌਕੇ ਰੁੱਖ ਲਗਾ ਕੇ ਲੋਕਾਂ ਨਾਲ ਆਪਣੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਕਿ ਸਾਡੇ ਵੱਲੋਂ ਪਿੰਡ ਵਜੀਦਕੇ ਕਲਾਂ, ਦਾਨਗੜ੍ਹ, ਕੱਟੂ, ਸੇਖਾ, ਨੰਗਲ, ਠੁੱਲੇਵਾਲ, ਖੇੜੀ ਖ਼ੁਰਦ, ਖੇੜੀ ਕਲਾਂ, ਚੰਨਣਵਾਲ, ਬੀਹਲਾ ਖੁਰਦ, ਈਨਾਬਾਜਵਾ, ਮਹਿਲ ਕਲਾਂ, ਬੀਹਲਾ,ਮੂਮ, ਪੰਡੋਰੀ, ਕੁਰੜ, ਛਾਪਾ, ਮਾਂਗੇਵਾਲ, ਮਨਾਲ ਆਦਿ ਪਿੰਡਾਂ ਵਿੱਚ ਵਾਟਰ ਵਰਕਸਾਂ ਦੇ ਖਾਲੀ ਪਏ ਥਾਵਾਂ ਉੱਪਰ ਹਜ਼ਾਰਾਂ ਸਾਨਦਾਰ, ਫਲਦਾਰ ਅਤੇ ਫੁੱਲਦਾਰ ਬੂਟੇ ਲਗਾ ਕੇ ਇਨ੍ਹਾਂ ਦੀ ਸਾਂਭ-ਸੰਭਾਲ ਵਿੱਚ ਵੀ ਬਕਾਇਦਾ ਦਿਲਚਸਪੀ ਦਿਖਾਈ ਹੈ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਅਧੀਨ ਸਮੁੱਚਾ ਸਟਾਫ਼ ਵੀ ਹਰਿਆਲੀ ਮੁਹਿੰਮ ਨੂੰ ਕਾਮਯਾਬ ਕਰਨ ਵਿੱਚ ਜੁਟਿਆ ਹੋਇਆ ਜਾਪਦਾ ਹੈ। ਪਿੰਡ ਵਜੀਦਕੇ ਕਲਾਂ ਵਿਖੇ ਕੰਮ ਕਰਦੇ ਮਾਲੀ ਗੁਰਜੰਟ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਹ ਆਪਣੇ ਸਾਥੀਆਂ ਸਮੇਤ ਮਿਸ਼ਨ ਤੰਦਰੁਸਤ ਪੰਜਾਬ ਲਈ ਲੋਕਾਂ ਨੂੰ ਰੁੱਖ ਲਗਾਉਣ, ਧੀਆਂ ਬਚਾਉਣ ਅਤੇ ਪਾਣੀ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕਰਦੇ ਹਨ।