ਗੁਣਤਾਜ ਪ੍ਰੈਸ ਕਲੱਬ ਮਹਿਲ ਕਲਾਂ ਦੀ ਜਰੂਰੀ ਮੀਟਿੰਗ ਹੋਈ

ਗੁਰਸੇਵਕ ਸਹੋਤਾ ਜਨਰਲ ਸਕੱਤਰ ਤੇ ਬਲਜਿੰਦਰ ਕੌਰ ਮਾਂਗੇਵਾਲ ਬਣੇ ਖਜਾਨਚੀ

ਮਹਿਲ ਕਲਾਂ 18 ਨਵੰਬਰ (ਗੁਰਸੇਵਕ ਸਿੰਘ ਸੋਹੀ)- ਅੱਜ ਮਹਿਲ ਸਿਟੀ ਕਲੋਨੀ ਮਹਿਲ ਕਲਾਂ ਵਿਖੇ ਗੁਣਤਾਜ ਪ੍ਰੈੱਸ ਕਲੱਬ ਮਹਿਲ ਕਲਾਂ ਦੀ ਜਰੂਰੀ ਮੀਟਿੰਗ ਕਲੱਬ ਪ੍ਰਧਾਨ ਡਾ ਪਰਮਿੰਦਰ ਸਿੰਘ ਹਮੀਦੀ ਦੀ ਪ੍ਰਧਾਨਗੀ ਹੇਠ ਹੋਈ। ਜਿਸ  ਵਿੱਚ ਵੱਖ ਵੱਖ ਮਸਲਿਆਂ ਬਾਰੇ ਵਿਚਾਰ ਚਰਚਾ ਕੀਤੀ ਗਈ ਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਤੇ ਛੋਟੀ ਉਮਰ ਦੇ ਗਦਰੀ ਸਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਮੌਨ ਧਾਰ ਕੇ ਸਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੀਨੀਅਰ ਪੱਤਰਕਾਰ ਨਿਰਮਲ ਸਿੰਘ ਪੰਡੋਰੀ ਨੇ ਸਾਥੀਆਂ ਨੇ ਵਿਚਾਰ ਚਰਚਾ ਕਰਦਿਆਂ ਅਜੋਕੇ ਦੌਰ ਦੀ ਹੋ ਰਹੀ ਪੱਤਰਕਾਰੀ ਵਾਰੇ ਚਿੰਤਾ ਊ ਕੀਤੀ ਤੇ ਇਸ ਸਾਰਥਿਕ ਹੱਲ ਲਈ ਵੀ ਸਾਥੀਆਂ ਤੋਂ ਸੁਝਾਅ ਮੰਗੇ ਕਿ ਇਸ ਚ ਕਿਵੇ ਸੁਧਾਰ ਲਿਆ ਸਕਦੇ ਹਾਂ। ਇਸ ਸਮੇਂ ਪ੍ਰਧਾਨ ਪਰਮਿੰਦਰ ਸਿੰਘ ਨੇ ਸਾਰੀਆਂ ਦੀ ਸਹਿਮਤੀ ਨਾਲ ਕਲੱਬ ਦੇ ਕੁੱਝ ਅਹੁਦੇਦਾਰਾਂ ਦੇ ਅਹੁਦੇ ਵੀ ਬਦਲੇ ਜਿਸ ਵਿਚ ਕਲੱਬ ਦੇ ਖਜਾਨਚੀ ਵਜੋਂ ਸੇਵਾਵਾਂ ਦੇ ਰਹੇ ਜਗਜੀਤ ਸਿੰਘ ਮਾਹਲ ਦੇ ਵਿਦੇਸ਼ ਜਾਣ ਕਾਰਨ ਇਸ ਅਹੁਦੇ ਲਈ ਬਲਜਿੰਦਰ ਕੌਰ ਮਾਂਗੇਵਾਲ ਨੂੰ ਚੁਣਿਆ ਤੇ ਜਨਰਲ ਸਕੱਤਰ ਜਗਜੀਤ ਸਿੰਘ ਕੁਤਬਾ ਜੋ ਕਿ ਜਨਰਲ ਸਕੱਤਰ ਵਜੋਂ ਨਿਯੁਕਤ ਸਨ,ਉਨ੍ਹਾਂ ਦੀ ਜਗ੍ਹਾ ਗੁਰਸੇਵਕ ਸਿੰਘ ਸਹੋਤਾ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਕਲੱਬ ਵੱਲੋਂ ਦਸੰਬਰ ਮਹੀਨੇ ਵਿਚ ਇੱਕ ਸਾਨਦਾਰ ਸਮਾਗਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਤੋਂ ਇਲਾਵਾ ਪੱਤਰਕਾਰੀ ਖੇਤਰ ਵਿੱਚ ਆ ਰਹੀਆਂ।ਮੁਸਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਚੇਅਰਮੈਨ ਪ੍ਰੇਮ ਕੁਮਾਰ ਪਾਸੀ, ਗੁਰਸੇਵਕ ਸਿੰਘ ਸਹੋਤਾ, ਫਿਰੋਜ ਖਾਨ,ਮਨਜੀਤ ਸਿੰਘ ਮਿੱਠੇਵਾਲ ਤੇ ਗੁਰਪ੍ਰੀਤ ਸਿੰਘ ਕੁਤਬਾ ਹੈ ਹਾਜਰ ਸਨ ਤੇ ਵੀਡੀਓ ਕਾਲ ਰਾਹੀਂ ਪੱਤਰਕਾਰ ਸੇਰ ਸਿੰਘ ਰਵੀ,ਡਾ ਮਿੱਠੂ ਮੁਹੰਮਦ, ਅਜੇ ਟੱਲੇਵਾਲ,ਜਗਜੀਤ ਸਿੰਘ ਕੁਤਬਾ, ਜਗਜੀਤ ਸਿੰਘ ਮਾਹਲ,ਸੰਦੀਪ ਗਿੱਲ,ਲਕਸਦੀਪ ਗਿੱਲ ਆਦਿ ਪੱਤਰਕਾਰਾਂ ਨੇ ਵੀ ਆਪਣੇ ਵਿਚਾਰ ਦੱਸੇ।