ਸਾਡੇ ਅਧਿਆਪਕ ✍️ ਜਸਵਿੰਦਰ ਸ਼ਾਇਰ "ਪਪਰਾਲਾ "

1...

ਸਾਡੇ ਅਧਿਆਪਕ ਨੇ ਸਾਨੂੰ 

ਜੀਣ ਦਾ ਸਲੀਕਾ ਸਿਖਾਇਆ ਏ।

ਅਧਿਆਪਕਾਂ ਦੀ ਮਿਹਨਤ ਸੱਦਕੇ ਹੀ

ਅਸਾਂ ਨੇ ਉੱਚਾਂ ਰੁੱਤਬਾਂ ਪਾਇਆ ਏ।

2..

ਅਧਿਆਪਕਾਂ ਨੇ ਕੀਤਾ ਏ 

ਜ਼ਿੰਦਗੀ ਚ ਸਾਡੀ ਉਜਾਲਾ ।

ਅਧਿਆਪਕਾਂ ਦਾ ਨਾਂ ਰੌਸ਼ਨ ਕਰਦਾ

ਕੋਈ ਵਿਰਲਾ ਹੀ ਕਰਮਾਂ ਵਾਲਾ।

ਮਿਲੇਗਾ ਮਿਹਨਤ ਦਾ ਫਲ ਜਰੂਰ 

ਸਾਡੇ ਅਧਿਆਪਕਾਂ ਸਮਝਾਇਆ ਏ ।

ਸਾਡੇ,,,,,,,,,,,,,,,,,,

3...

ਜੋ ਬੱਚੇ ਮਨ ਚਿੱਤ ਲਾ ਕੇ

ਰੋਜ਼ਾਨਾ ਹੀ ਪੜਦੇ ਨੇ ।

ਉਹੀ ਬੱਚੇ ਇਕ ਨਾ ਇਕ ਦਿਨ

ਉੱਚੀਆਂ ਮੰਜ਼ਿਲਾਂ ਤੇ ਖੜਕਦੇ ਨੇ।

ਜਿਨ੍ਹਾਂ ਅਧਿਆਪਕਾਂ ਦੀ ਗੱਲ ਦਾ ਅਮਲ ਕਮਾਇਆ ਏ।

ਸਾਡੇ,,,,,,,,,,,,,,,,

 

4...

"ਪਿੰਡ ਪਪਰਾਲੇ ਵਾਲਾ" ਹੈ

ਸੱਚੋ ਸੱਚ ਸਾਨੂੰ ਆਖਦਾ।

ਅਧਿਆਪਕਾਂ ਨੇ ਚਾਨਣ ਕੀਤਾ

ਹਨੇਰਾ ਦੂਰ ਕਰਕੇ ਕਾਲੀ ਰਾਤ ਦਾ।

ਤਾਈਂ ਤਾਂ "ਜਸਵਿੰਦਰ ਤੋਂ ਸ਼ਾਇਰ "

ਬਣਾਇਆ ਏ

ਸਾਡੇ,,,,,,,,,,

 

ਜਸਵਿੰਦਰ ਸ਼ਾਇਰ "ਪਪਰਾਲਾ "

9996568220