ਬੱਚਿਆ ਨੂੰ ਪਲਸ ਪੋਲਿਓ ਬੂੰਦਾ ਪਿਆਈਆ

ਹਠੂਰ,27,ਫਰਵਰੀ-(ਕੌਸ਼ਲ ਮੱਲ੍ਹਾ)-ਸਿਹਤ ਵਿਭਾਗ ਦੀਆ ਸਖਤ ਹਦਾਇਤਾ ਅਨੁਸਾਰ ਪੋਲਿਓ ਦੀ ਬਿਮਾਰੀ ਨੂੰ ਜੜ੍ਹ ਤੋ ਖਤਮ ਕਰਨ ਲਈ ਅੱਜ ਡਾਕਟਰ ਵਰੁਣ ਸਾਗਰ ਐਸ.ਐਮ.ਓ ਹਠੂਰ ਦੇ ਦਿਸਾ ਨਿਰਦੇਸਾ ਹੇਠ ਹਠੂਰ ਇਲਾਕੇ ਵਿਚ ਪੈਦੇ 54 ਪਿੰਡਾ ਦੇ ਜੀਰੋ ਤੋ ਲੈ ਕੇ ਪੰਜ ਸਾਲ ਦੇ ਬੱਚਿਆ ਨੂੰ ਪਲਸ ਪੋਲਿਓ ਬੂੰਦਾ ਪਿਆਈਆ ਗਈਆ।ਇਹ ਬੂੰਦਾ ਇਲਾਕੇ ਦੇ ਸਮੂਹ ਸਰਕਾਰੀ ਹਸਪਤਾਲਾ,ਧਾਰਮਿਕ ਸਥਾਨਾ,ਬੱਸ ਸਟੈਡਾ ਤੇ ਨਿਯੁਕਤ ਕੀਤੀਆ ਵੱਖ-ਵੱਖ ਟੀਮਾ ਨੇ ਪਿਆਈਆ,ਸੰਸਾਰ ਪ੍ਰਸਿੱਧ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ ਵਿਖੇ ਅੱਜ ਸਿਹਤ ਵਿਭਾਗ ਦੀ ਟੀਮ ਦੇ ਸੁਪਰਵਾਇਜਰ ਕਿਰਨਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਨੌ ਵਜੇ ਤੋ ਲੈ ਕੇ ਸਾਮ ਚਾਰ ਵਜੇ ਤੱਕ ਗੁਰਦੁਆਰਾ ਸੀ ਮੈਹਦੇਆਣਾ ਸਾਹਿਬ ਦੇ ਦਰਸਨ ਕਰਨ ਆ ਰਹੀਆ ਸੰਗਤਾ ਦੇ ਬੱਚਿਆ ਨੂੰ ਪੋਲਿਓ ਬੂੰਦਾ ਪਿਆਈਆ ਗਈਆ ਹਨ ਹੁਣ ਟੀਮਾ ਵੱਲੋ 28 ਫਰਵਰੀ ਅਤੇ 01 ਮਾਰਚ ਨੂੰ ਘਰ-ਘਰ ਜਾ ਕੇ ਪੋਲਿਓ ਬੂੰਦਾ ਪਿਆਈਆ ਜਾਣਗੀਆ।ਅੰਤ ਵਿਚ ਉਨ੍ਹਾ ਇਲਾਕੇ ਦੇ ਸਮੂਹ ਮਾਪਿਆ ਨੂੰ ਬੇਨਤੀ ਕੀਤੀ ਕਿ ਜੀਰੋ ਤੋ ਲੈ ਕੇ ਪੰਜ ਸਾਲ ਦੀ ਉਮਰ ਵਾਲੇ ਹਰ ਬੱਚੇ ਨੂੰ ਪੋਲਿਓ ਬੂੰਦਾ ਜਰੂਰ ਪਿਲਾਓ ਤਾਂ ਜੋ ਇਸ ਘਾਤਕ ਬਿਮਾਰੀ ਨੂੰ ਜੜ੍ਹ ਤੋ ਖਤਮ ਕੀਤਾ ਜਾਵੇ।ਇਸ ਮੌਕੇ ਉਨ੍ਹਾ ਨਾਲ ਅੰਮ੍ਰਿਤਪਾਲ ਸਰਮਾਂ,ਪਰਮਜੀਤ ਕੌਰ,ਬਲਜੀਤ ਕੌਰ,ਅਰਵਿੰਦਰ ਸਿੰਘ ਆਦਿ ਹਾਜ਼ਰ ਸਨ।  
ਫੋਟੋ ਕੈਪਸਨ :-ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਬੱਚੇ ਨੂੰ ਪਲਸ ਪੋਲਿਓ ਬੂੰਦਾ ਪਿਆਉਦੀ ਹੋਈ ਸਿਹਤ ਵਿਭਾਗ ਦੀ ਟੀਮ