ਮਹਿਲ ਕਲਾਂ/ ਬਰਨਾਲਾ- ਨਵੰਬਰ- (ਗੁਰਸੇਵਕ ਸਿੰਘ ਸੋਹੀ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ ਇਸ ਦੀਵਾਲੀ ਅਤੇ ਬੰਦੀ ਛੋੜ ਦਿਵਸ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ,ਪੂਰੇ ਪੰਜਾਬ ਦੇ ਮੈਡੀਕਲ ਪੈ੍ਟੀਸ਼ਨਰਜ ਆਪੋ ਆਪਣੇ ਘਰਾਂ ਤੇ ਕਿਸਾਨੀ ਝੰਡੇ ਲਹਿਰਾਉਣਗੇ ।ਦੀਵਾਲੀ ਅਤੇ ਬੰਦੀ ਛੋੜ ਦਿਵਸ , ਸਿੱਖੀ ਇਤਿਹਾਸ ਵਿੱਚ ਬਹੁਤ ਮਾਣਮੱਤਾ ਸਥਾਨ ਰੱਖਦਾ ਹੈ । ਡਾ ਬਾਲੀ ਨੇ ਕਿਹਾ ਕਿ ਸਿੱਖੀ ਇਤਿਹਾਸ ਦੇ ਪੂਰਨਿਆਂ ਤੇ ਚਲਦੇ ਹੋਏ ਮਨੁੱਖਤਾ ਲਈ ਸੰਘਰਸ਼ੀ ਜੀਵਨ ਅਖ਼ਤਿਆਰ ਕਰਨ ਦੀ ਬਹੁਤ ਜ਼ਰੂਰਤ ਹੈ। । ਡਾ ਬਾਲੀ ਨੇ ਕਿਹਾ ਕਿ ਸਿੱਖ ਇਤਹਾਸ ਬਹੁਤ ਹੀ ਤਰਕਵਾਦੀ ਜੀਵਨ ਦੀ ਸਿੱਖਿਆ ਦਿੰਦਾ ਹੈ । ਅੱਜ ਦੇ ਯੁੱਗ ਵਿੱਚ ਤਰਕਵਾਦ ਦੀ ਬਹੁਤ ਮਹੱਤਤਾ ਹੈ। ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਕਾਲਖ ਨੇ ਕਿਹਾ ਕਿ ਹਰ ਮਨੁੱਖ ਨੂੰ ਆਪਣੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਨਾ ਜ਼ਰੂਰੀ ਹੈ। ਖਾਸ ਕਰ ਕੇ ਅੱਜ ਦੇ ਸਮੇਂ ਵਿੱਚ ਜਦੋਂ ਹਰ ਰੋਜ ਹਰ ਕਿਸਮ ਦੇ ਜ਼ਾਲਮਾਂ ਵੱਲੋਂ ਜ਼ੁਲਮ ਕੀਤੇ ਜਾ ਰਹੇ ਹਨ । ਉਨ੍ਹਾਂ ਨੇ ਨਿੱਤ ਵਧਦੀ ਮਹਿੰਗਾਈ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗ਼ਰੀਬ ਆਦਮੀ ਦਾ ਜਿਉਣਾ ਦੁੱਭਰ ਹੋ ਚੁੱਕਿਆ ਹੈ ,ਕਿਉਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਨਿੱਤ ਦੀਆਂ ਕੀਮਤਾਂ ਨੇ ਹਰ ਇਕ ਚੀਜ਼ ਦਾ ਭਾਅ ਅਸਮਾਨੀ ਚੜ੍ਹਾ ਦਿੱਤਾ ਹੈ।
ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਆਓ ਸਾਰੇ ਧਰਮਾਂ ਦੇ ਅਤੇ ਸਾਰੇ ਵਰਗਾਂ ਦੇ ਲੋਕੋ! ਮਿਲ ਕੇ ਇਸ ਨਿੱਤ ਦੀ ਵਧ ਰਹੀ ਮਹਿੰਗਾਈ ਦੇ ਕਾਲੇ ਦੌਰ ਨੂੰ ਖ਼ਤਮ ਕਰੀਏ ਅਤੇ ਪ੍ਰਣ ਕਰੀਏ ਕਿ ਝੂਠੇ ਅਤੇ ਚਾਪਲੂਸ ਰਾਜਸੀ ਨੇਤਾਵਾਂ ਦਾ ਬਾਈਕਾਟ ਕਰੀਏ ।