You are here

ਸਪਰਿੰਗ ਡਿਊ ਵਿੱਚ ਪ੍ਰਾਇਮਰੀ ਦੇ ਿਿਵਦਆਰਥੀਆਂ ਦੀਆਂ ਖੇਡਾਂ ਕਰਵਾਈਆ ਗਈਆਂ

ਜਗਰਾਓਂ 30 ਅਕਤੂਬਰ (ਅਮਿਤ ਖੰਨਾ):ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਕਲਾਸ ਨਰਸਰੀ ਤੋਂ ਲੈ ਕੇ ਛੇਵੀਂ ਤੱਕ ਦੇ ਿਿਵਦਆਰਥੀਆਂ ਲਈ ਖੇਡਾਂ ਦਾ ਆਯੋਜਨ ਕੀਤਾ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਸਾਰੇ ਿਿਵਦਆਰਥੀ ਇਹਨਾਂ ਗੇਮਸ ਵਿੱਚ ਹਿੱਸਾ ਲੈਣ ਲਈ ਕਈ ਦਿਨਾਂ ਤੋਂ ਉਤਸਾਹਿਤ ਸਨ ਅਤੇ ਤਿਆਰੀ ਕਰ ਰਹੇ ਸਨ।ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਿਿਵਦਆਰਥੀਆਂ ਦੀਆਂ ਸਾਰੀਰਕ ਗਤੀਵਿਧੀਆਂ ਕਾਫ਼ੀ ਘੱਟ ਗਈਆਂ ਸਨ ਅਤੇ ਘਰਾਂ ਵਿੱਚ ਰਹਿ ਕੇ ਉਹ ਸਿਰਫ਼ ਮੋਬਾਇਲ ਫ਼ੋਨਾਂ ਉੱਪਰ ਹੀ ਨਿਰਭਰ ਹੋ ਗਏ ਸਨ।ਪਰ ਸਕੂਲ ਵਿੱਚ ਆ ਕੇ ਉਹ ਵੱਖ^ਵੱਖ ਗਤੀਵਿਧੀਆਂ ਵਿੱਚ ਹਿੱਸਾ ਲੈ ਰਹੇ ਹਨ। ਜਿਸ ਨਾਲ ਉਹਨਾਂ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਸੰਪੂਰਨ ਤੌਰ ਤੇ ਹੋ ਰਿਹਾ ਹੈ।ਇਸ ਸੰਬੰਧਿਤ ਹੀ ਪ੍ਰਾਇਮਰੀ ਬਲਾਕ ਦੇ ਿਿਵਦਆਰਥੀਆਂ ਲਈ ਸਕੂਲ ਅੰਦਰ ਇੱਕ ਰੋਜਾ ਖੇਡਾਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਤੋਂ ਯੂ 8ਕੇ 8ਜੀ ਤੱਕ ਦੇ ਿਿਵਦਆਰਥੀਆਂ ਨੇ ਫਨ ਗੇਮਸ ਵਿੱਚ ਹਿੱਸਾ ਲਿਆ।ਇਸ ਤੋਂ ਇਲਾਵਾ ਪਹਿਲੀ ਕਲਾਸ ਤੋਂ ਤੀਸਰੀ ਕਲਾਸ ਤੱਕ ਦੇ ਿਿਵਦਆਰਥੀਆਂ ਲਈ ਸੈਕ ਰੇਸ, ਵਨ ਲੈਗ ਗੇਮ, ਜੰਪ ਰੇਸ, ਬਿਸਕਿਟ ਰੇਸ, ਆਦਿ ਦਾ ਆਯੋਜਨ ਕੀਤਾ ਗਿਆ ਸੀ।ਚੌਥੀ ਤੋਂ ਛੇਵੀ ਕਲਾਸ ਤੱਕ ਦੇ ਿਿਵਦਆਰਥੀਆਂ ਲਈ 100 ਮੀਟਰ, 200 ਮੀਟਰ, ਥ੍ਰੀ ਲੈਗ ਰੇਸ, ਹਰਡਲ ਰੇਸ, ਆਦਿ ਸਨ।ਸਾਰੇ ਿਿਵਦਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ।ਸਾਰੇ ਜੇਤੂ ਿਿਵਦਆਰਥੀਆਂ ਨੂੰ ਪ੍ਰਿੰਸੀਪਲ ਸਰ, ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੇਨੈਜਰ ਮਨਦੀਪ ਚੌਹਾਨ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਿਿਵਦਆਰਥੀਆਂ ਨੂੰ ਸਪੋਰਟਸ ਵਿੱਚ ਹਿੱਸਾ ਲੈਂਦੇ ਵੇਖ ਕੇ ਉਹਨਾਂ ਦੇ ਅਧਿਆਪਕ ਵੀ ਖ਼ੁਸ਼ ਸਨ।ਇਸ ਮੌਕੇ ਤੇ ਮੈਡਮ ਮੌਨਿਕਾ, ਮੈਡਮ ਕੁਲਦੀਪ, ਲਖਵੀਰ ਸਿੰਘ ਉੱਪਲ, ਜਗਦੀਪ ਸਿੰਘ, ਦਲਜਿੰਦਰ ਕੌਰ, ਸ਼ਸੀ  ਬਾਲਾ, ਆਦਿ ਅਧਿਆਪਕ ਹਾਜ਼ਿਰ ਸਨ।ਇਸ ਦੇ ਨਾਲ ਹੀ ਪ੍ਰਬੰਧਕੀ ਕਮੇਟੀ ਵੱਲੋੱਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸ• ਸੁਖਵਿੰਦਰ ਸਿੰਘ ਛਾਬੜਾ ਨੇ ਸਾਰੇ ਜੇਤੂ ਿਿਵਦਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਸਟਾ਼ਫ ਦੇ ਇਸ ਉਪਰਾਲੇ ਲਈ ਸ਼ਲਾਘਾ ਵੀ ਕੀਤੀ ਕਿਉਂਕਿ ਮੌਜ਼ੁਦਾ ਸਮੇਂ ਵਿੱਚ ਿਿਵਦਆਰਥੀਆਂ ਦੇ ਸੰਪੂਰਨ ਵਿਕਾਸ ਲਈ ਖੇਡਾਂ ਵੀ ਬਹੁਤ ਜਰੂਰੀ ਹਨ।