ਜਗਰਾਉਂ (ਅਮਿਤ ਖੰਨਾ, ਪੱਪੂ ) ਹਮੇਸ਼ਾ ਵਿਵਾਦਾ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਚਰਚਾ ‘ਚ ਰਹਿਣ ਵਾਲੀ ਨਗਰ ਕੌਸਲ ਜਗਰਾਉ ਵੱਲੋ ਸਥਾਨਕ ਰਾਏਕੋਟ ਰੋਡ ਤੇ ਹੋ ਰਹੀ ਨਵੀ ਸੜਕ ਦਾ ਨਿਰਮਾਣ ਨੂੰ ਰੋਕ ਦਿੱਤਾ ਗਿਆ ਹੈ। ਇਸ ਸਬੰਧੀ ਚੈਕਿੰਗ ਕਰਨ ਆਏ ਏ.ਡੀ ਸੀ (ਅਰਬਨ) ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਤੇ ਰਾਏਕੋਟ ਰੋਡ ਤੇ ਬਣ ਰਹੀ ਸੜਕ ਦਾ ਨਿਰੀਖਣ ਕਰਨ ਆਏ ਹਾਂ । ਸ਼ਿਕਾਇਤ ਕਰਤਾ ਕੌਸਲਰ ਸ਼ਤੀਸ ਕੁਮਾਰ ਪੱਪੂ, ਕੌਸਲਰ ਅਮਰਜੀਤ ਮਾਲਵਾ, ਕੌਸਲਰ ਸਿੱਧੂ , ਕੌਸਲਰ ਧੀਰ ਨੇ ਸ਼ਿਕਾਇਤ ਵਿੱਚ ਲਿਿਖਆ ਹੈ ਕਿ ਜੋ ਸੜਕ ਤੇ 80 ਐਮ.ਐਮ ਦੀ ਟਾਈਲ ਲੱਗ ਰਹੀ ਹੈ ਉਹ ਪਲਾਸਟਿਕ ਮੋਲਡਿੰਗ ਹੈ ਅਤੇ ਐਸਟੀਮੇਟ ਦੇ ਵਿੱਚ ਸਟੀਲ ਮੋਲਡਿੰਗ ਟਾਇਲ ਪਾਸ ਕੀਤੀ ਹੋਈ ਹੈ। ਜੋ ਸੜਕ ਬਣ ਰਹੀ ਹੈ ਉਹ ਕਾਫੀ ਉੱਚੀ ਬਣ ਰਹੀ ਹੈ ਇਸ ਕਰਕੇੇ ਦੁਕਾਨਾਂ ਅਤੇ ਗਲੀਆਂ ਬਰਸਾਤੀ ਪਾਣੀ ਨਾਲ ਡੁੱਬ ਜਾਣਗੀਆਂ ।ਏ.ਡੀ.ਸੀ ਨੇ ਮੌਕੇ ਤੇ ਖੜ੍ਹ ਕੇ ਹੀ ਨਗਰ ਕੌਸਲ ਜਗਰਾਉ ਦੇ ਈ.ਓ ਨੂੰ ਮੋਬਾਇਲ ਤੇ ਸੜਕ ਨੰੁ ਬਣਾਉਣ ਦੇ ਕੰਮ ਨੂੰ ਬੰਦ ਕਰਨ ਦੀਆਂ ਹਦਾਇਤਾਂ ਕੀਤੀਆ ਅਤੇ ਉਹਨਾਂ ਇਹ ਵੀ ਕਿਹਾ ਕਿ ਸੜਕ ਦੇ ਲੈਵਲ ਨੂੰ ਸਹੀ ਅਤੇ ਨਗਰ ਕੌਸਲ ਵੱਲੋ ਪਾਸ ਕੀਤੇ ਐਸਟੀਮੇਟ ਦੇ ਮੁਤਾਬਿਕ ਸਟੀਲ ਮੋਲਡਿੰਗ ਟਾਈਲਾਂ ਹੀ ਲਾਈਆਂ ਜਾਣ ।ਏ.ਡੀ.ਸੀ ਨੇ ਇਹ ਵੀ ਦੱਸਿਆ ਕਿ ਸਥਾਨਕ ਸਰਕਾਰਾ ਵਿਭਾਗ ਪੰਜਾਬ ਦੇ ਚੀਫ ਇੰਜੀਨੀਅਰ ਕੁਲਦੀਪ ਵਰਮਾ ਵੱਲੋ ਵੀ ਈ.ਓ ਅਤੇ ਏ.ਐਮ.ਈ ਨੂੰ ਕੰਮ ਬੰਦ ਕਰਕੇ ਸੜਕ ਸਬੰਧੀ ਸਮੁੱਚਾ ਰਿਕਾਰਡ ਚੰਡੀਗੜ੍ਹ ਲਿਆਉਣ ਲਈ ਕਿਹਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਨਗਰ ਕੌਸਲ ਵਿੱਚ ਵਿਰੋਧੀ ਧਿਰ ਦੇ ਕੌਸਲਰਾਂ ਤੇ ਦੁਕਾਨਦਾਰਾਂ ਵੱਲੋ ਸੜਕ ਦਾ ਲੈਵਲ ਘੱਟ ਕਰਵਾਉਣ ਅਤੇ ਸੜਕ ਸਹੀ ਤਰੀਕੇ ਨਾਲ ਬਣਵਾਉਣ ਲਈ ਕੁਝ ਦਿਨ ਪਹਿਲਾ ਧਰਨਾ ਵੀ ਦਿੱਤਾ ਗਿਆ ਸੀ, ਪਰ ਨਗਰ ਕੌਸਲ ਵੱਲੋ ਟਿੱਚ ਸਮਝਦਿਆ ਸੜਕ ਦਾ ਨਿਰਮਾਣ ਲਗਾਤਾਰ ਜਾਰੀ ਰੱਖਿਆ ਗਿਆ ਸੀ। ਇਸ ਸਬੰਧੀ ਈ.ਓ ਪ੍ਰਦੀਪ ਕੁਮਾਰ ਦੌਧਰੀਆ ਨਾਲ ਮੋਬਾਇਲ ਤੇ ਸੰਪਰਕ ਕੀਤਾ ਤਾਂ ਏ.ਡੀ ਸੀ ਦੇ ਹੁਕਮਾਂ ਨੂੰ ਅਮਲ ਵਿੱਚ ਲਿਆ ਕੇ ਕਾਰਵਾਈ ਕੀਤੀ ਜਾਵੇਗੀ ਤੇ ਸੜਕ ਦੇ ਨਿਰਮਾਣ ਦਾ ਕੰਮ ਅਗਲੇ ਹੁਕਮਾਂ ਤੱਕ ਰੋਕ ਦਿੱਤਾ ਗਿਆ।