ਬ੍ਰਮਿੰਘਮ,ਜੁਲਾਈ 2019-(ਗਿਆਨੀ ਰਾਵਿਦਰਪਾਲ ਸਿੰਘ)- ਵੈਸਟ ਮਿਡਲੈਂਡ ਪੁਲਿਸ ਨੇ ਅੱਜ ਦੋ ਸਿੱਖ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ 'ਚ ਇਕ 38 ਸਾਲਾ ਔਰਤ ਅਤੇ ਇਕ 49 ਸਾਲਾ ਪੁਰਸ਼ ਸ਼ਾਮਿਲ ਹੈ | ਇਹ ਗਿ੍ਫ਼ਤਾਰੀਆਂ ਵੈਸਟ ਮਿਡਲੈਂਡ ਕਾਊਾਟਰ ਟੈਰੋਰਿਜ਼ਮ ਯੂਨਿਟ ਦੀ ਜਾਂਚ ਟੀਮ ਵਲੋਂ ਕੀਤੀਆਂ ਗਈਆਂ ਹਨ | ਵੈਸਟ ਮਿਡਲੈਂਡ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਗਿ੍ਫ਼ਤਾਰੀਆਂ ਦਾ ਸਬੰਧ ਸਤੰਬਰ 2018 'ਚ ਕੀਤੀ ਛਾਪੇਮਾਰੀ ਦੌਰਾਨ ਮਿਲੇ ਸਬੂਤਾਂ ਨਾਲ ਹੈ | ਪੁਲਿਸ ਅਨੁਸਾਰ ਬ੍ਰਮਿੰਘਮ ਤੋਂ ਗਿ੍ਫ਼ਤਾਰ ਕੀਤੇ ਗਏ ਉਕਤ ਦੋਵੇਂ ਲੋਕਾਂ ਤੋਂ ਚੈਰੀਟੇਬਲ ਫੰਡ ਦੇ ਘਪਲੇ ਦੇ ਸਬੰਧ ਬਾਰੇ ਪੁਛਗਿੱਛ ਕੀਤੀ ਜਾ ਰਹੀ ਹੈ | ਉਕਤ ਜੋੜੇ ਨੂੰ ਵੈਸਟ ਮਿਡਲੈਂਡ ਪੁਲਿਸ ਥਾਣੇ 'ਚ ਰੱਖਿਆ ਗਿਆ ਹੈ | ਵੈਸਟ ਮਿਡਲੈਂਡ ਅੱਤਵਾਦ ਰੋਕੂ ਯੂਨਿਟ ਅਤੇ ਚੈਰਟੀ ਕਮਿਸ਼ਨ ਵਲੋਂ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਬੀਤੇ ਸਾਲ ਵੈਸਟ ਮਿਡਲੈਂਡ ਪੁਲਿਸ ਵਲੋਂ ਸਾਊਥਾਲ, ਬ੍ਰਮਿੰਘਮ, ਕਵੈਂਟਰੀ ਆਦਿ ਸ਼ਹਿਰਾਂ 'ਚ ਇਕ ਵੱਡੀ ਕਾਰਵਾਈ ਕੀਤੀ ਗਈ ਸੀ ਅਤੇ 6 ਸਿੱਖਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਸੀ | ਜਿਸ ਤੋਂ ਬਾਅਦ ਸਿੱਖ ਹਲਕਿਆਂ 'ਚ ਇਸ ਦਾ ਵੱਡਾ ਵਿਰੋਧ ਹੋਇਆ ਸੀ ਅਤੇ ਪੁਲਿਸ 'ਤੇ ਇਲਾਜ਼ਾਮ ਲਗਾਇਆ ਗਿਆ ਸੀ ਕਿ ਇਹ ਛਾਪੇਮਾਰੀ ਭਾਰਤ ਦੇ ਇਸ਼ਾਰੇ 'ਤੇ ਕੀਤੀ ਗਈ ਹੈ ਅਤੇ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਵੈਸਟ ਮਿਡਲੈਂਡ ਪੁਲਿਸ ਨੇ ਕਿਹਾ ਸੀ ਕਿ ਇਸ ਦਾ ਕੋਈ ਸਿਆਸੀ ਕਾਰਨ ਨਹੀਂ, ਛਾਪੇਮਾਰੀ ਨੂੰ ਅੱਤਵਾਦ ਅਤੇ ਫੰਡ ਘਪਲੇ ਦਾ ਕਾਰਨ ਦੱਸਿਆ ਸੀ |