You are here

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪਹੁੰਚਿਆ  

ਪੱਤਰਕਾਰ ਰਮਨ ਕਸਯਪ ਅਤੇ ਲਵਪ੍ਰੀਤ ਸਿੰਘ ਦੇ  ਪਿਤਾ ਨਾਲ ਘਰਾ ਵਿੱਚ ਜਾਕੇ ਦੁੱਖ ਸਾਝਾ ਕੀਤਾ      

ਮੋਦੀ ਸਰਕਾਰ ਬਿਨਾ ਕਿਸੇ ਦੇਰੀ ਦੇ ਅਜੇ ਮਿਸਰਾ ਨੂੰ ਕੇਦਰੀ ਵਜਾਰਤ ਚੋ ਬਾਹਰ ਕੱਢੇ-ਕਰਨੈਲ ਸਿੰਘ ਪੀਰਮੁਹੰਮਦ 

 ਭਾਜਪਾ ਹੋਵੇ ਜਾ ਕਾਂਗਰਸ ਕਿਸਾਨਾਂ ਲਈ ਇਹ ਦੋਵੇ ਪਾਰਟੀਆ ਹੀ ਘਾਤਕ -  ਰਣਜੀਤ ਸਿੰਘ ਤਲਵੰਡੀ     

ਲਖਮੀਰਪੁਰ, 8 ਅਕਤੂਬਰ (ਗੁਰਸੇਵਕ ਸੋਹੀ)- ਉੱਤਰ ਪ੍ਰਦੇਸ਼ ਦੇ ਜਿ਼ਲ੍ਹਾ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਨਿਰਦਈ ਕਤਲ ਦੀ ਵਾਪਰੀ ਘਟਨਾ ਦੇ ਵਿਰੋਧ ਵਿੱਚ ਵੀਰਵਾਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂਆਂ ਦਾ ਵਫਦ ਲਖੀਮਪੁਰ ਖੀਰੀ ਪਹੁੰਚ ਗਿਆ । ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਗਏ ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਆਗੂ ਸ: ਕਰਨੈਲ ਸਿੰਘ ਪੀਰ ਮੁਹੰਮਦ, ਸ: ਰਣਧੀਰ ਸਿੰਘ ਰੱਖੜਾ, ਸ: ਮਨਪ੍ਰੀਤ ਸਿੰਘ ਤਲਵੰਡੀ ਅਤੇ ਸ੍ ਰਵਿੰਦਰ ਸਿੰਘ ਸਾਹਪੁਰ ਸ਼ਾਮਿਲ ਹਨ। ਕੱਲ ਉੱਤਰਪ੍ਰਦੇਸ਼ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਤੋ ਬਾਅਦ ਇਸ ਵਫਦ ਨੂੰ ਸਾਮ ਨੂੰ ਜਦ ਪੁਲਿਸ ਨੇ ਛੱਡਿਆ ਤਾ ਵਫਦ 8 ਘੰਟਿਆ ਦਾ ਸਫਰ ਤੈਅ ਕਰਕੇ ਰਾਤ ਪੂਰਨਪੁਰ ਵਿਖੇ ਠਹਿਰਨ ਤੋ ਬਾਅਦ ਅੱਜ ਦੁਪਹਿਰ ਲਖਮੀਰਪੁਰ ਖੀਰੀ ਵਿਖੇ ਪਹੁੰਚਿਆ ਜਿਥੇ ਵਫਦ ਨੇ ਪੀੜਤ ਪਰਿਵਾਰਾ ਨਾਲ ਉਹਨਾ ਦੇ ਪਿੰਡਾ ਵਿੱਚ ਜਾਕੇ  ਮੁਲਾਕਾਤ ਕੀਤੀ ਤੇ ਹੌਸਲਾ ਦਿੱਤਾ। ਪਾਰਟੀ ਆਗੂਆਂ ਦੀ ਅੱਜ ਫਿਰ ਪੁਲਿਸ ਅਧਿਕਾਰੀਆਂ ਨਾਲ ਥਾ ਥਾ ਲਗਾਏ ਨਾਕਿਆ ਤੇ  ਤਕਰਾਰ ਹੋਈ ਪਰ ਲੰਮੀ ਬਹਿਸ ਤੋ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ  ਦਿੱਤਾ ਗਿਆ । ਵਫਦ ਦੇ ਆਗੂ ਸ: ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਅੱਜ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ।  ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਇਸ ਹਾਦਸੇ ਲਈ ਜਿੰਮੇਵਾਰ  ਕੇਦਰੀ ਗ੍ਰਹਿ ਮੰਤਰੀ ਅਜੇ ਮਿਸਰਾ ਤੇ ਉਸ ਦੇ ਮੁੰਡੇ ਅਸੀਸ ਮਿਸਰਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀ ਦਬਾ ਸਕਦੀ ਹੈ ਅਤੇ ਇਸ ਹਾਦਸੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀ ਜਾਵੇਗੀ।ਇਸ ਮੌਕੇ ਸੀਨੀਅਰ ਆਗੂ ਸ੍ਰ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਖੇਤੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਨਹੀ ਤਾ  ਕਿਸਾਨ ਸੰਘਰਸ਼ ਨਰਿੰਦਰ ਮੋਦੀ ਸਰਕਾਰ ਲਈ ਕਫਨ ਵਿੱਚ  ਕਿੱਲ ਸਾਬਤ ਹੋਵੇਗਾ। ਇਸ ਮੌਕੇ ਸ੍ ਭਵਨਜੀਤ ਸਿੰਘ ਸਮਰਾਲਾ , ਦਲਬੀਰ ਸਿੰਘ ਮੱਲਮਾਜਰਾ, ਸਵਿੰਦਰ ਸਿੰਘ ਟਿਵਾਣਾ, ਸੁਖਮੰਦਰ ਸਿੰਘ, ਜਗਦੀਸ਼ ਸਿੰਘ ਪ੍ਰਧਾਨ,ਸਤਿਗੁਰ ਸਿੰਘ ਨਮੋਲ,  ਸੋਹਣ ਸਿੰਘ ਬਾਬਾ,  
ਬਲਵੰਤ ਸਿੰਘ ਸੋਨੂੰ,  ਮੇਜਰ ਸਿੰਘ ਸੰਗਤਪੁਰਾ , ਹਰਜੀਤ ਸਿੰਘ ਟੱਪਰੀਆਂ , ਮਨਿੰਦਰਪਾਲ ਸਿੰਘ , ਹਰਵਿੰਦਰ ਸਿੰਘ ਦੀਪ ਹਾਜਰ ਸਨ। ਇਸੇ ਦੌਰਾਨ ਭਗਵੰਤ ਨਗਰ ਚੌਕੜਾ ਫਾਰਮ ਜਿਲਾ ਲਖੀਮਪੁਰ ਉੱਤਰਪ੍ਰਦੇਸ਼ ਵਿਖੇ ਕੇਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦੇ ਮੁੰਡੇ ਦੀ ਥਾਂਰ ਗੱਡੀ ਥੱਲੇ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਾਮਕਸਯਪ ਨੂੰ ਸਹੀਦ ਕਰ ਦਿੱਤਾ ਗਿਆ ਸੀ ਦੇ ਪਿਤਾ ਸ੍ ਸਤਨਾਮ ਸਿੰਘ ਅਤੇ ਪੱਤਰਕਾਰ ਰਾਮਕਸਯਪ ਦੇ ਪਿਤਾ ਰਾਮ ਦੇ ਨੂੰ ਸ੍ਰੌਮਣੀ ਅਕਾਲੀ ਦਲ ਸੰਯੁਕਤ ਦਾ ਵਫਦ ਸ੍ਰ ਰਣਜੀਤ ਸਿੰਘ ਤਲਵੰਡੀ ਦੇ ਨਾਲ ਸ੍ ਕਰਨੈਲ ਸਿੰਘ ਪੀਰਮੁਹੰਮਦ, ਸ੍ ਰਣਧੀਰ ਸਿੰਘ ਰੱਖੜਾ ਅਤੇ ਸ੍ ਮਨਪ੍ਰੀਤ ਸਿੰਘ ਤਲਵੰਡੀ ਗਹਿਰਾ ਦੁੱਖ ਸਾਝਾ ਕੀਤਾ ।